Pongal 2024 Date and importance: ਹਿੰਦੂ ਧਰਮ ਵਿੱਚ ਬੜੇ ਉਤਸ਼ਾਹ ਨਾਲ ਮਕਰ ਸੰਕ੍ਰਾਂਤੀ ਮਨਾਈ ਜਾਂਦੀ ਹੈ। ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਮਕਰ ਸੰਕ੍ਰਾਂਤੀ 'ਤੇ ਕਈ ਤਿਉਹਾਰ ਅਤੇ ਪਰੰਪਰਾਵਾਂ ਨਿਭਾਈਆਂ ਜਾਂਦੀਆਂ ਹਨ। ਦੱਖਣੀ ਭਾਰਤ ਵਿੱਚ ਮਕਰ ਸੰਕ੍ਰਾਂਤੀ ਦੇ ਦਿਨ ਪੋਂਗਲ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪੋਂਗਲ ਦਾ ਤਿਉਹਾਰ ਸੂਰਜ ਦੇਵਤਾ ਨੂੰ ਸਮਰਪਿਤ ਹੈ, ਜੋ ਇੱਕ ਨਹੀਂ ਬਲਕਿ ਚਾਰ ਦਿਨਾਂ ਤੱਕ ਮਨਾਇਆ ਜਾਂਦਾ ਹੈ। ਜਾਣੋ ਪੋਂਗਲ 2024 ਦੀ ਤਾਰੀਖ ਅਤੇ ਮਹੱਤਤਾ
ਪੋਂਗਲ 2024 ਦੀ ਤਰੀਕ
ਨਵੇਂ ਸਾਲ ਵਿੱਚ ਪੋਂਗਲ 15 ਜਨਵਰੀ 2024 ਨੂੰ ਮਨਾਇਆ ਜਾਵੇਗਾ। ਪੋਂਗਲ ਦਾ ਤਿਉਹਾਰ ਤਾਮਿਲਨਾਡੂ ਸਮੇਤ ਦੱਖਣੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ 4 ਦਿਨਾਂ ਤੱਕ ਮਨਾਇਆ ਜਾਂਦਾ ਹੈ। ਇਸ ਵਿਚ ਦੂਜਾ ਦਿਨ ਯਾਨੀ ਥਾਈ ਪੋਂਗਲ ਬਹੁਤ ਮਹੱਤਵਪੂਰਨ ਹੈ, ਜਿਸ ਨੂੰ ਪੋਂਗਲ ਕਿਹਾ ਜਾਂਦਾ ਹੈ।
ਪੋਂਗਲ ਦੀ ਮਹੱਤਤਾ
ਪੋਂਗਲ ਤਿਉਹਾਰ ਦੇ ਦੌਰਾਨ ਲੋਕ ਭਗਵਾਨ ਸੂਰਜ ਦੀ ਪੂਜਾ ਕਰਦੇ ਹਨ ਅਤੇ ਖੇਤੀ ਦੀ ਚੰਗੀ ਉਪਜ ਅਤੇ ਉਤਪਾਦਨ ਲਈ ਉਸ ਦਾ ਧੰਨਵਾਦ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦਿਨ ਤਮਿਲ ਦੇ ਲੋਕਾਂ ਦਾ ਨਵਾਂ ਸਾਲ ਵੀ ਸ਼ੁਰੂ ਹੁੰਦਾ ਹੈ। ਭੋਗੀ ਪੋਂਗਲ ਦੇ ਪਹਿਲੇ ਦਿਨ, ਚੰਗੀ ਬਾਰਿਸ਼ ਲਈ ਭਗਵਾਨ ਇੰਦਰ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ।
