Chris Gayle Prediction On Virat Kohli: ਵਰਲਡ ਕੱਪ 2023 ਲਈ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਹਰ ਕੋਈ ਬੇਸਵਰੀ ਨਾਲ ਵਰਲਡ ਕੱਪ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦਰਮਿਆਨ ਵੈਸਟ ਇੰਡੀਜ਼ ਦੇ ਹਮਲਾਵਰ ਬੱਲੇਬਾਜ਼ ਕ੍ਰਿਸ ਗੇਲ ਨੇ ਵਰਲਡ ਕੱਪ ਨੂੰ ਲੈਕੇ ਅਜਿਹੀ ਭੱਵਿਖਬਾਣੀ ਕੀਤੀ ਹੈ, ਜਿਸ ਤੋਂ ਬਾਅਦ ਕ੍ਰਿਕੇਟ ਜਗਤ 'ਚ ਸਨਸਨੀ ਮੱਚ ਗਈ ਹੈ। ਆਪਣੀ ਭੱਵਿਖਬਾਣੀ 'ਚ ਕ੍ਰਿਸ ਗੇਲ ਨੇ ਵਿਰਾਟ ਕੋਹਲੀ ਬਾਰੇ ਖਾਸ ਤੌਰ ;ਤੇ ਗੱਲ ਕਹੀ ਹੈ। ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਬਹੁਤ ਮਜ਼ਬੂਤ ​​ਕ੍ਰਿਕਟਰ ਦੱਸਿਆ ਹੈ।


ਕ੍ਰਿਸ ਗੇਲ ਨੇ ਕਿਹਾ ਕਿ ਉਹ ਭਾਰਤ 'ਚ ਹੋਣ ਵਾਲੇ ਵਿਸ਼ਵ ਕੱਪ 'ਤੇ ਦਬਦਬਾ ਬਣਾਏਗਾ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਤੋਂ ਇਲਾਵਾ ਪਾਕਿਸਤਾਨ, ਇੰਗਲੈਂਡ, ਅਤੇ ਨਿਊਜ਼ੀਲੈਂਡ ਆਖਰੀ ਚਾਰ ਯਾਨਿ ਕਿ ਫਾਈਨਲ ਫੋਰ ਵਿੱਚ ਪਹੁੰਚ ਸਕਦੇ ਹਨ। ਇੱਕ ਰੋਜ਼ਾ ਵਿਸ਼ਵ ਕੱਪ ਭਾਰਤ ਵਿੱਚ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਣਾ ਹੈ। ਭਾਰਤੀ ਟੀਮ ਨੇ ਮਹਿੰਦਰ ਸਿੰਘ ਧੋਨੀ (MS Dhoni) ਦੀ ਕਪਤਾਨੀ ਹੇਠ ਪਿਛਲੀ ਆਈਸੀਸੀ ਟਰਾਫੀ 2013 ਵਿੱਚ ਚੈਂਪੀਅਨਜ਼ ਟਰਾਫੀ ਜਿੱਤੀ ਸੀ, ਪਰ ਪਿਛਲੇ ਇੱਕ ਦਹਾਕੇ ਤੋਂ ਆਈਸੀਸੀ ਟੂਰਨਾਮੈਂਟਾਂ ਵਿੱਚ ਭਾਰਤ ਦੀ ਝੋਲੀ ਖਾਲੀ ਰਹੀ ਹੈ।


