Asian Games 2023 India Medal Tally: ਏਸ਼ਿਆਈ ਖੇਡਾਂ 2023 ਵਿੱਚ ਭਾਰਤ ਨੇ ਪਹਿਲੇ ਦਿਨ 5 ਤਗਮੇ ਜਿੱਤ ਕੇ ਚੰਗਾ ਆਗਾਜ਼ ਕੀਤਾ। ਇਸ ਤੋਂ ਬਾਅਦ ਭਾਰਤ ਨੇ ਗੋਲਡ ਜਿੱਤ ਕੇ ਦੂਜੇ ਦਿਨ ਦੀ ਸ਼ੁਰੂਆਤ ਕੀਤੀ। ਦੂਜੇ ਦਿਨ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਆਪਣਾ ਪਹਿਲਾ ਸੋਨ ਤਮਗਾ ਜਿੱਤਿਆ, ਜੋ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਪਹਿਲਾ ਸੋਨ ਤਮਗਾ ਹੈ। ਇਸ ਤੋਂ ਬਾਅਦ 4 ਮੈਂਬਰੀ ਰੋਇੰਗ ਟੀਮ ਨੇ ਭਾਰਤ ਨੂੰ ਕਾਂਸੀ ਦੇ ਰੂਪ 'ਚ ਦੂਜੇ ਦਿਨ ਦਾ ਦੂਜਾ ਤਮਗਾ ਦਿਵਾਇਆ। ਫਿਲਹਾਲ ਭਾਰਤ ਲਈ ਦੂਜਾ ਦਿਨ ਬਹੁਤ ਚੰਗਾ ਰਿਹਾ। ਦੇਸ਼ ਨੂੰ ਦੂਜੇ ਦਿਨ 5 ਤਮਗੇ ਮਿਲੇ।


ਪਹਿਲੇ ਦਿਨ ਪੰਜ ਤਗਮੇ ਹਾਸਲ ਕਰਨ ਤੋਂ ਬਾਅਦ ਭਾਰਤ ਨੇ ਦੂਜੇ ਦਿਨ 5 ਹੋਰ ਤਗਮੇ ਜਿੱਤ ਲਏ ਹਨ। ਦੂਜੇ ਦਿਨ ਦਾ ਪਹਿਲਾ ਤਮਗਾ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਟੀਮ ਨੇ ਜਿੱਤਿਆ। ਰਾਈਫਲ ਟੀਮ 'ਚ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਰੁਦਰੰਕੇਸ਼ ਤੇ ਦਿਵਯਾਂਸ਼ ਸ਼ਾਮਲ ਸਨ।


ਫਿਰ ਪੁਰਸ਼ਾਂ ਦੀ ਚਾਰ ਰੋਇੰਗ ਟੀਮ ਨੇ ਭਾਰਤ ਲਈ ਦੂਜਾ ਤਮਗਾ ਜਿੱਤਿਆ। ਇਸ ਵਾਰ ਦੇਸ਼ ਨੂੰ ਕਾਂਸੀ ਦਾ ਤਮਗਾ ਮਿਲਿਆ। ਇਸ ਰੋਇੰਗ ਟੀਮ ਵਿੱਚ ਭੀਮ, ਪੁਨੀਤ ਜਸਵਿੰਦਰ ਤੇ ਆਸ਼ੀਸ਼ ਸ਼ਾਮਲ ਸਨ।


ਰੋਇੰਗ ਦੇ ਪੁਰਸ਼ ਕੁਆਡਰਪਲਜ਼ ਨੇ ਕਾਂਸੀ ਦੇ ਰੂਪ ਵਿੱਚ ਭਾਰਤ ਨੂੰ ਦੂਜੇ ਦਿਨ ਦਾ ਤੀਜਾ ਤਮਗਾ ਦਿਵਾਇਆ।


ਇਸ ਤੋਂ ਬਾਅਦ ਐਸ਼ਵਰਿਆ ਪ੍ਰਤਾਪ ਸਿੰਘ ਨੇ ਨਿਸ਼ਾਨੇਬਾਜ਼ੀ 'ਚ ਦੇਸ਼ ਨੂੰ ਦਿਨ ਦਾ ਚੌਥਾ ਤਮਗਾ ਦਿਵਾਇਆ। ਐਸ਼ਵਰਿਆ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤਿਆ।


ਜਦਕਿ ਪੰਜਵਾਂ ਤਮਗਾ 25 ਮੀਟਰ ਰੈਪਿਡ ਫਾਇਰ ਵਿੱਚ ਆਇਆ। ਵਿਜੇਵੀਰ ਸਿੱਧੂ, ਅਨੀਸ਼ ਭਾਨਵਾਲਾ ਤੇ ਆਦਰਸ਼ ਸਿੰਘ ਵਾਲੀ ਭਾਰਤ ਦੀ ਟੀਮ ਨੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਫਾਈਨਲ ਵਿੱਚ ਥਾਂ ਬਣਾਉਣ ਦੇ ਨਾਲ ਹੀ ਕਾਂਸੀ ਦਾ ਤਗ਼ਮਾ ਜਿੱਤਿਆ ਹੈ।


ਭਾਰਤ 10 ਤਗ਼ਮੇ ਜਿੱਤਣ ਵਾਲੀ ਸੂਚੀ ਵਿੱਚ ਛੇਵੇਂ ਸਥਾਨ ’ਤੇ
ਭਾਰਤ ਨੇ ਹੁਣ ਤੱਕ 1 ਸੋਨ, 3 ਚਾਂਦੀ ਤੇ 6 ਕਾਂਸੀ ਸਮੇਤ ਕੁੱਲ 10 ਤਗਮੇ ਜਿੱਤੇ ਹਨ। ਭਾਰਤ ਸਭ ਤੋਂ ਵੱਧ ਤਗਮੇ ਜਿੱਤਣ ਦੀ ਸੂਚੀ ਵਿੱਚ ਛੇਵੇਂ ਸਥਾਨ 'ਤੇ ਹੈ। ਮੇਜ਼ਬਾਨ ਚੀਨ 45 ਤਗਮਿਆਂ ਨਾਲ ਚੋਟੀ 'ਤੇ ਹੈ। ਇਸ ਤੋਂ ਬਾਅਦ ਕੋਰੀਆ ਗਣਰਾਜ 18 ਤਮਗਿਆਂ ਨਾਲ ਦੂਜੇ, ਜਾਪਾਨ 20 ਤਗਮਿਆਂ ਨਾਲ ਤੀਜੇ (ਕਿਉਂਕਿ ਸੋਨਾ ਘੱਟ ਹੈ), ਉਜ਼ਬੇਕਿਸਤਾਨ ਤੇ ਹਾਂਗਕਾਂਗ 10-10 ਤਗਮਿਆਂ ਨਾਲ ਕ੍ਰਮਵਾਰ ਚੌਥੇ ਤੇ ਪੰਜਵੇਂ ਸਥਾਨ 'ਤੇ ਹਨ।