News
News
ਟੀਵੀabp shortsABP ਸ਼ੌਰਟਸਵੀਡੀਓ
X

ਅਸੀਂ ਕੌਮ ਲਈ ਆਪਾ ਕੁਰਬਾਨ ਕਰਕੇ ਉੱਚਾ ਕੌਮ ਦਾ ਨਾਮ ਚਮਕਾ ਦਿਆਂਗੇ....

Share:
ਚੰਡੀਗੜ੍ਹ :ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ-ਜਿਗਰ ਸ਼ਹੀਦ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਮੂਲ ਨਾਨਕਸ਼ਾਹੀ ਕੈਲਡੰਰ ਮੁਤਾਬਕ ਅੱਜ ਜਨਮ ਦਿਵਸ ਹੈ। ਬਾਬਾ ਜ਼ੋਰਾਵਰ ਸਿੰਘ ਦਸਮ ਪਾਤਸ਼ਾਹ ਦੇ 4 ਪੁੱਤਰਾਂ 'ਚੋਂ ਤੀਜੇ ਸਪੁੱਤਰ ਸਨ। ਬਾਬਾ ਜੀ ਦਾ ਜਨਮ 30 ਨਵੰਬਰ 1696 ਨੂੰ ਮਾਤਾ ਸਾਹਿਬ ਕੌਰ ਜੀ ਦੀ ਕੁੱਖੋਂ ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ ਸੀ। ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ, ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ 'ਚ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਗੁਰੂ ਘਰ ਦੇ ਪੁਰਾਣੇ ਰਸੋਈਏ ਦੀ ਗੱਦਾਰੀ ਕਰਕੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਮਾਤਾ ਗੁਜਰ ਕੌਰ ਜੀ ਸਮੇਤ ਛੋਟੇ ਸਾਹਿਬਜ਼ਾਦਿਆਂ ਨੂੰ ਬੰਦੀ ਬਣਾ ਲਿਆ ਸੀ, ਪਰ ਸਾਹਿਬਜ਼ਾਦੇ 6 ਸਾਲ ਤੇ 8 ਸਾਲ ਦੀ ਨੰਨੀ ਉਮਰ ਹੋਣ ਦੇ ਬਾਵਜੂਦ ਵੀ ਸੂਬੇਦਾਰ ਦੇ ਸਵਰਗਾਂ ਵਰਗੇ ਲਾਲਚ ਤੋਂ ਨਹੀਂ ਡੋਲੇ ਤੇ ਹੱਸ ਕੇ ਸ਼ਹਾਦਤ ਦਾ ਰਾਹ ਚੁਣਿਆ। ਦਸੰਬਰ 1704 ਨੂੰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਜਿਉਂਦੇ ਜੀਅ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦੀ ਦਾ ਉਹ ਮੰਜਰ ਸੱਚਮੁੱਚ ਪੂਰੀ ਮਾਨਵਤਾ ਦੇ ਨਾਲ ਧਰਤੀ ਤੇ ਅੰਬਰ ਨੂੰ ਕੰਬਾ ਦੇਣ ਵਾਲਾ ਸੀ। ਉਸ ਜ਼ੁਲਮ ਦੀ ਇੰਤਹਾ ਨੂੰ ਦੇਖਣ-ਸੁਣਨ ਵਾਲਾ ਹਰ ਕੋਈ ਹੰਝੂ ਵੀ ਵਹਾ ਰਿਹਾ ਸੀ ਪਰ ਸਾਹਿਬਜ਼ਾਦਿਆਂ ਦਾ ਸਿਦਕ ਦੇਖ ਕੇ ਮਾਣ ਵੀ ਕਰ ਰਿਹਾ ਸੀ। 
ਲਾਖੋਂ ਕੀ ਜਾਨ ਲੇ ਕੇ, ਦਲੇਰੋਂ ਨੇ ਜਾਨ ਦੀ, ਸਤਿਗੁਰੂ ਗੋਬਿੰਦ ਕੇ, ਸ਼ੇਰੋਂ ਨੇ ਜਾਨ ਦੀ।
ਛੋਟੇ ਉਮਰੇ ਵੱਡਾ ਸਾਕਾ ਕਰ ਦਿਖਾਉਣ ਕਰਕੇ ਹੀ ਸਾਹਿਬਜ਼ਾਦਿਆਂ ਨੂੰ 'ਬਾਬਾ' ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਹੈ। ਸਾਹਿਬਜ਼ਾਦੇ ਆਪਣੀ ਮਹਾਨ ਦਾਦੀ ਤੇ ਮਾਤਾ-ਪਿਤਾ ਦੇ ਪਾਲਣ ਪੋਸ਼ਣ ਹੇਠ ਸ਼ਸਤਰ ਤੇ ਸ਼ਾਸਤਰ ਵਿੱਦਿਆ ਚ ਬੜੇ ਗੁਣੀ ਸਨ। ਗੁਰੂ ਪਿਤਾ ਦਸਮੇਸ਼ ਨੇ ਆਨੰਦਪੁਰ ਸਾਹਿਬ ਵਿਖੇ ਸਿੱਖ ਫੌਜਾਂ ਦੇ ਨਾਲ ਸਾਹਿਬਜ਼ਾਦਿਆਂ ਦੀ ਸ਼ਸਤਰ, ਸ਼ਾਸਤਰ ਤੇ ਗੁਰਬਾਣੀ ਅਭਿਆਸ ਦੀ ਵਿੱਦਿਆ ਦਾ ਖਾਸ ਪ੍ਰਬੰਧ ਕੀਤਾ ਹੋਇਆ ਸੀ। ਆਨੰਦਪੁਰ ਸਾਹਿਬ ਵਿਖੇ ਚਾਰੇ ਸਾਹਿਬਜ਼ਾਦਿਆਂ ਦੀਆਂ ਸਿਖਲਾਈ ਗਤੀਵਿਧੀਆਂ ਲਈ ਵੱਖਰੀ ਰਿਹਾਇਸ਼ ਸੀ ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
ਬਾਬਾ ਜ਼ੋਰਾਵਰ ਸਿੰਘ ਦਾ ਜਨਮ ਅਸਥਾਨ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਭੋਰਾ ਸਾਹਿਬ ਕਰਕੇ ਸੁਭਾਇਮਾਨ ਹੈ। ਗੁ. ਭੋਰਾ ਸਾਹਿਬ ਵਿਖੇ ਬਾਬਾ ਜ਼ੋਰਾਵਰ ਸਿੰਘ ਦੇ ਜਨਮ ਦਿਵਸ ਦੀ ਖੁਸ਼ੀ ਚ ਸਮਾਗਮ ਮਨਾਇਆ ਗਿਆ ।
Published at : 30 Nov 2017 11:39 AM (IST)
Follow News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

