India Kabaddi Team Not Travelling to Pakistan:  ਚੈਂਪੀਅਨਸ ਟਰਾਫੀ 2025 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਅਜੇ ਖਤਮ ਨਹੀਂ ਹੋਇਆ ਸੀ ਕਿ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਭਾਰਤ-ਪਾਕਿਸਤਾਨ ਦਾ ਮੁੱਦਾ ਕ੍ਰਿਕਟ ਦਾ ਨਹੀਂ ਹੈ। ਸਗੋਂ ਇਸ ਵਾਰ ਕਬੱਡੀ (Kabaddi) ਦੀ ਖੇਡ ਨੂੰ ਲੈ ਕੇ ਇਹ ਵਿਵਾਦ ਸਾਹਮਣੇ ਆਇਆ ਹੈ। ਇਸ ਵਿਵਾਦ ਸਬੰਧੀ ਖ਼ਬਰ ਇਹ ਹੈ ਕਿ ਭਾਰਤੀ ਕਬੱਡੀ ਟੀਮ (Indian Kabaddi Team) ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ। ਜਿੱਥੇ ਦੋਵਾਂ ਵਿਚਾਲੇ 19 ਨਵੰਬਰ ਤੋਂ ਦੋਸਤਾਨਾ ਮੈਚਾਂ ਦੀ ਲੜੀ ਹੋਣੀ ਸੀ।


ਹੋਰ ਪੜ੍ਹੋ  : 44 ਸੈਕਿੰਡ 'ਚ 12 ਰਾਕੇਟ, ਭਾਰਤ ਨੇ ਤਿਆਰ ਕੀਤਾ ਮੌ*ਤ ਵਰਾਉਣ ਵਾਲਾ ਖਤਰਨਾਕ ਹਥਿਆਰ, ਫਰਾਂਸ ਸਮੇਤ ਕਈ ਦੇਸ਼ ਇਸ ਨੂੰ ਖਰੀਦਣ ਲਈ ਲਾਈਨ 'ਚ



ਕੀ ਹੈ ਪੂਰਾ ਮਾਮਲਾ?


ਹਾਲ ਹੀ ਵਿੱਚ, ਭਾਰਤ ਸਰਕਾਰ ਨੇ ਪਾਕਿਸਤਾਨ ਵਿੱਚ ਹੋਣ ਵਾਲੇ ਦੋਸਤਾਨਾ ਮੈਚਾਂ ਦੀ ਲੜੀ ਵਿੱਚ ਆਪਣੀ ਕਬੱਡੀ ਟੀਮ ਨੂੰ ਹਿੱਸਾ ਲੈਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਫੈਸਲਾ ਪਾਕਿਸਤਾਨ ਦੇ ਖੇਡ ਪ੍ਰਬੰਧਕਾਂ ਲਈ ਵੱਡਾ ਝਟਕਾ ਹੈ।


ਪਾਕਿਸਤਾਨ ਕਬੱਡੀ ਫੈਡਰੇਸ਼ਨ (PKF) ਦੇ ਸਕੱਤਰ ਮੁਹੰਮਦ ਸਰਵਰ ਰਾਣਾ ਨੇ ਇਸ ਫੈਸਲੇ ’ਤੇ ਡੂੰਘੀ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਕਿਹਾ, "ਅਸੀਂ ਭਾਰਤੀ ਟੀਮ ਦੀ ਮੇਜ਼ਬਾਨੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ, ਪਰ ਹੁਣ ਇਹ ਸੁਣ ਕੇ ਦੁਖੀ ਹਾਂ ਕਿ ਭਾਰਤੀ ਟੀਮ ਪਾਕਿਸਤਾਨ ਨਹੀਂ ਆਵੇਗੀ।"



PKF ਦੇ ਮੁਤਾਬਕ, ਇਸ ਫੈਸਲੇ ਤੋਂ ਬਾਅਦ ਉਹ ਹੁਣ ਇੱਕ ਵਿਕਲਪਿਕ ਪ੍ਰਦਰਸ਼ਨੀ ਮੈਚ ਆਯੋਜਿਤ ਕਰਨ 'ਤੇ ਵਿਚਾਰ ਕਰ ਰਹੇ ਹਨ। ਸਰਵਰ ਰਾਣਾ ਨੇ ਇਸ ਨੂੰ ਦੋਵਾਂ ਦੇਸ਼ਾਂ ਵਿਚਾਲੇ ਕਬੱਡੀ ਨੂੰ ਪ੍ਰਫੁੱਲਤ ਕਰਨ ਦਾ ਵੱਡਾ ਖੁੰਝਿਆ ਮੌਕਾ ਦੱਸਿਆ।


ਕਦੋਂ ਹੋਣੀ ਸੀ ਦੋਸਤਾਨਾ ਸੀਰੀਜ਼?


ਇਹ ਦੋਸਤਾਨਾ ਲੜੀ 19 ਨਵੰਬਰ ਤੋਂ ਕਰਤਾਰਪੁਰ, ਲਾਹੌਰ ਅਤੇ ਬਹਾਵਲਪੁਰ ਵਿੱਚ ਹੋਣੀ ਸੀ। ਇਸ ਦੀ ਸ਼ੁਰੂਆਤ 19 ਨਵੰਬਰ ਨੂੰ ਕਰਤਾਰਪੁਰ 'ਚ ਹੋਣੀ ਸੀ, ਜਿਸ ਤੋਂ ਬਾਅਦ 21 ਨਵੰਬਰ ਨੂੰ ਲਾਹੌਰ ਅਤੇ 23 ਨਵੰਬਰ ਨੂੰ ਬਹਾਵਲਪੁਰ 'ਚ ਮੈਚ ਖੇਡੇ ਜਾਣੇ ਸਨ।



ਭਾਰਤ ਦੀ ਨੇਤਰਹੀਣ ਕ੍ਰਿਕਟ ਟੀਮ ਦਾ ਪਾਕਿਸਤਾਨ ਦੌਰਾ ਰੱਦ ਹੋ ਸਕਦਾ ਹੈ


ਇਸ ਦੇ ਨਾਲ ਹੀ ਭਾਰਤ ਦੀ ਨੇਤਰਹੀਣ ਕ੍ਰਿਕਟ ਟੀਮ ਦਾ ਪਾਕਿਸਤਾਨ ਦੌਰਾ ਵੀ ਅਨਿਸ਼ਚਿਤਤਾ ਵਿੱਚ ਹੈ। ਟੀਮ ਨੇ ਨਵੰਬਰ ਦੇ ਆਖਰੀ ਹਫਤੇ ਲਾਹੌਰ ਅਤੇ ਮੁਲਤਾਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਹਿੱਸਾ ਲੈਣਾ ਸੀ ਪਰ ਹੁਣ ਤੱਕ ਇਸ ਨੂੰ ਸਰਕਾਰ ਤੋਂ ਅੰਤਿਮ ਮਨਜ਼ੂਰੀ ਨਹੀਂ ਮਿਲੀ ਹੈ।