India vs Afghanistan T20 Series Schedule: ਦੱਖਣੀ ਅਫਰੀਕਾ ਦੇ ਲੰਬੇ ਦੌਰੇ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਘਰੇਲੂ ਮੈਦਾਨ 'ਚ ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਖੇਡੇਗੀ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ 11 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਸੀਰੀਜ਼ 'ਚ ਸੂਰਿਆਕੁਮਾਰ ਯਾਦਵ ਅਤੇ ਹਾਰਦਿਕ ਪੰਡਯਾ ਨਜ਼ਰ ਨਹੀਂ ਆਉਣਗੇ।


ਦੋਵੇਂ ਸਟਾਰ ਖਿਡਾਰੀਆਂ ਨੂੰ ਸੱਟ ਲੱਗੀ ਹੋਈ ਹੈ। ਜਦਕਿ ਸਿਰਾਜ ਅਤੇ ਬੁਮਰਾਹ ਨੂੰ ਆਰਾਮ ਮਿਲਣ ਦੀ ਉਮੀਦ ਹੈ। ਹਾਲਾਂਕਿ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਵੀ ਹੈ। ਰਿਪੋਰਟ ਮੁਤਾਬਕ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਇਸ ਸੀਰੀਜ਼ ਤੋਂ ਟੀ-20 ਟੀਮ 'ਚ ਵਾਪਸੀ ਕਰ ਸਕਦੇ ਹਨ।


ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ 11 ਜਨਵਰੀ ਨੂੰ ਮੋਹਾਲੀ ਦੇ ਆਈਐੱਸ ਬਿੰਦਰਾ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵੇਂ ਟੀਮਾਂ 14 ਜਨਵਰੀ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਦੂਜੇ ਟੀ-20 'ਚ ਆਹਮੋ-ਸਾਹਮਣੇ ਹੋਣਗੀਆਂ। ਸੀਰੀਜ਼ ਦਾ ਤੀਜਾ ਅਤੇ ਆਖਰੀ ਟੀ-20 ਮੈਚ 17 ਜਨਵਰੀ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ।


ਇਹ ਵੀ ਪੜ੍ਹੋ: Virat Kohli: ਸਾਊਥ ਅਫਰੀਕਾ 'ਚ ਬਤੌਰ ਟੈਸਟ ਕਪਤਾਨ ਧੋਨੀ ਨਾਲੋਂ ਜ਼ਿਆਦਾ ਕਾਮਯਾਬ ਰਹੇ ਵਿਰਾਟ ਕੋਹਲੀ, ਅੰਕੜੇ ਹਨ ਸਬੂਤ


ਰੋਹਿਤ ਅਤੇ ਕੋਹਲੀ ਨੇ ਟੀ-20 ਖੇਡਣ ਦੀ ਇੱਛਾ ਕੀਤੀ ਜ਼ਾਹਰ


ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਨੇ ਖੁਦ ਨੂੰ ਟੀ-20 ਫਾਰਮੈਟ ਲਈ ਉਪਲਬਧ ਐਲਾਨ ਦਿੱਤਾ ਹੈ। ਰਿਪੋਰਟ ਮੁਤਾਬਕ ਕੋਹਲੀ ਅਤੇ ਰੋਹਿਤ ਨੇ ਟੀ-20 ਵਿਸ਼ਵ ਕੱਪ ਖੇਡਣ ਦੀ ਇੱਛਾ ਜਤਾਈ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਚੋਣ ਕਮੇਟੀ ਦੀ ਬੈਠਕ ਹੋ ਰਹੀ ਹੈ। ਵਿਰਾਟ ਅਤੇ ਰੋਹਿਤ ਨੇ ਟੀ-20 ਫਾਰਮੈਟ ਖੇਡਣ ਦੀ ਇੱਛਾ ਜਤਾਈ ਹੈ।


ਸਿਰਾਜ ਅਤੇ ਬੁਮਰਾਹ ਨੂੰ ਮਿਲੇਗਾ ਆਰਾਮ


ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੂੰ ਅਫਗਾਨਿਸਤਾਨ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਆਰਾਮ ਦਿੱਤਾ ਜਾਵੇਗਾ। ਉਥੇ ਹੀ ਮੁਹੰਮਦ ਸ਼ਮੀ ਵੀ ਇਸ ਸੀਰੀਜ਼ 'ਚ ਟੀਮ ਇੰਡੀਆ ਦਾ ਹਿੱਸਾ ਨਹੀਂ ਹੋਣਗੇ।


ਭਾਰਤ-ਅਫਗਾਨਿਸਤਾਨ ਟੀ-20 ਸੀਰੀਜ਼ ਦਾ ਸਮਾਂ-ਸਾਰਣੀ


ਪਹਿਲਾ ਟੀ-20- 11 ਜਨਵਰੀ- ਮੋਹਾਲੀ 


ਦੂਜਾ ਟੀ-20- 14 ਜਨਵਰੀ- ਇੰਦੌਰ 


ਤੀਜਾ ਟੀ-20- 17 ਜਨਵਰੀ- ਬੈਂਗਲੁਰੂ


ਇਹ ਵੀ ਪੜ੍ਹੋ: India vs SA 2nd Test: ਕੇਪਟਾਊਨ 'ਚ ਭਾਰਤ ਦੀ ਇਤਿਹਾਸਕ ਜਿੱਤ, ਵੀਡੀਓ ਰਾਹੀਂ ਦੇਖੋ ਟੀਮ ਇੰਡੀਆ ਨੇ ਡੇਢ ਦਿਨ 'ਚ ਕਿਵੇਂ ਕਮਾਲ ਕਰ ਦਿੱਤੀ