Netaji Subhas Chandra Bose Jayanti 2023: ਭਾਰਤ ਦੀ ਆਜ਼ਾਦੀ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ 'ਆਜ਼ਾਦ ਹਿੰਦ ਫ਼ੌਜ' ਦੀ ਸਥਾਪਨਾ ਕੀਤੀ ਸੀ। ਭਾਰਤ ਦੇ ਮਹਾਨ ਆਜ਼ਾਦੀ ਘੁਲਾਟੀਆਂ ਵਿੱਚ ਸੁਭਾਸ਼ ਚੰਦਰ ਬੋਸ ਦਾ ਨਾਂ ਵੀ ਸ਼ਾਮਲ ਹੈ। ਨੇਤਾ ਜੀ ਵਲੋਂ ਦਿੱਤਾ ਨਾਅਰਾ 'ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ' ਅੱਜ ਵੀ ਭਾਰਤੀਆਂ ਵਿਚ ਦੇਸ਼ ਭਗਤੀ ਦੀ ਲਹਿਰ ਪੈਦਾ ਕਰਦਾ ਹੈ।


ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਨੇਤਾ ਜੀ ਨੇ ਕਈ ਅੰਦੋਲਨ ਕੀਤੇ। ਉਨ੍ਹਾਂ ਨੇ ਬ੍ਰਿਟਿਸ਼ ਸ਼ਾਸਨ ਵਿਰੁੱਧ ਜੰਗ ਨੂੰ ਤੇਜ਼ ਕਰਨ ਲਈ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਵੀ ਕੀਤੀ। ਆਓ ਜਾਣਦੇ ਹਾਂ ਦੇਸ਼ ਦੇ ਬਹਾਦਰ ਆਜ਼ਾਦੀ ਘੁਲਾਟੀਏ ਨੇਤਾ ਜੀ ਦੇ ਜੀਵਨ ਨਾਲ ਜੁੜੇ ਮਹੱਤਵਪੂਰਨ ਪਹਿਲੂਆਂ ਅਤੇ ਦਿਲਚਸਪ ਗੱਲਾਂ ਬਾਰੇ।


ਇਹ ਵੀ ਪੜ੍ਹੋ: PAN Card: ਪੈਨ ਕਾਰਡ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਦਾ Urgent Notice, ਦੇਰੀ ਨਾ ਕਰੋ ਨਹੀਂ ਤਾਂ ਹੋਵੇਗੀ ਵੱਡੀ ਸਮੱਸਿਆ


ਨੇਤਾ ਜੀ ਦਾ ਜਨਮ ਅਤੇ ਪਰਿਵਾਰਕ ਜੀਵਨ 


ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਕਟਕ, ਓਡੀਸ਼ਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਜਾਨਕੀਨਾਥ ਬੋਸ ਅਤੇ ਮਾਤਾ ਦਾ ਨਾਮ ਪ੍ਰਭਾਵਤੀ ਦੇਵੀ ਸੀ। ਸੁਭਾਸ਼ ਚੰਦਰ ਬੋਸ ਬਚਪਨ ਤੋਂ ਹੀ ਬੁੱਧੀਮਾਨ ਸਨ ਅਤੇ ਪੜ੍ਹਾਈ ਵਿੱਚ ਤੇਜ਼ ਸਨ। ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ, ਇੰਗਲੈਂਡ ਤੋਂ ਸਿਵਲ ਪ੍ਰੀਖਿਆ ਪਾਸ ਕੀਤੀ।


ਸੁਭਾਸ਼ ਚੰਦਰ ਬੋਸ ਨੂੰ 'ਨੇਤਾਜੀ' ਦਾ ਖਿਤਾਬ ਕਿਸਨੇ ਦਿੱਤਾ?


ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਜਰਮਨੀ ਦੇ ਤਾਨਾਸ਼ਾਹ ਅਡੌਲਫ ਹਿਟਲਰ ਨੇ ਪਹਿਲੀ ਵਾਰ ਸੁਭਾਸ਼ ਚੰਦਰ ਬੋਸ ਨੂੰ 'ਨੇਤਾਜੀ' ਕਿਹਾ ਸੀ। ਨੇਤਾ ਜੀ ਦੇ ਨਾਲ-ਨਾਲ ਸੁਭਾਸ਼ ਚੰਦਰ ਬੋਸ ਨੂੰ 'ਦੇਸ਼ ਨਾਇਕ' ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸੁਭਾਸ਼ ਚੰਦਰ ਬੋਸ ਨੂੰ ਰਬਿੰਦਰਨਾਥ ਟੈਗੋਰ ਤੋਂ ਦੇਸ਼ ਨਾਇਕ ਦਾ ਖਿਤਾਬ ਮਿਲਿਆ ਸੀ।


ਨੇਤਾ ਸੁਭਾਸ਼ ਚੰਦਰ ਬੋਸ ਬਾਰੇ ਦਿਲਚਸਪ ਤੱਥ (Subhas Chandra Bose Interesting Facts)



