ਚੰਡੀਗੜ੍ਹ ਮੇਅਰ ਚੋਣ ਤੋਂ ਪਹਿਲਾਂ AAP ਨੂੰ ਵੱਡਾ ਝਟਕਾ; 2 ਕੌਂਸਲਰ ਭਾਜਪਾ ‘ਚ ਸ਼ਾਮਲ, ਸਿਆਸੀ ਗਲਿਆਰਿਆਂ 'ਚ ਮੱਚੀ ਹਲਚਲ
ਚੰਡੀਗੜ੍ਹ ਵਿੱਚ ਮੇਅਰ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। AAP ਦੀਆਂ ਦੋ ਕੌਂਸਲਰ ਸੁਮਨ ਦੇਵੀ ਅਤੇ ਪੂਨਮ ਦੇਵੀ ਭਾਜਪਾ ਵਿੱਚ ਸ਼ਾਮਲ ਹੋ ਗਈਆਂ ਹਨ। ਜਨਵਰੀ ਮਹੀਨੇ ਵਿੱਚ ਮੇਅਰ ਦੀ ਚੋਣ ਹੋਣੀ ਹੈ ਅਤੇ ਚਰਚਾ ਹੈ..

2 Councillors Join BJP: ਚੰਡੀਗੜ੍ਹ ਵਿੱਚ ਮੇਅਰ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। AAP ਦੀਆਂ ਦੋ ਕੌਂਸਲਰ ਸੁਮਨ ਦੇਵੀ ਅਤੇ ਪੂਨਮ ਦੇਵੀ ਭਾਜਪਾ ਵਿੱਚ ਸ਼ਾਮਲ ਹੋ ਗਈਆਂ ਹਨ। ਜਨਵਰੀ ਮਹੀਨੇ ਵਿੱਚ ਮੇਅਰ ਦੀ ਚੋਣ ਹੋਣੀ ਹੈ ਅਤੇ ਚਰਚਾ ਹੈ ਕਿ ਪੰਚਕੂਲਾ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਮੁਲਾਕਾਤ ਵੀ ਕਰਵਾਈ ਜਾ ਸਕਦੀ ਹੈ। ਦਰਅਸਲ, ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਮੇਅਰ ਪਦ ‘ਤੇ ਕਬਜ਼ਾ ਜਮਾਉਣਾ ਚਾਹੁੰਦੀ ਹੈ।
ਦੋਵੇਂ AAP ਕੌਂਸਲਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣ ਸਮੇਂ ਭਾਜਪਾ ਦੀ ਸਾਬਕਾ ਮੇਅਰ ਸਰਬਜੀਤ ਕੌਰ, ਭਾਜਪਾ ਕੌਂਸਲਰ ਕਨਵਰ ਰਾਣਾ ਅਤੇ ਸਾਬਕਾ ਮੇਅਰ ਸਰਬਜੀਤ ਕੌਰ ਦੇ ਪਤੀ ਕਾਲਾ ਮੌਜੂਦ ਰਹੇ।
ਨਿਗਮ ਵਿੱਚ ਕਾਂਗਰਸ ਦੀ ਸਥਿਤੀ ਕੀ ਹੈ?
ਚੰਡੀਗੜ੍ਹ ਨਗਰ ਨਿਗਮ ਵਿੱਚ ਕੁੱਲ 35 ਕੌਂਸਲਰ ਹਨ। ਮੇਅਰ ਦੀ ਚੋਣ ਦੌਰਾਨ ਚੰਡੀਗੜ੍ਹ ਦੇ ਸੰਸਦ ਮੈਂਬਰ ਦਾ ਵੋਟ ਵੀ ਵੈਧ ਹੁੰਦਾ ਹੈ। ਇਸ ਤੋਂ ਇਲਾਵਾ 9 ਕੌਂਸਲਰ ਨਾਮਜ਼ਦ ਹਨ, ਪਰ ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੁੰਦਾ। ਇਸ ਤਰ੍ਹਾਂ ਕੁੱਲ 36 ਵੋਟਾਂ ਨਾਲ ਮੇਅਰ ਦੀ ਚੋਣ ਹੁੰਦੀ ਹੈ। ਪਹਿਲਾਂ ਭਾਜਪਾ ਕੋਲ 16 ਅਤੇ AAP ਕੋਲ 13 ਵੋਟ ਸਨ, ਪਰ AAP ਦੇ 2 ਪਾਰਸ਼ਦ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਦੇ ਵੋਟ 18 ਅਤੇ AAP ਦੇ 11 ਰਹਿ ਗਏ ਹਨ। ਕਾਂਗਰਸ ਕੋਲ 6 ਕੌਂਸਲਰ ਹਨ ਅਤੇ ਸੰਸਦ ਮੈਂਬਰ ਮਨੀਸ਼ ਤਿਵਾਰੀ ਨੂੰ ਮਿਲਾ ਕੇ ਕਾਂਗਰਸ ਦੇ ਕੁੱਲ 7 ਵੋਟ ਬਣਦੇ ਹਨ। ਮੇਅਰ ਬਣਾਉਣ ਲਈ 19 ਵੋਟਾਂ ਦੀ ਲੋੜ ਹੁੰਦੀ ਹੈ, ਜਦਕਿ ਭਾਜਪਾ ਇਸ ਸਮੇਂ 18 ਵੋਟਾਂ ਨਾਲ ਸਿਰਫ਼ ਇੱਕ ਵੋਟ ਤੋਂ ਪਿੱਛੇ ਹੈ।
ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਅਹੁਦਾ ਹੱਥੋਂ ਨਿਕਲ ਸਕਦਾ ਹੈ
ਮੌਜੂਦਾ ਸਮੇਂ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਹਰਪ੍ਰੀਤ ਕੌਰ ਬਬਲਾ ਹਨ। ਪਿਛਲੀ ਵਾਰ ਮੇਅਰ ਦੇ ਅਹੁਦੇ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਚੋਣ ਲੜੀ ਸੀ, ਪਰ ਦੋ ਕ੍ਰਾਸ ਵੋਟਾਂ ਕਾਰਨ ਭਾਜਪਾ ਦਾ ਮੇਅਰ ਬਣ ਗਿਆ ਸੀ। ਉਸ ਸਮੇਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਕਾਂਗਰਸ ਨੂੰ ਮਿਲੇ ਸਨ। ਪਰ ਇਸ ਵਾਰ ਸਿਆਸੀ ਹਾਲਾਤਾਂ ਨੂੰ ਦੇਖਦੇ ਹੋਏ ਇਹ ਦੋਵੇਂ ਅਹੁਦੇ ਵੀ ਕਾਂਗਰਸ ਦੇ ਹੱਥੋਂ ਨਿਕਲਦੇ ਹੋਏ ਨਜ਼ਰ ਆ ਰਹੇ ਹਨ।






















