Asian Games 2023: ਏਸ਼ੀਆਈ ਖੇਡਾਂ ਦੇ ਅੱਠਵੇਂ ਦਿਨ ਭਾਰਤ ਨੂੰ ਪਹਿਲਾ ਮੈਡਲ ਅਦਿਤੀ ਅਸ਼ੋਕ ਨੇ ਦਿਵਾਇਆ ਹੈ। ਉਸ ਨੇ ਗੋਲਫ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਸ ਨਾਲ ਉਸ ਨੇ ਏਸ਼ਿਆਈ ਖੇਡਾਂ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਇਨ੍ਹਾਂ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਗੋਲਫਰ ਬਣ ਗਈ ਹੈ।


ਅਦਿਤੀ ਗੋਲਡ ਮੈਡਲ ਜਿੱਤਣ ਦੇ ਬਹੁਤ ਕਰੀਬ ਸੀ। ਉਸ ਕੋਲ ਸੱਤ ਸਟ੍ਰੋਕਾਂ ਦੀ ਬੜ੍ਹਤ ਸੀ ਪਰ ਅੰਤ ਵਿੱਚ ਉਹ ਦੋ ਸਟ੍ਰੋਕ ਪਿੱਛੇ ਡਿੱਗ ਗਈ ਅਤੇ ਗੋਲਡ ਤਗਮੇ ਤੋਂ ਖੁੰਝ ਗਈ। ਇੱਥੇ ਥਾਈਲੈਂਡ ਦੀ ਅਪਿਰਚਾਇਆ ਯੂਬੋਲ ਨੇ ਸੋਨ ਤਗਮਾ ਜਿੱਤਿਆ।






 


ਅਦਿਤੀ ਅਸ਼ੋਕ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਤਾਕਤਵਰ ਗੋਲਫਰ ਸਾਬਤ ਹੋਈ ਹੈ। ਟੋਕੀਓ ਓਲੰਪਿਕ ਵਿੱਚ ਵੀ ਉਸਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਉਹ ਓਲੰਪਿਕ ਤਮਗਾ ਜਿੱਤਣ ਤੋਂ ਖੁੰਝ ਗਈ ਸੀ। ਅਦਿਤੀ ਬਚਪਨ ਤੋਂ ਹੀ ਗੋਲਫ ਵਿੱਚ ਵੱਡਾ ਨਾਮ ਕਮਾ ਰਹੀ ਹੈ। ਸਿਰਫ 13 ਸਾਲ ਦੀ ਉਮਰ ਵਿੱਚ ਵੀ ਉਸਨੇ ਰਾਜ ਪੱਧਰੀ ਗੋਲਫ ਟਰਾਫੀਆਂ ਜਿੱਤਣੀਆਂ ਸ਼ੁਰੂ ਕਰ ਦਿੱਤੀਆਂ ਸੀ। 


ਹੁਣ ਤੱਕ ਭਾਰਤ ਨੇ 40+ ਮੈਡਲ ਜਿੱਤੇ  


ਚੀਨ ਦੇ ਹਾਂਗਜ਼ੂ ਵਿੱਚ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ 2023 ਵਿੱਚ ਭਾਰਤ ਨੇ ਹੁਣ ਤੱਕ 40+ ਤਗਮੇ ਜਿੱਤੇ ਹਨ। ਸੱਤਵੇਂ ਦਿਨ ਤੱਕ ਭਾਰਤ ਦੇ ਕੋਲ ਕੁੱਲ 38 ਤਗਮੇ ਸਨ। ਅੱਜ (ਐਤਵਾਰ) ਅੱਠਵੇਂ ਦਿਨ ਦੀ ਸ਼ੁਰੂਆਤ ਵਿੱਚ, ਅਦਿਤੀ ਅਸ਼ੋਕ ਨੇ ਮਹਿਲਾ ਗੋਲਫ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਮਨੀਸ਼ਾ ਕੀਰ, ਰਾਜੇਸ਼ਵਰੀ ਕੁਮਾਰੀ ਅਤੇ ਪ੍ਰੀਤੀ ਰਜਕ ਨੇ ਮਹਿਲਾ ਟਰੈਪ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਦੇ ਹੋਏ ਭਾਰਤ ਨੂੰ 40 ਦਾ ਆਂਕੜਾ ਪਾਰ ਕਰਵਾਇਆ। ਭਾਰਤੀ ਪੁਰਸ਼ ਟਰੈਪ ਟੀਮ ਨੇ ਵੀ ਸੋਨ ਤਮਗਾ ਜਿੱਤਿਆ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।