ਲੁਧਿਆਣੇ ਦੀ ਮੁਟਿਆਰ ਸ਼ੇਰਨੀ ਬਣ ਟੱਕਰੀ ਲੁਟੇਰੇ ਨੂੰ, ਚਾਕੂ ਛੱਡ ਪੁੱਠੇ ਪੈਰੀਂ ਭੱਜਿਆ; ਬਹਾਦਰੀ CCTV ‘ਚ ਕੈਦ, ਜਾਣੋ ਪੂਰਾ ਮਾਮਲਾ
ਲੁਧਿਆਣੇ ਤੋਂ ਇੱਕ ਬਹਾਦਰ ਕੁੜੀ ਦੀ ਬਹਾਦਰੀ ਵਾਲੀ ਵੀਡੀਓ ਸਾਹਮਣੇ ਆਈ ਹੈ। ਦੱਸ ਦਈਏ ਇੱਕ ਦੁਕਾਨ ਲੁੱਟਣ ਆਏ ਲੁਟੇਰੇ ਨਾਲ ਇੱਕ ਕੁੜੀ ਦੇ ਟਕਰਾਉਂਦਾ ਵੀਡੀਓ ਸਾਹਮਣੇ ਆਇਆ ਹੈ। ਇੱਕ ਨਕਾਬਪੋਸ਼ ਵਿਅਕਤੀ ਦੁਕਾਨ ਵਿੱਚ ਆਉਂਦਾ

ਲੁਧਿਆਣੇ ਤੋਂ ਇੱਕ ਬਹਾਦਰ ਕੁੜੀ ਦੀ ਬਹਾਦਰੀ ਵਾਲੀ ਵੀਡੀਓ ਸਾਹਮਣੇ ਆਈ ਹੈ। ਦੱਸ ਦਈਏ ਇੱਕ ਦੁਕਾਨ ਲੁੱਟਣ ਆਏ ਲੁਟੇਰੇ ਨਾਲ ਇੱਕ ਕੁੜੀ ਦੇ ਟਕਰਾਉਂਦਾ ਵੀਡੀਓ ਸਾਹਮਣੇ ਆਇਆ ਹੈ। ਇੱਕ ਨਕਾਬਪੋਸ਼ ਵਿਅਕਤੀ ਦੁਕਾਨ ਵਿੱਚ ਆਉਂਦਾ ਹੈ ਅਤੇ ਚਾਕੂ ਦਿਖਾ ਕੇ ਸਮਾਨ ਲੁੱਟਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਲੁਟੇਰੇ ਨੇ ਕੁੜੀ ਨੂੰ ਸਮਾਨ ਇੱਕ ਲਿਫਾਫੇ ਵਿੱਚ ਰੱਖਣ ਲਈ ਕਿਹਾ, ਉਹ ਉਸ ਨਾਲ ਟਕਰਾ ਜਾਂਦੀ ਹੈ।
ਕੁੜੀ ਦੀ ਬਹਾਦਰੀ ਦੇਖ ਕੇ ਲੁਟੇਰਾ ਖੁਦ ਹੈਰਾਨ ਰਹਿ ਜਾਂਦਾ ਹੈ। ਜਿਵੇਂ ਹੀ ਕੁੜੀ ਉਸਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ, ਉਹ ਚਾਕੂ ਛੱਡ ਕੇ ਭੱਜ ਜਾਂਦਾ ਹੈ। ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ ਲੁਟੇਰੇ ਨਾਲ ਟਕਰਾਉਣ ਵਾਲੀ ਕੁੜੀ ਦਾ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆ ਗਿਆ ਹੈ। ਇਸਦੇ ਨਾਲ ਹੀ, ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਸ਼ਿਕਾਇਤ ਦਰਜ ਕਰ ਕੇ ਜਾਂਚ ਵਿੱਚ ਲੱਗ ਗਈ ਹੈ।
ਇੰਝ ਵਾਪਰੀ ਪੂਰੀ ਘਟਨਾ
ਦਰਅਸਲ, ਇਹ ਮਾਮਲਾ ਥਾਣਾ ਲਾਡੋਵਾਲ ਦੇ ਅਧੀਨ ਆਉਂਦੀ ਪੁਲਿਸ ਚੌਕੀ ਹੰਬੜਾ ਦੇ ਮੁੱਖ ਬਾਜ਼ਾਰ ਦਾ ਹੈ। ਇੱਥੇ 22 ਦਸੰਬਰ ਨੂੰ ਇੱਕ ਮਨੀ ਟਰਾਂਸਫਰ ਦੁਕਾਨ ਵਿੱਚ ਅਚਾਨਕ ਇੱਕ ਲੁਟੇਰਾ ਆਉਂਦਾ ਹੈ ਅਤੇ ਚਾਕੂ ਦਿਖਾ ਕੇ ਲੁੱਟ ਦੀ ਕੋਸ਼ਿਸ਼ ਕਰਦਾ ਹੈ। ਹੁਣ ਉਸਦਾ ਵੀਡੀਓ ਸਾਹਮਣੇ ਆ ਗਿਆ ਹੈ।