ਗੇਲ ਨੇ ਕਿਹਾ, 'ਸਿਰਫ ਭਾਰਤ ਹੀ ਕਿਉਂ, ਇੱਥੋਂ ਤੱਕ ਕਿ ਵੈਸਟਇੰਡੀਜ਼ ਨੇ 2016 ਤੋਂ ਬਾਅਦ ICC ਖਿਤਾਬ ਨਹੀਂ ਜਿੱਤਿਆ ਹੈ।' ਭਾਰਤ ਕੋਲ ਬਿਹਤਰੀਨ ਖਿਡਾਰੀ ਹਨ ਅਤੇ ਇਸ ਨੂੰ ਆਪਣੀ ਧਰਤੀ 'ਤੇ ਖੇਡਣ ਦਾ ਫਾਇਦਾ ਵੀ ਮਿਲੇਗਾ, ਪਰ ਭਾਰਤੀ ਟੀਮ 'ਤੇ ਖਿਤਾਬ ਜਿੱਤਣ ਦਾ ਦਬਾਅ ਰਹੇਗਾ, ਕਿਉਂਕਿ ਭਾਰਤ 'ਚ ਹਰ ਕੋਈ ਚਾਹੁੰਦਾ ਹੈ ਕਿ ਭਾਰਤੀ ਟੀਮ ਆਪਣੀ ਧਰਤੀ 'ਤੇ ਜਿੱਤ ਦਰਜ ਕਰੇ। 'ਇਹ ਬਹੁਤ ਮੁਸ਼ਕਲ ਸਵਾਲ ਹੈ ਪਰ ਮੈਨੂੰ ਲੱਗਦਾ ਹੈ ਕਿ ਭਾਰਤ, ਪਾਕਿਸਤਾਨ, ਇੰਗਲੈਂਡ ਅਤੇ ਨਿਊਜ਼ੀਲੈਂਡ ਚਾਰ ਟੀਮਾਂ ਫਾਈਨਲ ਫੋਰ 'ਚ ਥਾਂ ਜ਼ਰੂਰ ਬਣਾਉਣਗੀਆਂ। ''


ਇਸ ਦੇ ਨਾਲ ਨਾਲ ਕ੍ਰਿਸ ਗੇਲ ਨੇ ਵਿਰਾਟ ਕੋਹਲੀ ਦੇ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਰਾਟ 'ਤੇ ਬੁਰਾ ਦੌਰ ਜ਼ਰੂਰ ਆਇਆ ਸੀ। ਪਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਵਿਰਾਟ 'ਤੇ ਹੀ ਨਹੀਂ, ਬਲਕਿ ਹਰ ਖਿਡਾਰੀ 'ਤੇ ਬੁਰਾ ਦੌਰ ਆਉਂਦਾ ਹੈ। ਔਖੇ ਸਮੇਂ ਲੰਬੇ ਨਹੀਂ ਰਹਿੰਦੇ ਪਰ ਮਜ਼ਬੂਤ ​​ਖਿਡਾਰੀ ਲੰਬੇ ਸਮੇਂ ਤੱਕ ਟਿਕਦੇ ਹਨ। ਵਿਰਾਟ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਤ ​​ਹਨ। ਉਹ ਇਸੇ ਲੈਅ ਨੂੰ ਬਰਕਰਾਰ ਰੱਖਦਿਆਂ ਵਿਸ਼ਵ ਕੱਪ ਵਿੱਚ ਦਬਦਬਾ ਬਣਾਏ ਰੱਖਣਗੇ।


ਕੋਹਲੀ ਨੇ IPL 2023 ਵਿੱਚ 14 ਮੈਚਾਂ ਵਿੱਚ 53 ਦੌੜਾਂ ਬਣਾਈਆਂ। ਕੋਹਲੀ ਨੇ 25 ਦੀ ਔਸਤ ਨਾਲ 639 ਦੌੜਾਂ ਬਣਾਈਆਂ, ਜਿਸ ਵਿੱਚ ਦੋ ਸੈਂਕੜੇ ਅਤੇ ਛੇ ਅਰਧ ਸੈਂਕੜੇ ਸ਼ਾਮਲ ਹਨ। ਗੇਲ ਨੇ ਕਿਹਾ, “ਖਿਡਾਰੀਆਂ ਦੇ ਕਰੀਅਰ ਵਿੱਚ ਕਈ ਵਾਰ ਅਜਿਹਾ ਹੁੰਦਾ ਹੈ ਜਦੋਂ ਸਭ ਕੁਝ ਨਿਰਾਸ਼ਾਜਨਕ ਲੱਗਦਾ ਹੈ ਅਤੇ ਮਨੋਬਲ ਵਧਾਉਣ ਲਈ ਸਕਾਰਾਤਮਕ ਊਰਜਾ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਖਿਡਾਰੀ ਆਪਣੇ ਜਾਣੇ-ਪਛਾਣੇ ਸਟਾਈਲ 'ਤੇ ਵਾਪਸ ਪਰਤਦਾ ਹੈ।''