ਇਸਲਾਮ ਦੇ ਪਵਿਤਰ ਗ੍ਰੰਥ ਕੁਰਾਨ ਸ਼ਰੀਫ ਦੀਆਂ ਸਿੱਖਿਆਵਾਂ ਨਿਆਂ, ਬੋਲਨ ਦੀ ਆਜਾਦੀ , ਅਤੇ ਜੁਲਮ ਦਾ ਵਿਰੋਧ ਕਰਨ ਦੇ ਵਿਚਾਰਾਂ ਤੇ ਆਧਾਰਿਤ ਹੈ । ਪਰ ਇਨਾ ਸਰਵਜਨਕ ਵਿਵਸਥਾ ਅਤੇ ਸ਼ਾਂਤੀ ਦੇ ਮਾਪਦੰਡਾ ਦੇ ਅੰਦਰ ਦੇ ਹਰ ਸਮੇਂ ਨੂੰ ਕਾਬੂ ਰਖਣਾ ਹੋਵੇਗਾ । ਇਸਲਾਮ ਹਿੰਸਕ ਕਾਰਵਾਈ ਦੀ ਇਜਾਜਤ ਨਹੀਂ ਦਿੰਦਾ । ਜੋ ਹਿੰਸਾ ਵਧਾਉਣ ਜਾਂ ਸਮਾਜ ਵਿਚ ਸ਼ਾਂਤੀ ਨੂੰ ਭਗ ਕਰਨ ਕਰਨ ਇਸਲਾਮ ਇਸਦੀ ਇਜਾਜਤ ਬਿਲਕੁਲ ਵੀ ਨਹੀਂ ਦਿੰਦਾ । ਸੜਕਾਂ ਤੇ ਹਿੰਸਕ ਵਿਰੋਧ ਪਰਦਰਸ਼ਨ , ਹਰ ਰੋਜ ਦੀ ਜਿੰਦਗੀ ਨੂੰ ਖਤਮ ਕਰ ਸਕਦੇ ਹਨ । ਅਤੇ ਸੂਬੇ ਨੂੰ ਕਮਜੋਰ ਕਰਦੇ ਹਨ । ਬੋਲਨ ਦਾ ਅਧਿਕਾਰ , ਇਸਲਾਮ ਵਲੋ ਸਮਰਥਿਤ ਹੈ । ਇਸ ਅਧਿਕਾਰ ਨਾਲ ਆਮ ਲੋਕਾਂ ਦੀ ਭਲਾਈ ਨੂੰ ਵਧਾਉਣਾ ਚਾਹੀਦਾ ਹੈ । ਇਸਲਾਮ ਦੇ ਕਈ ਵਿਦਵਾਨ ਇਸ ਗਲ ਉੱਤੇ ਜੋਰ ਦਿੰਦੇ ਹਨ ਕਿ ਇਸਲਾਮ ਵਿੱਚ ਸੰਚਾਰ ਦਾ ਇਸਤੇਮਾਲ ਲੋਕਾਂ ਵਿੱਚ ਨਫਰਤ ਪੈਦਾ ਕਰਨ ਜਾਂ ਫਿਰ ਲੋਕਾਂ ਵਿੱਚ ਵੰਡ ਪਾਉਣਾ , ਇਸ ਰੂਪ ਵਿੱਚ ਨਹੀਂ ਕੀਤਾ ਜਾਣਾ ਚਾਹੀਦਾ । ਇਸਦਾ ਉਦੇਸ਼ ਸਮਾਜ ਵਿੱਚ ਸਦਭਾਵਨਾ ਅਤੇ ਸਮਝ ਲੈ ਕੇ ਆਉਣਾ ਹੈ ।
ਕੁਰਾਨ ਸ਼ਰੀਫ ਵਿੱਚ ਕਿਹਾ ਗਿਆ ਹੈ ਕਿ ਇਸਲਾਮ ਜੁਲਮ ਦਾ ਵਿਰੋਧ ਕਰਨ ਦੇ ਵਿਚ ਯਕੀਨ ਰਖਦਾ ਹੈ । ਪਰ ਸਿਰਫ ਉਸ ਸਮੇ ਜਦੋ ਤਕ ਇਹ ਸਹੀ ਦਾਇਰੇ ਵਿੱਚ ਰਹੇ । ਇਹ ਉਨਾ ਦੇ ਕਿਰਦਾਰ ਤੇ ਸਖਤ ਨਿਰਦੇਸ਼ ਲਾਗੂ ਕਰਦਾ ਹੈ । ਇਸਲਾਮ ਕਈ ਮੋਕਿਆਂ ਤੇ ਸੀਮਾਂਵਾ ਦਾ ਉਲੰਘਣ ਕਰਨ ਤੇ ਚੇਤਾਵਨੀ ਦਿੰਦਾ ਹੈ । ਜਦੋ ਸਰਵਜਨਕ ਥਾਵਾ ਉਪਰ ਕੰਟਰੋਲ ਰਹਿਤ ਰੈਲੀਆਂ ਦੇ ਨਤੀਜੇ ਵਜੋ ਹਿੰਸਾ, ਸਪੰਤੀ ਦਾ ਨੁਕਸਾਨ ਜਾਂ ਫਿਰ ਬੇਗੁਨਾਹ ਲੋਕਾਂ ਦਾ ਨੁਕਸਾਨ ਹੁੰਦਾ ਹੈ। ਵਿਰੋਧ ਪ੍ਰਦਰਸ਼ਨ ਦੇ ਦੋਰਾਨ ਬੇਕਾਬੂ ਭਾਵਨਾਵਾਂ ਖਤਰਨਾਕ ਸਾਬਿਤ ਹੁੰਦੀਆਂ ਹਨ ।