  • ਸਾਲ 1942 ਵਿੱਚ ਸੁਭਾਸ਼ ਚੰਦਰ ਬੋਸ ਨੇ ਹਿਟਲਰ ਕੋਲ ਜਾ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਪ੍ਰਸਤਾਵ ਰੱਖਿਆ। ਪਰ ਹਿਟਲਰ ਨੇ ਭਾਰਤ ਦੀ ਆਜ਼ਾਦੀ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ ਅਤੇ ਉਸ ਨੇ ਸੁਭਾਸ਼ ਚੰਦਰ ਬੋਸ ਨੂੰ ਕੋਈ ਸਪੱਸ਼ਟ ਵਚਨ ਵੀ ਨਹੀਂ ਕੀਤਾ।

  • ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਸਿਵਲ ਇਮਤਿਹਾਨ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਅਤੇ ਪ੍ਰਸ਼ਾਸਨਿਕ ਸੇਵਾ ਵਿੱਚ ਇੱਕ ਵੱਕਾਰੀ ਨੌਕਰੀ ਕਰ ਰਹੇ ਸਨ। ਪਰ ਦੇਸ਼ ਦੀ ਆਜ਼ਾਦੀ ਲਈ, ਉਨ੍ਹਾਂ ਨੇ ਆਪਣੀ ਆਰਾਮਦਾਇਕ ਨੌਕਰੀ ਛੱਡਣ ਦਾ ਫੈਸਲਾ ਕੀਤਾ ਅਤੇ ਭਾਰਤ ਵਾਪਸ ਆ ਗਏ।

  • ਸੁਭਾਸ਼ ਚੰਦਰ ਬੋਸ ਜਲ੍ਹਿਆਂਵਾਲਾ ਬਾਗ ਦੇ ਦਿਲ ਦਹਿਲਾ ਦੇਣ ਸਾਕੇ ਦੇ ਦ੍ਰਿਸ਼ ਤੋਂ ਬਹੁਤ ਦੁਖੀ ਸਨ, ਉਸ ਤੋਂ ਬਾਅਦ ਹੀ ਉਹ ਵੀ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਸ਼ਾਮਲ ਹੋਏ।ਸਾਲ 1943 ਵਿੱਚ ਸੁਭਾਸ਼ ਚੰਦਰ ਬੋਸ ਨੇ ਬਰਲਿਨ ਵਿੱਚ ਆਜ਼ਾਦ ਹਿੰਦ ਰੇਡੀਓ ਅਤੇ ਫ੍ਰੀ ਇੰਡੀਆ ਸੈਂਟਰਲ ਦੀ ਸਥਾਪਨਾ ਕੀਤੀ।

  • ਸਾਲ 1943 ਵਿੱਚ ਹੀ ਆਜ਼ਾਦ ਹਿੰਦ ਬੈਂਕ ਨੇ 10 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੇ ਸਿੱਕੇ ਜਾਰੀ ਕੀਤੇ ਸਨ। ਇੱਕ ਲੱਖ ਰੁਪਏ ਦੇ ਨੋਟ ਵਿੱਚ ਨੇਤਾਜੀ ਸੁਭਾਸ਼ ਚੰਦਰ ਦੀ ਤਸਵੀਰ ਛਪੀ ਸੀ।

  • ਮਹਾਤਮਾ ਗਾਂਧੀ ਨੂੰ ਸੁਭਾਸ਼ ਚੰਦਰ ਬੋਸ ਨੇ 'ਰਾਸ਼ਟਰਪਿਤਾ' ਕਹਿ ਕੇ ਸੰਬੋਧਨ ਕੀਤਾ ਸੀ।

  • ਸੁਭਾਸ਼ ਚੰਦਰ ਬੋਸ 1921 ਤੋਂ 1941 ਦਰਮਿਆਨ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ 11 ਵਾਰ ਕੈਦ ਹੋਏ।

  • ਸੁਭਾਸ਼ ਚੰਦਰ ਬੋਸ ਦੋ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਸਨ।

  • ਸੁਭਾਸ਼ ਚੰਦਰ ਬੋਸ ਦੀ ਮੌਤ ਦੀ ਗੱਲ ਕਰੀਏ ਤਾਂ ਇਹ ਅੱਜ ਤੱਕ ਰਹੱਸ ਬਣਿਆ ਹੋਇਆ ਹੈ। ਕਿਉਂਕਿ ਉਸ ਦੀ ਮੌਤ ਦਾ ਪਰਦਾ ਅੱਜ ਤੱਕ ਨਹੀਂ ਚੁੱਕਿਆ ਜਾ ਸਕਿਆ। ਦੱਸ ਦੇਈਏ ਕਿ 1945 ਵਿੱਚ ਜਾਪਾਨ ਜਾਂਦੇ ਸਮੇਂ ਸੁਭਾਸ਼ ਚੰਦਰ ਬੋਸ ਦਾ ਜਹਾਜ਼ ਤਾਇਵਾਨ ਵਿੱਚ ਕਰੈਸ਼ ਹੋ ਗਿਆ ਸੀ। ਹਾਲਾਂਕਿ ਉਨ੍ਹਾਂ ਦੀ ਲਾਸ਼ ਨਹੀਂ ਮਿਲੀ ਸੀ।