AAP ਨੇ ਖਿੱਚੀ 2027 ਵਿਧਾਨ ਸਭਾ ਚੋਣਾਂ ਦੀ ਤਿਆਰੀ! ਕਰਤੀਆਂ ਨਿਯੁਕਤੀਆਂ, ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ

AAP ਨੇ ਖਿੱਚੀ 2027 ਵਿਧਾਨ ਸਭਾ ਚੋਣਾਂ ਦੀ ਤਿਆਰੀ! ਕਰਤੀਆਂ ਨਿਯੁਕਤੀਆਂ, ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ

Himanshi Death: ਕੈਨੇਡਾ ਤੋਂ ਵੱਡੀ ਖਬਰ, ਪੰਜਾਬੀ ਕੁੜੀ ਹਿਮਾਂਸ਼ੀ ਖੁਰਾਨਾ ਦਾ ਹੋਇਆ ਕਤਲ, ਦੋਸਤ ਦੀ ਭਾਲ 'ਚ ਜੁਟੀ ਪੁਲਿਸ..

Himanshi Death: ਕੈਨੇਡਾ ਤੋਂ ਵੱਡੀ ਖਬਰ, ਪੰਜਾਬੀ ਕੁੜੀ ਹਿਮਾਂਸ਼ੀ ਖੁਰਾਨਾ ਦਾ ਹੋਇਆ ਕਤਲ, ਦੋਸਤ ਦੀ ਭਾਲ 'ਚ ਜੁਟੀ ਪੁਲਿਸ..

Weather update: ਮੌਸਮ ਵਿਭਾਗ ਦੀ ਚੇਤਾਵਨੀ! ਅਗਲੇ 7 ਦਿਨ ਸੋਚ-ਸਮਝ ਨੇ ਨਿਕਲਿਓ ਘਰੋਂ

Weather update: ਮੌਸਮ ਵਿਭਾਗ ਦੀ ਚੇਤਾਵਨੀ! ਅਗਲੇ 7 ਦਿਨ ਸੋਚ-ਸਮਝ ਨੇ ਨਿਕਲਿਓ ਘਰੋਂ

ਚੰਡੀਗੜ੍ਹ ਮੇਅਰ ਚੋਣ ਤੋਂ ਪਹਿਲਾਂ AAP ਨੂੰ ਵੱਡਾ ਝਟਕਾ; 2 ਕੌਂਸਲਰ ਭਾਜਪਾ ‘ਚ ਸ਼ਾਮਲ, ਸਿਆਸੀ ਗਲਿਆਰਿਆਂ 'ਚ ਮੱਚੀ ਹਲਚਲ

ਚੰਡੀਗੜ੍ਹ ਮੇਅਰ ਚੋਣ ਤੋਂ ਪਹਿਲਾਂ AAP ਨੂੰ ਵੱਡਾ ਝਟਕਾ; 2 ਕੌਂਸਲਰ ਭਾਜਪਾ ‘ਚ ਸ਼ਾਮਲ, ਸਿਆਸੀ ਗਲਿਆਰਿਆਂ 'ਚ ਮੱਚੀ ਹਲਚਲ

