Simrat Singh Gill Died: ਖੇਡ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਖੇਡ ਪ੍ਰੇਮੀਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਦਰਅਸਲ, ਅੰਤਰਰਾਸ਼ਟਰੀ ਬੇਸਬਾਲ ਖਿਡਾਰੀ ਅਤੇ ਸਾਫਟਬਾਲ ਖਿਡਾਰੀ ਸਿਮਰਤ ਸਿੰਘ ਗਿੱਲ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਸਿਮਰਤ ਗਿੱਲ ਸੱਤ ਵਾਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਪੁਜ਼ੀਸ਼ਨ ਧਾਰਕ ਅਤੇ ਛੇ ਵਾਰ ਨੈਸ਼ਨਲ ਸਕੂਲ ਦੇ ਪੁਜ਼ੀਸ਼ਨ ਧਾਰਕ ਸਨ। ਉਨ੍ਹਾਂ ਦੇ ਦੇਹਾਂਤ ਨਾਲ ਸ਼ਹਿਰ ਦੇ ਸਮੁੱਚੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ।



ਜਾਣਕਾਰੀ ਲਈ ਦੱਸ ਦੇਈਏ ਕਿ ਗਿੱਲ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਆਪਣੇ ਖੇਡ ਕਰੀਅਰ ਵਿੱਚ ਭਵਨ ਵਿਦਿਆਲਿਆ ਸਕੂਲ, ਨਿਊ ਚੰਡੀਗੜ੍ਹ ਵਿੱਚ ਸਰੀਰਕ ਸਿੱਖਿਆ ਦੇ ਅਧਿਆਪਕ ਵਜੋਂ ਕੰਮ ਕਰ ਰਹੇ ਗਿੱਲ ਨੇ ਸਾਲ 2015 ਵਿੱਚ ਈਰਾਨ ਦੀ ਰਾਜਧਾਨੀ ਤਹਿਰਾਨ ਵਿਚ ਹੋਏ ਪ੍ਰੈਜ਼ੀਡੈਂਸ਼ੀਅਲ ਬੇਸਬਾਲ ਕੱਪ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ, ਜਿਥੋਂ ਭਾਰਤ ਨੂੰ ਸੋਨ ਤਗ਼ਮਾ ਮਿਲਿਆ ਸੀ।




ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਗਿੱਲ ਭਾਰਤੀ ਬੇਸਬਾਲ ਟੀਮ ਦੇ ਫਿਜ਼ੀਕਲ ਟਰੇਨਰ ਰਹੇ ਹਨ। ਗੁਰਚਰਨ ਦੀ ਅਗਵਾਈ ਵਿੱਚ ਭਾਰਤ ਨੇ 1996 ਵਿਚ ਪੇਈਚਿੰਗ ਵਿਚ ਸਪੈਸ਼ਲ ਉਲੰਪਿਕ ਵਲੋਂ ਖੇਡਾਂ ਵਿਚ ਵੱਖ-ਵੱਖ ਮੁਕਾਬਲਿਆਂ ਵਿਚ ਤਿੰਨ ਕਰਵਾਈਆਂ ਏਸ਼ੀਆ ਪੈਸੀਫਿਕ ਤਗਮੇ ਜਿੱਤੇ ਸਨ। ਉਨ੍ਹਾਂ ਦੇ ਅਚਾਨਕ ਛੋਟੀ ਉਮਰੇ ਦੇਹਾਂਤ ਨੇ ਖੇਡ ਪ੍ਰੇਮੀਆਂ ਨੂੰ ਵੱਡਾ ਝਟਕਾ ਦਿੱਤਾ ਹੈ।