ਨਵੀਂ ਦਿੱਲੀ: ਸਟਾਰ ਘੋੜਸਵਾਰ ਫਵਾਦ ਮਿਰਜ਼ਾ ਨੇ ਓਲੰਪਿਕ ਕੋਟਾ ਹਾਸਲ ਕਰ ਲਿਆ ਹੈ, ਜਿਸ ਨੇ ਘੋੜ ਸਵਾਰੀ 'ਚ ਭਾਰਤ ਦੇ ਦੋ ਦਹਾਕਿਆਂ ਦੇ ਸੋਕੇ ਨੂੰ ਖ਼ਤਮ ਕਰ ਦਿੱਤਾ। ਫਵਾਦ ਨੇ ਪਰਿਵਾਰ ਦੀ ਰਵਾਇਤੀ ਖੇਡ ਨੂੰ ਅੱਗੇ ਵਧਾਉਂਦੇ ਹੋਏ ਇਹ ਪ੍ਰਾਪਤੀ ਕੀਤੀ ਹੈ। ਫਵਾਦ ਦੱਖਣ ਪੂਰਬੀ ਏਸ਼ੀਆ ਵਿੱਚ ਗਰੁੱਪ ਜੀ ਦੇ ਵਿਅਕਤੀਗਤ ਮੁਕਾਬਲੇ 'ਚ ਚੋਟੀ ਦਾ ਦਰਜਾ ਪ੍ਰਾਪਤ ਘੋੜਸਵਾਰ ਹੈ।

ਇਸ ਦੇ ਨਾਲ ਹੀ ਇਸ ਦੀ ਅਧਿਕਾਰਤ ਐਲਾਨ ਅਜੇ ਨਹੀਂ ਕੀਤਾ ਗਿਆ। ਇਹ ਮੰਨਿਆ ਜਾਂਦਾ ਹੈ ਕਿ ਅੰਤਰਰਾਸ਼ਟਰੀ ਘੋੜਸਵਾਰ ਫੈਡਰੇਸ਼ਨ ਅਗਲੇ ਸਾਲ 20 ਫਰਵਰੀ ਨੂੰ ਇਸਦਾ ਐਲਾਨ ਕਰ ਸਕਦੀ ਹੈ। ਫਵਾਦ ਮਿਰਜ਼ਾ ਨੇ 36 ਸਾਲ ਬਾਅਦ ਇਕਵੈਸਟਰਿਅਨ 'ਚ ਪਿਛਲੇ ਸਾਲ ਏਸ਼ੀਅਨ ਖੇਡਾਂ ਵਿਚ ਭਾਰਤ ਨੂੰ ਤਮਗਾ ਜਿੱਤਾਇਆ ਸੀ। ਜਿਸ ਤੋਂ ਬਾਅਦ ਫਵਾਦ ਵਿਅਕਤੀਗਤ ਤਗਮਾ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਬਣੇ। ਇਸ ਦੇ ਨਾਲ ਹੀ ਫਵਾਦ ਟੋਕਿਓ ਓਲੰਪਿਕ 'ਤੇ ਨਜ਼ਰ ਮਾਰ ਰਿਹਾ ਹੈ।



ਭਾਰਤ ਨੇ 20 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਓਲੰਪਿਕ ਕੋਟਾ ਹਾਸਲ ਕਰ ਲਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਇਸ ਘੋੜ ਸਵਾਰੀ 'ਚ ਦੋ ਵਾਰ ਓਲੰਪਿਕ 'ਚ ਹਿੱਸਾ ਲਿਆ ਸੀ। ਵਿੰਗ ਕਮਾਂਡਰ ਆਈ ਜੇ ਲਾਂਬਾ ਨੇ 1996 'ਚ ਭਾਰਤ ਦੀ ਅਗਵਾਈ ਕੀਤੀ ਅਤੇ 2000 'ਚ ਸਿਡਨੀ ਓਲੰਪਿਕ ' ਇਮਤਿਆਜ਼ ਅਨੀਸ ਨੇ ਭਾਰਤ ਦੀ ਅਗਵਾਈ ਕੀਤੀ। ਫਵਾਦ ਆਪਣੇ ਪਰਿਵਾਰ ਦੀ ਸੱਤਵੀਂ ਪੀੜ੍ਹੀ ਹੈ, ਜਿਸ ਨੇ ਘੋੜ ਸਵਾਰੀ ਦੀ ਪਰੰਪਰਾ ਨੂੰ ਅੱਗੇ ਵਧਾਈਆ। ਉਸਨੇ ਇਹ ਸਫਲਤਾ ਈਵੈਂਟਿੰਗ ਇੰਡੀਵਿਜੁਅਲ ਈਵੈਂਟ 'ਚ ਹਾਸਲ ਕੀਤੀ