Asia Cup Hockey 2022 India vs Indonesia India wins more than 16 goal score difference qualifies Super 4 Pakistan out of tournament
IND vs INA, Asia Cup Hockey 2022: ਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ 2022 ਵਿੱਚ ਇੰਡੋਨੇਸ਼ੀਆ ਨੂੰ 16-0 ਨਾਲ ਹਰਾ ਕੇ ਸੁਪਰ 4 ਲਈ ਕੁਆਲੀਫਾਈ ਕਰ ਲਿਆ ਹੈ। ਟੀਮ ਇੰਡੀਆ ਨੇ ਇਸ ਮੈਚ 'ਚ ਰਿਕਾਰਡ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਪਾਕਿਸਤਾਨੀ ਹਾਕੀ ਟੀਮ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਇਸ ਮੈਚ ਲਈ ਭਾਰਤੀ ਖਿਡਾਰੀ ਪਵਨ ਰਾਜਭਰ ਨੂੰ 'ਪਲੇਅਰ ਆਫ਼ ਦਾ ਮੈਚ' ਚੁਣਿਆ ਗਿਆ। ਇਸ ਮੈਚ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਮੈਚ 1-1 ਨਾਲ ਡਰਾਅ ਰਿਹਾ ਸੀ। ਜਦਕਿ ਟੀਮ ਇੰਡੀਆ ਨੂੰ ਜਾਪਾਨ ਨੇ 2-5 ਨਾਲ ਹਰਾਇਆ ਸੀ।
ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਖੇਡਿਆ ਗਿਆ ਮੈਚ ਕਾਫੀ ਦਿਲਚਸਪ ਰਿਹਾ। ਭਾਰਤ ਨੇ ਦੂਜੇ ਕੁਆਰਟਰ ਦੇ ਅੰਤ ਤੱਕ 6-0 ਦੀ ਬੜ੍ਹਤ ਬਣਾ ਲਈ ਸੀ। ਇਸ ਤੋਂ ਬਾਅਦ ਤੀਜੇ ਅਤੇ ਚੌਥੇ ਕੁਆਰਟਰ ਵਿੱਚ ਭਾਰਤ ਨੇ ਧਮਾਕੇਦਾਰ ਪ੍ਰਦਰਸ਼ਨ ਨਾਲ ਮੈਚ 16-0 ਨਾਲ ਜਿੱਤ ਲਿਆ।
ਇਸ ਮੈਚ ਦਾ ਵੱਡਾ ਅਸਰ ਹਾਕੀ ਵਿਸ਼ਵ ਕੱਪ 2023 'ਤੇ ਪੈਣ ਵਾਲਾ ਸੀ। ਇੱਥੇ ਵੱਡੇ ਫਰਕ ਨਾਲ ਜਿੱਤਣ ਵਾਲੀ ਟੀਮ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲੀ ਸੀ। ਇਸ ਤਰ੍ਹਾਂ ਟੀਮ ਇੰਡੀਆ ਨੇ ਵਿਸ਼ਵ ਕੱਪ 2023 ਲਈ ਕੁਆਲੀਫਾਈ ਕਰ ਲਿਆ ਹੈ। ਭਾਰਤ ਦੇ ਨਾਲ-ਨਾਲ ਜਾਪਾਨ, ਕੋਰੀਆ ਅਤੇ ਮਲੇਸ਼ੀਆ ਵੀ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਚੁੱਕੇ ਹਨ। ਪਰ ਪਾਕਿਸਤਾਨ ਬਾਹਰ ਹੈ।
ਇਹ ਵੀ ਪੜ੍ਹੋ: Punjab Government: ਸੂਬਾ ਸਰਕਾਰ ਵੱਲੋਂ ਪਿੰਡ ਤਲਵੰਡੀ ਨੌਆਬਾਦ, ਵਲੀਪੁਰ ਖੁਰਦ ਤੇ ਵਲੀਪੁਰ ਕਲਾਂ ਦੀ 195 ਏਕੜ ਜ਼ਮੀਨ ਕਰਵਾਈ ਕਬਜ਼ਾ ਮੁਕਤ