ਮੀਡੀਆ ਦੀਆਂ ਤਸਵੀਰਾਂ ਅਕਸਰ ਵਿਰੋਧ ਪ੍ਰਦਰਸ਼ਨਾਂ ਨੂੰ ਅਰਾਜਕ ਰੂਪ ਵਿਚ ਦਿਖਾਉਂਦੀਆਂ ਹਨ । ਜਿਸਦੇ ਨਤੀਜੇ ਵਜੋਂ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਨਾਗਰਿਕ ਜਖਮੀ ਹੁੰਦੇ ਹਨ। ਅਜਿਹੇ ਹਾਲਾਤਾਂ ਵਿੱਚ ਨਿਆਂ ਦੇ ਨਾਮ ਤੇ ਕੰਮ ਕਰਨਾ ਸਵਿਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਸਲਾਮ ਦੀਆਂ ਕਦਰਾ ਕੀਮਤਾਂ ਦੀ ਉਲੰਘਣਾ ਹੁੰਦੀ ਹੈ । ਇਸਲਾਮ ਵਿਵਾਦਾਂ ਨੂੰ ਸ਼ਾਂਤਮਈ ਤਰੀਕੇ ਨਾਲ ਹੱਲ਼ ਕਰਨ ਦੀ ਵਕਾਲਤ ਕਰਦਾ ਹੈ ।
ਬਰਾਇਚ ਵਿੱਚ ਹਾਲ ਹੀ ਵਿੱਚ ਹੋਏ ਪ੍ਰਦਰਸ਼ਨਾ ਅਤੇ ਘਟਨਾਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਇਹ ਕਹਿਣਾ ਅਤਿਕਥਨੀ ਨਹੀ ਹੋਵੇਗਾ ਕਿ ਇਸਲਾਮ ਇਸਦੀ ਇਜਾਜਤ ਨਹੀਂ ਦਿੰਦਾ । ਅਜਾਦੀ ਦਾ ਹਮੇਸ਼ਾ ਹੀ ਜਿੰਮੇਦਾਰੀ ਨਾਲ ਪਾਲਨ ਕੀਤਾ ਜਾਣਾ ਚਾਹੀਦਾ ਹੈ । ਇਸਲਾਮ ਦੀਆਂ ਮਾਨਤਾਵਾਂ ਮੁਸਲਮਾਨਾਂ ਨੂੰ ਅਹਿੰਸਾ ਦੇ ਤਰੀਕੇ ਨਾਲ ਨਿਆਂ ਕਰਨ ਲਈ ਪ੍ਰੇਰਿਤ ਕਰਦੀਆਂ ਹਨ । ਜੇਕਰ ਅੰਨਿਆ ਜਾਰੀ ਰਹਿੰਦਾ ਹੈ ਤਾਂ ਕਾਨੂੰਨੀ ਉਪਾਅ ਦੇ ਰੂਪ ਵਿੱਚ ਬੇਹਤਰ ਵਿਕਲਪ ਹੋ ਸਕਦੇ ਹਨ । ਇਸਲਾਮ ਦਾ ਸੰਦੇਸ਼ - ਜੋ ਕੁਰਾਨ ਸ਼ਰੀਫ ਦੇ ਨੈਤਿਕ ਉਪਦੇਸ਼ਾਂ ਤੇ ਅਧਾਰਿਤ ਹੈ-ਨਿਰਪੱਖਤਾ, ਸਦਭਾਵ ਅਤੇ ਜਿੰਮੇਦਾਰੀ ਭਰੇ ਬਿਆਨ ਦਾ ਹੈ । ਅਤੇ ਜੋ ਵੀ ਕੋਈ ਇੱਕ ਜਿੰਦਗੀ ਬਚਾਏਗਾ, ਇਹ ਮੰਨ ਲਓ ਕਿ ਉਸਨੇ ਪੂਰੀ ਮਨੁਖਤਾ ਨੂੰ ਬਚਾ ਲਿਆ