Asian Para Games 2023: ਏਸ਼ੀਅਨ ਪੈਰਾ ਖੇਡਾਂ 2023 ਵਿੱਚ ਭਾਰਤ ਲਈ ਇੱਕ ਹੋਰ ਗੋਲਡ ਮੈਡਲ ਅਤੇ ਇਸ ਵਾਰ ਇਹ ਐਥਲੈਟਿਕਸ ਵਿੱਚੋਂ ਆਇਆ ਹੈ ਕਿਉਂਕਿ ਸ਼ਰਤ ਮਕਨਾਹੱਲੀ ਨੇ ਪੁਰਸ਼ਾਂ ਦੇ 5000 ਮੀਟਰ T13 ਮੁਕਾਬਲੇ ਵਿੱਚ ਜੌਰਡਨ ਦੇ ਨਾਬਿਲ ਮਕਬਲੇਹ ਨੂੰ 0.01 ਸਕਿੰਟ ਦੇ ਸਭ ਤੋਂ ਘੱਟ ਫਰਕ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਹੈ। ਸ਼ਰਤ ਨੇ 2:18:90 ਦੇ ਸਮੇਂ ਨਾਲ ਤਮਗਾ ਜਿੱਤਿਆ।






 



Makanahalli ਨੇ ਨੇਤਰਹੀਣ ਦੌੜਾਕਾਂ ਦੁਆਰਾ 5000 ਮੀਟਰ ਦੀ ਦੌੜ 20:18.90 ਦੇ ਸਮੇਂ ਨਾਲ ਜਿੱਤੀ। ਇਸ ਈਵੈਂਟ ਵਿੱਚ ਸਿਰਫ਼ ਦੋ ਅਥਲੀਟਾਂ ਨੇ ਹਿੱਸਾ ਲਿਆ ਸੀ, ਇਸ ਲਈ ਸਿਰਫ਼ ਇੱਕ ਗੋਲਡ ਮੈਡਲ ਦਿੱਤਾ ਗਿਆ।


ਭਾਰਤੀਆਂ ਨੇ ਪੁਰਸ਼ਾਂ ਦੇ F54/55/56 ਡਿਸਕਸ ਥਰੋ ਈਵੈਂਟ ਵਿੱਚ ਤਿੰਨੋਂ ਤਗਮੇ ਜਿੱਤੇ। ਜਿਸ ਵਿੱਚ ਨੀਰਜ ਯਾਦਵ ਨੇ 38.56 ਮੀਟਰ ਦੀ ਏਸ਼ਿਆਈ ਰਿਕਾਰਡ ਦੂਰੀ ਨਾਲ ਸੋਨ ਤਗਮਾ ਜਿੱਤਿਆ। ਯੋਗੇਸ਼ ਕਥੁਨੀਆ (42.13 ਮੀਟਰ) ਅਤੇ ਮੁਥੁਰਾਜਾ (35.06 ਮੀਟਰ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ।
 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।