ਜਿਵੇਂ ਹੀ ਲੁੱਟੇਰੇ ਨੇ ਦੁਕਾਨ ਵਿੱਚ ਦਾਖਲ ਹੋ ਕੇ ਚਾਕੂ ਤਾਣ ਲੈਂਦਾ ਹੈ ਅਤੇ ਇੱਕ ਕਾਲਾ ਲਿਫਾਫਾ ਹਿਲਾਉਂਦੇ ਹੋਏ ਧਮਕੀ ਦਿੰਦਾ ਹੈ ਕਿ ਸਾਰਾ ਨਕਦ ਇਸ ਵਿੱਚ ਪਾ ਦੇਵੋ, ਉੱਥੇ ਮੌਜੂਦ ਸੋਨੀ ਵਰਮਾ ਨਾਮ ਦੀ ਕੁੜੀ ਉਸ ਨਾਲ ਟਕਰਾਉਂਦੀ ਹੈ। ਜਿਵੇਂ ਹੀ ਲੁਟੇਰੇ ਨੇ ਗੱਲੇ ਵਿੱਚ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਤਾਂ ਸੋਨੀ ਵਰਮਾ ਨੇ ਇੱਕ ਵੀ ਮਿੰਟ ਦੀ ਦੇਰੀ ਨਾ ਕੀਤੀ, ਮੁਟਿਆਰ ਨੇ ਫੁਰਤੀ ਦਿਖਾਂਦਿਆਂ ਲੁਟੇਰੇ ਨੂੰ ਸਿਰ ਤੋਂ ਫੜ ਲਿਆ। ਲਗਭਗ 5–7 ਸਕਿੰਟ ਤੱਕ ਦੋਹਾਂ ਵਿਚਕਾਰ ਹੱਥਾਪਾਈ ਰਹੀ। ਕੁੜੀ ਦੀ ਬਹਾਦਰੀ ਅਤੇ ਅਚਾਨਕ ਹੋਏ ਹਮਲੇ ਨਾਲ ਲੁਟੇਰਾ ਵੀ ਘਬਰਾ ਗਿਆ।
ਸੋਨੀ ਉਸ ਦਾ ਨਕਾਬ ਅਤੇ ਟੋਪੀ ਹਟਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਦੇਖ ਕੇ ਲੁਟੇਰਾ ਡਰ ਜਾਂਦਾ ਹੈ ਅਤੇ ਚਾਕੂ ਛੱਡ ਕੇ ਭੱਜ ਜਾਂਦਾ ਹੈ। ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਲੁਟੇਰੇ ਦੇ ਭੱਜ ਜਾਣ ਤੋਂ ਬਾਅਦ ਸੋਨੀ ਤੁਰੰਤ ਦੁਕਾਨ ਤੋਂ ਬਾਹਰ ਨਿਕਲੀ ਅਤੇ ਸ਼ੋਰ ਮਚਾਉਂਦੇ ਹੋਏ ਕਾਫੀ ਦੂਰ ਤੱਕ ਲੁਟੇਰੇ ਦਾ ਪਿੱਛਾ ਕੀਤਾ। ਹਾਲਾਂਕਿ ਲੁਟੇਰਾ ਫਰਾਰ ਹੋਣ ਵਿੱਚ ਸਫਲ ਰਹਿ ਗਿਆ।
ਸੀਸੀਟੀਵੀ ਵਾਇਰਲ, ਲੋਕ ਮੁਟਿਆਰ ਦੀ ਬਹਾਦਰੀ ਦੀ ਕਰ ਰਹੇ ਤਾਰੀਫ
ਕੁੜੀ ਦੀ ਬਹਾਦਰੀ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਦਾ ਵੀਡੀਓ ਸਾਹਮਣੇ ਆਇਆ ਹੈ ਅਤੇ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਲਾਕੇ ਵਿੱਚ ਸੋਨੀ ਦੀ ਬਹਾਦਰੀ ਦੀ ਖੂਬ ਤਾਰੀਫ਼ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਪਾਰੀ ਅਤੇ ਸਥਾਨਕ ਲੋਕ ਸੋਨੀ ਵਰਮਾ ਦੀ ਬਹਾਦਰੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਆਰੋਪੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।






















