CWG 2022: ਕਾਮਨਵੈਲਥ ਖੇਡਾਂ 2022 ਇੰਗਲੈਂਡ ਦੇ ਬਰਮਿੰਘਮ ਵਿੱਚ ਹੋ ਰਹੀਆਂ ਹਨ। ਇਸ ਵਿੱਚ ਭਾਰਤ ਨੇ ਪੰਜਵੇਂ ਦਿਨ ਸੋਨ ਤਮਗਾ ਜਿੱਤ ਲਿਆ ਹੈ । ਭਾਰਤ ਨੇ ਲਾਅਨ ਬਾਊਲਜ਼ ਦੇ ਮਹਿਲਾ ਫੋਰ ਮੈਚ ਵਿੱਚ ਦੱਖਣੀ ਅਫਰੀਕਾ ਨੂੰ 17-10 ਨਾਲ ਹਰਾਇਆ। ਟੀਮ ਇੰਡੀਆ ਨੇ ਇਸ ਜਿੱਤ ਨਾਲ ਇਤਿਹਾਸ ਰਚ ਦਿੱਤਾ ਹੈ। ਇਸ ਮੈਚ ਵਿੱਚ ਭਾਰਤ ਲਈ ਰੂਪਾ ਰਾਣੀ ਟਿਰਕੀ ਨੇ ਅਹਿਮ ਭੂਮਿਕਾ ਨਿਭਾਈ। ਉਸ ਦੇ ਨਾਲ ਲਵਲੀ ਚੌਬੇ, ਪਿੰਕੀ ਅਤੇ ਨਯਨਮੋਨੀ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਇਸ ਖੇਡ ਵਿੱਚ ਦੇਸ਼ ਲਈ ਇਹ ਪਹਿਲਾ ਸੋਨ ਤਮਗਾ ਹੈ ਇੰਨਾ ਹੀ ਨਹੀਂ 92 ਸਾਲ ਬਾਅਦ ਇਸ ਖੇਡ  'ਚ ਭਾਰਤ ਦੀ ਕਿਸੇ ਟੀਮ ਨੇ ਤਮਗਾ ਜਿੱਤਿਆ ਹੈ। 


ਲਾਅਨ ਬਾਊਲਜ਼ ਦੇ ਇਸ ਮੈਚ ਵਿੱਚ ਭਾਰਤ ਨੇ ਸ਼ੁਰੂ ਤੋਂ ਹੀ ਦੱਖਣੀ ਅਫਰੀਕਾ ਨੂੰ ਟੱਕਰ ਦਿੱਤੀ। ਪਰ ਕੁਝ ਸਮੇਂ ਲਈ ਦੱਖਣੀ ਅਫਰੀਕਾ ਨੇ ਵੀ ਬੜ੍ਹਤ ਬਣਾਈ ਰੱਖੀ। ਆਖਰੀ ਰਾਊਂਡ ਤੋਂ ਠੀਕ ਪਹਿਲਾਂ ਭਾਰਤ ਨੇ 5 ਅੰਕਾਂ ਦੀ ਬੜ੍ਹਤ ਲੈ ਲਈ ਅਤੇ ਆਖਰਕਾਰ 7 ਅੰਕਾਂ ਦੀ ਕੁੱਲ ਬੜ੍ਹਤ ਨਾਲ ਮੈਚ ਜਿੱਤ ਲਿਆ। ਭਾਰਤ ਦੀ ਸਕਿਪ ਰੂਪ ਰਾਣੀ ਨੇ ਬਹੁਤ ਅਹਿਮ ਭੂਮਿਕਾ ਨਿਭਾਈ। ਮੈਚ ਦੌਰਾਨ ਉਹ ਸਾਥੀ ਖਿਡਾਰੀਆਂ ਦਾ ਹੌਸਲਾ ਵਧਾਉਂਦੀ ਨਜ਼ਰ ਆਈ।










ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਭਾਰਤ ਦੀ ਇਸ ਜਿੱਤ 'ਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ, 'ਰਾਸ਼ਟਰਮੰਡਲ ਖੇਡਾਂ 'ਚ ਲਾਅਨ ਬਾਊਲਜ਼ 'ਚ ਇਤਿਹਾਸਕ ਗੋਲਡ ਮੈਡਲ ਜਿੱਤਣ ਲਈ ਟੀਮ ਇੰਡੀਆ ਨੂੰ ਦਿਲੋਂ ਵਧਾਈ।'