ਦੂਜੇ ਦਿਨ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ, ਤੀਜੇ ਦਿਨ ਜਾਨਵਰਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਫਿਰ ਆਖਰੀ ਦਿਨ ਘਰ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ ਅਤੇ ਸੁੱਖ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਜਾਂਦੀ ਹੈ। ਪੋਂਗਲ ਚੰਗੀ ਫ਼ਸਲ, ਰੌਸ਼ਨੀ ਅਤੇ ਖੁਸ਼ਹਾਲ ਜੀਵਨ ਲਈ ਸੂਰਜ, ਕੁਦਰਤ, ਜਾਨਵਰਾਂ ਅਤੇ ਦੇਵਤਿਆਂ ਦਾ ਧੰਨਵਾਦ ਕਰਨ ਦਾ ਤਿਉਹਾਰ ਹੈ।
ਇਹ ਵੀ ਪੜ੍ਹੋ: Shaheedi Jor Mela 2023: ਸਾਹਿਬਜ਼ਾਦਿਆਂ ਦੀ ਯਾਦ 'ਚ 10 ਮਿੰਟ ਮੂਲਮੰਤਰ ਤੇ ਗੁਰਮੰਤਰ ਦਾ ਜਾਪ
ਕਿਵੇਂ ਮਨਾਇਆ ਜਾਂਦਾ ਪੋਂਗਲ ਦਾ ਤਿਉਹਾਰ
ਜੇਕਰ ਅਸੀਂ ਪੋਂਗਲ ਤਿਉਹਾਰ ਦੀ ਪਰੰਪਰਾ 'ਤੇ ਨਜ਼ਰ ਮਾਰੀਏ ਤਾਂ ਇਹ ਤਿਉਹਾਰ ਉੱਤਰੀ ਭਾਰਤ ਵਿਚ ਮਨਾਏ ਜਾਂਦੇ ਗੋਵਰਧਨ ਪੂਜਾ ਅਤੇ ਬਿਹਾਰ ਵਿਚ ਮਨਾਏ ਜਾਣ ਵਾਲੇ ਛਠ ਤਿਉਹਾਰ ਵਰਗਾ ਲੱਗਦਾ ਹੈ। ਪੋਂਗਲ ਤਿਉਹਾਰ ‘ਤੇ 4 ਦਿਨਾਂ ਦੌਰਾਨ ਵੱਖ-ਵੱਖ ਪਰੰਪਰਾਵਾਂ ਦਾ ਪਾਲਣ ਕੀਤਾ ਜਾਂਦਾ ਹੈ। ਇਸ ਵਿੱਚ ਪਹਿਲੇ ਦਿਨ ਨੂੰ ਭੋਗੀ ਪੋਂਗਲ, ਦੂਜੇ ਦਿਨ ਨੂੰ ਥਾਈ ਪੋਂਗਲ, ਤੀਜੇ ਦਿਨ ਨੂੰ ਕੰਨਮ ਪੋਂਗਲ ਅਤੇ ਚੌਥੇ ਦਿਨ ਨੂੰ ਮੱਟੂ ਪੋਂਗਲ ਕਿਹਾ ਜਾਂਦਾ ਹੈ।
ਪਹਿਲੇ ਦਿਨ ਜਿੱਥੇ ਲੋਕ ਆਪਣੇ ਘਰਾਂ ਦੀ ਸਫਾਈ ਕਰਦੇ ਹਨ ਅਤੇ ਕਬਾੜ ਨੂੰ ਬਾਹਰ ਕੱਢਦੇ ਹਨ। ਜਦਕਿ ਦੂਜੇ ਦਿਨ ਥੋਈ ਪੋਂਗਲ ਨੂੰ ਸੂਰਜ ਦੇਵਤਾ ਨੂੰ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ। ਇਸ ਦਿਨ ਸੂਰਜ ਦੇਵਤਾ ਨੂੰ ਨਵੇਂ ਝੋਨੇ ਦੇ ਚਾਵਲ ਚੜ੍ਹਾਏ ਜਾਂਦੇ ਹਨ। ਇਸ ਦਿਨ ਭਗਵਾਨ ਇੰਦਰ ਦੇਵਤਾ ਦੇ ਨਾਲ-ਨਾਲ ਗਾਵਾਂ, ਬਲਦ ਅਤੇ ਖੇਤਾਂ ਵਿੱਚ ਵਰਤੇ ਜਾਣ ਵਾਲੇ ਸਾਜ਼ੋ-ਸਾਮਾਨ ਦੀ ਪੂਜਾ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: Makar Sankranti 2024: ਸਾਲ 2024 ‘ਚ ਕਦੋਂ ਮਨਾਇਆ ਜਾਵੇਗਾ ਮਕਰ ਸੰਕ੍ਰਾਂਤੀ ਦਾ ਤਿਉਹਾਰ, ਜਾਣੋ ਸਹੀ ਤਰੀਕ ਅਤੇ ਸਮਾਂ