Cricket Australia Team of the World Cup 2023: ਵਿਸ਼ਵ ਕੱਪ 2023 ਦੇ ਲੀਗ ਮੈਚਾਂ ਦਾ ਆਯੋਜਨ ਕੀਤਾ ਗਿਆ ਹੈ। ਇਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਖੇਡਣ ਵਾਲੀਆਂ ਟਾਪ-4 ਟੀਮਾਂ ਦਾ ਫੈਸਲਾ ਹੋ ਗਿਆ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਤੋਂ ਇਲਾਵਾ ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਹਾਲਾਂਕਿ ਕ੍ਰਿਕਟ ਆਸਟ੍ਰੇਲੀਆ ਨੇ ਵਿਸ਼ਵ ਕੱਪ 2023 ਦੀ ਟੀਮ ਲਈ 11 ਖਿਡਾਰੀਆਂ ਦੇ ਨਾਂ ਚੁਣ ਲਏ ਹਨ। ਭਾਰਤ ਦੇ 4 ਖਿਡਾਰੀਆਂ ਨੂੰ ਕ੍ਰਿਕਟ ਆਸਟ੍ਰੇਲੀਆ ਦੀ ਵਿਸ਼ਵ ਕੱਪ ਟੀਮ 'ਚ ਜਗ੍ਹਾ ਮਿਲੀ ਹੈ। ਵਿਰਾਟ ਕੋਹਲੀ ਤੋਂ ਇਲਾਵਾ ਰਵਿੰਦਰ ਜਡੇਜਾ, ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਨੂੰ ਵਿਸ਼ਵ ਕੱਪ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਭਾਰਤੀ ਦਿੱਗਜ ਵਿਰਾਟ ਕੋਹਲੀ ਨੂੰ ਟੀਮ ਦਾ ਬਣਾਇਆ ਕਪਤਾਨ
ਕ੍ਰਿਕੇਟ ਆਸਟਰੇਲੀਆ ਨੇ ਆਪਣੀ ਟੀਮ ਵਿੱਚ ਕਵਿੰਟਨ ਡੀ ਕਾਕ ਅਤੇ ਡੇਵਿਡ ਵਾਰਨਰ ਨੂੰ ਸਲਾਮੀ ਬੱਲੇਬਾਜ਼ਾਂ ਦੇ ਰੂਪ ਵਿੱਚ ਚੁਣਿਆ ਹੈ। ਜਦਕਿ ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ ਨੂੰ ਤੀਜੇ ਸਥਾਨ ਲਈ ਚੁਣਿਆ ਗਿਆ ਹੈ। ਭਾਰਤੀ ਦਿੱਗਜ ਵਿਰਾਟ ਕੋਹਲੀ ਨੂੰ ਨੰਬਰ-4 ਬੱਲੇਬਾਜ਼ ਵਜੋਂ ਥਾਂ ਮਿਲੀ ਹੈ। ਨਾਲ ਹੀ ਵਿਰਾਟ ਕੋਹਲੀ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਵਿਰਾਟ ਕੋਹਲੀ ਤੋਂ ਇਲਾਵਾ ਮੱਧਕ੍ਰਮ 'ਚ ਏਡਨ ਮਾਰਕਰਮ ਅਤੇ ਗਲੇਨ ਮੈਕਸਵੈੱਲ ਵਰਗੇ ਬੱਲੇਬਾਜ਼ ਹਨ। ਇਸ ਦੇ ਨਾਲ ਹੀ ਦੱਖਣੀ ਅਫਰੀਕੀ ਖਿਡਾਰੀ ਮਾਰਕੋ ਯੂਨਸਨ ਅਤੇ ਭਾਰਤੀ ਦਿੱਗਜ ਖਿਡਾਰੀ ਰਵਿੰਦਰ ਜਡੇਜਾ ਨੂੰ ਹਰਫਨਮੌਲਾ ਦੇ ਤੌਰ 'ਤੇ ਟੀਮ 'ਚ ਜਗ੍ਹਾ ਮਿਲੀ ਹੈ।
ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਨੂੰ ਮਿਲੀ ਜਗ੍ਹਾ
ਇਸ ਟੀਮ ਵਿੱਚ ਭਾਰਤੀ ਖਿਡਾਰੀ ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਨੂੰ ਤੇਜ਼ ਗੇਂਦਬਾਜ਼ਾਂ ਵਜੋਂ ਚੁਣਿਆ ਗਿਆ ਹੈ। ਆਸਟ੍ਰੇਲੀਆਈ ਸਪਿਨਰ ਐਡਮ ਜ਼ਾਂਪਾ ਨੂੰ ਸਪਿਨਰ ਵਜੋਂ ਜਗ੍ਹਾ ਮਿਲੀ ਹੈ। ਇਸ ਤੋਂ ਇਲਾਵਾ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਧੂਸ਼ੰਕਾ ਨੂੰ 12ਵਾਂ ਖਿਡਾਰੀ ਚੁਣਿਆ ਗਿਆ ਹੈ।
ਵਿਸ਼ਵ ਕੱਪ ਦੀ ਕ੍ਰਿਕਟ ਆਸਟ੍ਰੇਲੀਆ ਦੀ ਟੀਮ-
ਕੁਇੰਟਨ ਡੀ ਕਾਕ, ਡੇਵਿਡ ਵਾਰਨਰ, ਰਚਿਨ ਰਵਿੰਦਰ, ਵਿਰਾਟ ਕੋਹਲੀ (ਕਪਤਾਨ), ਏਡਨ ਮਾਰਕਰਮ, ਗਲੇਨ ਮੈਕਸਵੈੱਲ, ਮਾਰਕੋ ਯੂਨਸਨ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਐਡਮ ਜ਼ਾਂਪਾ, ਜਸਪ੍ਰੀਤ ਬੁਮਰਾਹ, ਦਿਲਸ਼ਾਨ ਮਧੂਸੰਕਾ (ਰਿਜ਼ਰਵ ਖਿਡਾਰੀ)।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।