Ramadan 2023: ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਵਾਲਾ ਹੈ। ਇਸਲਾਮੀ ਕੈਲੰਡਰ ਦੇ ਅਨੁਸਾਰ ਰਮਜ਼ਾਨ 30 ਦਿਨਾਂ ਤੱਕ ਰਹਿੰਦਾ ਹੈ ਅਤੇ ਇਹ ਮਹੀਨਾ ਇੱਕ ਪਵਿੱਤਰ ਮਹੀਨਾ ਹੈ। ਮੁਸਲਿਮ ਭਾਈਚਾਰੇ ਦੇ ਲੋਕ ਸਾਰਾ ਸਾਲ ਰਮਜ਼ਾਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਪਵਿੱਤਰ ਮਹੀਨੇ ਦੀ ਸ਼ੁਰੂਆਤ ਚੰਨ ਦੇ ਦਰਸ਼ਨ ਨਾਲ ਹੁੰਦੀ ਹੈ ਅਤੇ ਲੋਕ ਰੋਜ਼ੇ ਰੱਖਦੇ ਹਨ। ਇਸ ਵਾਰ ਰੋਜ਼ੇ ਦੀ ਤਰੀਕ ਨੂੰ ਲੈ ਕੇ ਲੋਕ ਭੰਬਲਭੂਸੇ 'ਚ ਹਨ। ਰੋਜ਼ਾ 22 ਮਾਰਚ ਨੂੰ ਰੱਖਿਆ ਜਾਵੇ ਜਾਂ 23 ਮਾਰਚ ਨੂੰ? ਰਮਜ਼ਾਨ ਨੂੰ ਇਬਾਦਤ ਦਾ ਮਹੀਨਾ ਵੀ ਕਿਹਾ ਜਾਂਦਾ ਹੈ।


ਰਮਜ਼ਾਨ ਕਦੋਂ ਸ਼ੁਰੂ ਹੋਵੇਗਾ, 22 ਜਾਂ 23 ਮਾਰਚ?


ਇਹ ਮੰਨਿਆ ਜਾਂਦਾ ਹੈ ਕਿ ਜਦੋਂ ਮੁਸਲਿਮ ਸਮਾਜ 'ਚ ਮਾਹੇ ਸ਼ਾਬਾਨ ਦੇ ਖ਼ਤਮ ਹੋਣ 'ਤੇ ਚੰਨ ਨਜ਼ਰ ਆਉਂਦਾ ਹੈ ਤਾਂ ਅਗਲੇ ਦਿਨ ਤੋਂ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਜਾਂਦਾ ਹੈ। ਇਸ ਸਾਲ ਜੇਕਰ ਸ਼ਾਬਾਨ ਦੇ ਮਹੀਨੇ 29 ਦਿਨ ਹਨ ਤਾਂ ਪਹਿਲਾ ਰੋਜ਼ਾ 22 ਮਾਰਚ ਨੂੰ ਰੱਖਿਆ ਜਾਵੇਗਾ। ਪਰ ਜੇਕਰ 22 ਮਾਰਚ ਨੂੰ ਚੰਦ ਨਹੀਂ ਦਿਖਿਆ ਤਾਂ 23 ਮਾਰਚ ਤੋਂ ਰਮਜ਼ਾਨ ਸ਼ੁਰੂ ਹੋ ਜਾਵੇਗਾ ਅਤੇ ਪਹਿਲਾ ਰੋਜ਼ਾ 23 ਮਾਰਚ ਨੂੰ ਰੱਖਿਆ ਜਾਵੇਗਾ। ਇਸ ਗੱਲ 'ਤੇ ਮੋਹਰ 21 ਮਾਰਚ ਨੂੰ ਹੀ ਲੱਗੇਗੀ ਕਿ ਰਮਜ਼ਾਨ ਦਾ ਮਹੀਨਾ ਕਿਹੜੀ ਤਰੀਕ ਤੋਂ ਸ਼ੁਰੂ ਹੋਵੇਗਾ?


ਰਮਜ਼ਾਨ ਦਾ ਮਹੀਨਾ 29 ਜਾਂ 30 ਦਿਨਾਂ ਦਾ ਹੁੰਦਾ ਹੈ। ਇਸ ਮਹੀਨੇ 'ਚ ਮੁਸਲਿਮ ਭਾਈਚਾਰੇ ਦੇ ਲੋਕ ਇਬਾਦਤ ਕਰਦੇ ਹਨ ਅਤੇ ਰਾਤ ਨੂੰ ਤਰਾਵੀਹ ਦੀ ਨਮਾਜ਼ ਦੇ ਨਾਲ-ਨਾਲ ਕੁਰਾਨ ਸ਼ਰੀਫ਼ ਪੜ੍ਹਦੇ ਹਨ। ਰਮਜ਼ਾਨ ਦੌਰਾਨ ਰੋਜ਼ੇ ਰੱਖਣਾ ਹਰ ਮੁਸਲਮਾਨ ਦਾ ਫਰਜ਼ ਹੈ। ਇਸ ਮਹੀਨੇ 'ਚ ਜ਼ਕਾਤ ਦਾ ਵਿਸ਼ੇਸ਼ ਮਹੱਤਵ ਹੈ। ਜ਼ਕਾਤ ਦਾ ਮਤਲਬ ਹੈ ਆਪਣੀ ਬੱਚਤ ਦਾ ਕੁਝ ਹਿੱਸਾ ਲੋੜਵੰਦ ਲੋਕਾਂ 'ਚ ਵੰਡਣਾ।


ਰੋਜ਼ੇ 'ਚ ਸਖ਼ਤ ਨਿਯਮਾਂ ਦੀ ਕਰੋ ਪਾਲਣਾ


ਰੋਜ਼ੇਦਾਰਾਂ ਨੂੰ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।


ਰੋਜ਼ੇਦਾਰ ਦਾ ਮਤਲਬ ਹੈ ਜਿਹੜੇ ਲੋਕ ਰੋਜ਼ਾ ਰੱਖਦੇ ਹਨ।


ਸੇਹਰੀ ਤੋਂ ਲੈ ਕੇ ਇਫਤਾਰੀ ਤੱਕ ਤੁਸੀਂ ਕੁਝ ਨਹੀਂ ਖਾ ਸਕਦੇ।


ਬੁਰੀਆਂ ਆਦਤਾਂ ਵੀ ਛੱਡਣੀਆਂ ਪੈਂਦੀਆਂ ਹਨ।


ਰੋਜ਼ੇ ਰੱਖਣ ਸਮੇਂ ਮਨ 'ਚ ਮਾੜੇ ਵਿਚਾਰ ਨਹੀਂ ਆਉਣੇ ਚਾਹੀਦੇ। ਇਸ ਨੂੰ ਅੱਖਾਂ, ਕੰਨ ਅਤੇ ਜੀਭ ਦਾ ਰੋਜ਼ਾ ਕਿਹਾ ਜਾਂਦਾ ਹੈ।


ਜੇਕਰ ਤੁਸੀਂ ਰੋਜ਼ਾ ਰੱਖ ਰਹੇ ਹੋ ਅਤੇ ਦੰਦਾਂ 'ਚ ਫਸਿਆ ਭੋਜਨ ਨਿਗਲ ਲੈਂਦੇ ਹੋ ਤਾਂ ਅਜਿਹਾ ਕਰਨ ਨਾਲ ਤੁਹਾਡਾ ਰੋਜ਼ਾ ਟੁੱਟ ਜਾਂਦਾ ਹੈ।