Social Media Influencer: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਨੂੰ ਪਈਆਂ ਭਾਜੜਾਂ, ਅੱਧੀ ਰਾਤੀਂ ਬੰਦਿਆਂ ਨੇ ਕੀਤਾ ਪਰੇਸ਼ਾਨ! ਘਰ ਵੜ ਆਏ, ਫਿਰ...
Social Media Influencer: ਫੈਸ਼ਨ ਕਵੀਨ ਅਤੇ ਰਿਐਲਿਟੀ ਸ਼ੋਅ ਸਟਾਰ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਇੰਨਫਲੂਇੰਸਰ ਇਸ ਸਮੇਂ ਡਰ ਦੇ ਸਾਏ ਹੇਠ ਜੀ ਰਹੀ ਹੈ। ਦਰਅਸਲ, ਅਸੀਂ ਉਰਫੀ ਜਾਵੇਦ ਬਾਰੇ...

Social Media Influencer: ਫੈਸ਼ਨ ਕਵੀਨ ਅਤੇ ਰਿਐਲਿਟੀ ਸ਼ੋਅ ਸਟਾਰ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਇੰਨਫਲੂਇੰਸਰ ਇਸ ਸਮੇਂ ਡਰ ਦੇ ਸਾਏ ਹੇਠ ਜੀ ਰਹੀ ਹੈ। ਦਰਅਸਲ, ਅਸੀਂ ਉਰਫੀ ਜਾਵੇਦ ਬਾਰੇ ਗੱਲ ਕਰ ਰਹੇ ਹਾਂ। 22 ਦਸੰਬਰ ਦੀ ਅੱਧੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਅਦਾਕਾਰਾ ਆਪਣੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਤ ਹੈ।
ਲਗਾਤਾਰ ਵਜਾਈ ਗਈ ਦਰਵਾਜ਼ੇ ਦੀ ਘੰਟੀ
ਉਰਫੀ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ 22 ਦਸੰਬਰ ਦੀ ਰਾਤ ਕਰੀਬ 3:30 ਵਜੇ ਇੱਕ ਅਣਪਛਾਤਾ ਵਿਅਕਤੀ ਲਗਾਤਾਰ 10 ਮਿੰਟ ਤੱਕ ਉਨ੍ਹਾਂ ਦੇ ਘਰ ਦੀ ਘੰਟੀ ਵਜਾਉਂਦਾ ਰਿਹਾ। ਜਦੋਂ ਉਨ੍ਹਾਂ ਨੇ ਬਾਹਰ ਚੈੱਕ ਕੀਤਾ ਤਾਂ ਉੱਥੇ ਦੋ ਵਿਅਕਤੀ ਮੌਜੂਦ ਸਨ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਉਰਫੀ ਨੂੰ ਦਰਵਾਜ਼ਾ ਖੋਲ੍ਹਣ ਅਤੇ ਉਨ੍ਹਾਂ ਨੂੰ ਅੰਦਰ ਆਉਣ ਦੇਣ ਲਈ ਕਿਹਾ, ਜਦੋਂ ਕਿ ਦੂਜਾ ਵਿਅਕਤੀ ਕੋਨੇ ਵਿੱਚ ਖੜ੍ਹਾ ਸੀ। ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਉਨ੍ਹਾਂ ਵਿਅਕਤੀਆਂ ਨੇ ਉੱਥੋਂ ਜਾਣ ਤੋਂ ਇਨਕਾਰ ਕਰ ਦਿੱਤਾ।
View this post on Instagram
ਪੁਲਿਸ ਨਾਲ ਵੀ ਕੀਤੀ ਬਦਤਮੀਜ਼ੀ
ਜਦੋਂ ਸਥਿਤੀ ਗੰਭੀਰ ਹੋ ਗਈ ਤਾਂ ਉਰਫੀ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਪੁਲਿਸ ਦੇ ਆਉਣ 'ਤੇ ਵੀ ਉਹ ਦੋਵੇਂ ਵਿਅਕਤੀ ਡਰੇ ਨਹੀਂ, ਸਗੋਂ ਉਨ੍ਹਾਂ ਨੇ ਉਰਫੀ ਅਤੇ ਪੁਲਿਸ ਦੋਵਾਂ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਹ ਕਾਫੀ ਰੂਡ (Rude) ਸਨ ਅਤੇ ਲਗਾਤਾਰ ਉੱਥੋਂ ਜਾਣ ਤੋਂ ਮਨ੍ਹਾ ਕਰ ਰਹੇ ਸਨ। ਪੁਲਿਸ ਦੇ ਦਖਲ ਤੋਂ ਬਾਅਦ ਹੀ ਉਹ ਉੱਥੋਂ ਭੱਜੇ।
ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ
ਇਸ ਖੌਫਨਾਕ ਘਟਨਾ ਤੋਂ ਬਾਅਦ ਉਰਫੀ ਸੋਮਵਾਰ ਸਵੇਰੇ ਆਪਣੀਆਂ ਭੈਣਾਂ ਨਾਲ ਪੁਲਸ ਸਟੇਸ਼ਨ ਪਹੁੰਚੀ ਅਤੇ ਰਸਮੀ ਸ਼ਿਕਾਇਤ ਦਰਜ ਕਰਵਾਈ। ਉਰਫੀ ਨੇ ਕਿਹਾ ਕਿ ਜਦੋਂ ਕੋਈ ਲੜਕੀ ਇਕੱਲੀ ਰਹਿੰਦੀ ਹੋਵੇ ਤਾਂ ਅਜਿਹੀਆਂ ਘਟਨਾਵਾਂ ਬਹੁਤ ਭਿਆਨਕ ਹੁੰਦੀਆਂ ਹਨ। ਉਨ੍ਹਾਂ ਦੇ ਪ੍ਰਸ਼ੰਸਕ ਵੀ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਹੇ ਹਨ। ਅਦਾਕਾਰਾ ਹੁਣ ਇਹ ਜਾਣਨਾ ਚਾਹੁੰਦੀ ਹੈ ਕਿ ਦੋਸ਼ੀਆਂ ਖਿਲਾਫ ਕੀ ਸਖ਼ਤ ਕਾਰਵਾਈ ਕੀਤੀ ਜਾਵੇਗੀ।






