Patanjali Ayurveda: ਪਤੰਜਲੀ ਕਾਲਜ 'ਚ 4-ਦਿਨਾਂ ਖੇਡ ਉਤਸਵ 'ਓਜਸ' ਹੋਇਆ ਸਮਾਪਤ, ਇਸ ਦੌਰਾਨ ਆਚਾਰੀਆ ਬਾਲਕ੍ਰਿਸ਼ਨ ਨੇ ਵਿਦਿਆਰਥੀਆਂ ਨੂੰ ਸਫਲਤਾ ਦਾ ਦਿੱਤਾ ਮੰਤਰ...

Patanjali Ayurveda: ਪਤੰਜਲੀ ਕਾਲਜ 'ਚ 4-ਦਿਨਾਂ ਖੇਡ ਉਤਸਵ 'ਓਜਸ' ਹੋਇਆ ਸਮਾਪਤ, ਇਸ ਦੌਰਾਨ ਆਚਾਰੀਆ ਬਾਲਕ੍ਰਿਸ਼ਨ ਨੇ ਵਿਦਿਆਰਥੀਆਂ ਨੂੰ ਸਫਲਤਾ ਦਾ ਦਿੱਤਾ ਮੰਤਰ...

ਪ੍ਰਮੁੱਖ ਖ਼ਬਰਾਂ

Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਮਸ਼ਹੂਰ ਆਗੂ ਨੂੰ ਸ਼ਰੇਆਮ ਪਏ ਥੱਪੜ; ਜਾਣੋ ਕਿਉਂ ਤਣਾਅਪੂਰਨ ਹੋਇਆ ਮਾਹੌਲ ?

Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਮਸ਼ਹੂਰ ਆਗੂ ਨੂੰ ਸ਼ਰੇਆਮ ਪਏ ਥੱਪੜ; ਜਾਣੋ ਕਿਉਂ ਤਣਾਅਪੂਰਨ ਹੋਇਆ ਮਾਹੌਲ ?

ਲੁਧਿਆਣੇ ਦੀ ਮੁਟਿਆਰ ਸ਼ੇਰਨੀ ਬਣ ਟੱਕਰੀ ਲੁਟੇਰੇ ਨੂੰ, ਚਾਕੂ ਛੱਡ ਪੁੱਠੇ ਪੈਰੀਂ ਭੱਜਿਆ; ਬਹਾਦਰੀ CCTV ‘ਚ ਕੈਦ, ਜਾਣੋ ਪੂਰਾ ਮਾਮਲਾ

ਲੁਧਿਆਣੇ ਦੀ ਮੁਟਿਆਰ ਸ਼ੇਰਨੀ ਬਣ ਟੱਕਰੀ ਲੁਟੇਰੇ ਨੂੰ, ਚਾਕੂ ਛੱਡ ਪੁੱਠੇ ਪੈਰੀਂ ਭੱਜਿਆ; ਬਹਾਦਰੀ CCTV ‘ਚ ਕੈਦ, ਜਾਣੋ ਪੂਰਾ ਮਾਮਲਾ

Plane Crash: ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪਲੇਨ ਕ੍ਰੈਸ਼ ਨਾਲ ਫਿਰ ਦਹਿਲਿਆ ਦੇਸ਼; ਫੌਜੀ ਮੁਖੀ ਸਣੇ 7 ਲੋਕਾਂ ਦੀ ਮੌਤ...

Plane Crash: ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪਲੇਨ ਕ੍ਰੈਸ਼ ਨਾਲ ਫਿਰ ਦਹਿਲਿਆ ਦੇਸ਼; ਫੌਜੀ ਮੁਖੀ ਸਣੇ 7 ਲੋਕਾਂ ਦੀ ਮੌਤ...

Punjab Weather Today: ਪੰਜਾਬ ‘ਚ ਅੱਜ ਤੋਂ ਸੰਘਣਾ ਕੋਹਰਾ ਤੇ ਸਿਆਲ ਦਾ ਅਲਰਟ: ਵਿਜ਼ੀਬਿਲਟੀ ਬਿਲਕੁਲ ਜ਼ੀਰੋ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਲੋਕ ਰਹਿਣ ਸਾਵਧਾਨ!

Punjab Weather Today: ਪੰਜਾਬ ‘ਚ ਅੱਜ ਤੋਂ ਸੰਘਣਾ ਕੋਹਰਾ ਤੇ ਸਿਆਲ ਦਾ ਅਲਰਟ: ਵਿਜ਼ੀਬਿਲਟੀ ਬਿਲਕੁਲ ਜ਼ੀਰੋ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਲੋਕ ਰਹਿਣ ਸਾਵਧਾਨ!