Ambati Rayudu On Shivlal Yadav: ਅੰਬਾਤੀ ਰਾਇਡੂ ਨੇ IPL 2023 ਸੀਜ਼ਨ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਇਸ ਸੀਜ਼ਨ ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਸਨ। ਹਾਲਾਂਕਿ ਅੰਬਾਤੀ ਰਾਇਡੂ ਸੰਨਿਆਸ ਤੋਂ ਬਾਅਦ ਇੱਕ ਵਾਰ ਫਿਰ ਚਰਚਾ ਵਿੱਚ ਹਨ। ਦਰਅਸਲ, ਅੰਬਾਤੀ ਰਾਇਡੂ ਨੇ ਬੀਸੀਸੀਆਈ ਦੇ ਸਾਬਕਾ ਅੰਤਰਿਮ ਚੀਫ ਅਤੇ ਟੀਮ ਇੰਡੀਆ ਲਈ ਖੇਡ ਚੁੱਕੇ ਸ਼ਿਵਲਾਲ ਯਾਦਵ 'ਤੇ ਵੱਡਾ ਇਲਜ਼ਾਮ ਲਗਾਇਆ ਹੈ। ਅੰਬਾਤੀ ਰਾਇਡੂ ਨੇ ਦੋਸ਼ ਲਗਾਇਆ ਹੈ ਕਿ ਸ਼ਿਵਲਾਲ ਯਾਦਵ ਨੇ ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਦਾ ਕਰੀਅਰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ।
ਹਾਲ ਹੀ 'ਚ ਅੰਬਾਤੀ ਰਾਇਡੂ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ। ਹੁਣ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਸ਼ਿਵਲਾਲ ਯਾਦਵ ਆਪਣੇ ਬੇਟੇ ਅਰਜੁਨ ਯਾਦਵ ਦਾ ਫੇਵਰ ਕਰਦੇ ਸਨ, ਉਸ ਸਮੇਂ ਸ਼ਿਵਲਾਲ ਯਾਦਵ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਚੀਫ ਸਨ। ਅੰਬਾਤੀ ਰਾਇਡੂ ਨੇ ਕਿਹਾ ਕਿ ਜਦੋਂ ਮੈਂ ਛੋਟਾ ਸੀ, ਉਦੋਂ ਤੋਂ ਹੀ ਮੇਰੇ ਕਰੀਅਰ ਵਿੱਚ ਰਾਜਨੀਤੀ ਦੀ ਸ਼ੁਰੂਆਤ ਹੋ ਗਈ ਸੀ। ਮੈਂ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਤਤਕਾਲੀ ਪ੍ਰਧਾਨ ਸ਼ਿਵਲਾਲ ਯਾਦਵ ਦੇ ਪੁੱਤਰ ਅਰਜੁਨ ਯਾਦਵ ਨਾਲ ਚੰਗੀ ਕ੍ਰਿਕਟ ਖੇਡਦਾ ਸੀ, ਪਰ ਮੈਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾਂਦਾ ਸੀ, ਉਹ ਆਪਣੇ ਬੇਟੇ ਕਰਕੇ ਅਜਿਹਾ ਕਰ ਰਹੇ ਸੀ। ਨਾਲ ਹੀ ਉਨ੍ਹਾਂ ਨੇ ਮੈਨੂੰ ਟੀਮ ਤੋਂ ਬਾਹਰ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।
ਇਹ ਵੀ ਪੜ੍ਹੋ: Dhoni Bike Ride Viral : ਐਸ ਸ੍ਰੀਸੰਤ ਦੇ ਨਾਲ ਬਾਈਕ ਚਲਾਉਂਦਿਆਂ ਧੋਨੀ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ, ਦੇਖੋ
ਅੰਬਾਤੀ ਰਾਇਡੂ ਦਾ ਕਹਿਣਾ ਹੈ ਕਿ ਸ਼ਿਵਲਾਲ ਯਾਦਵ ਦੇ ਕਰੀਬੀ ਦੋਸਤ ਸਾਲ 2004 'ਚ ਚੋਣ ਕਮੇਟੀ ਦਾ ਹਿੱਸਾ ਬਣੇ ਸਨ। ਉਸ ਸਮੇਂ ਮੈਂ ਭਾਰਤ-ਏ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਇਸ ਦੇ ਬਾਵਜੂਦ ਮੈਨੂੰ ਮੌਕੇ ਨਹੀਂ ਮਿਲੇ। ਉਸ ਤੋਂ ਬਾਅਦ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ, ਮੈਂ ਲਗਭਗ 4 ਸਾਲ ਨਜ਼ਰਅੰਦਾਜ਼ ਹੁੰਦਾ ਰਿਹਾ। ਅੰਬਾਤੀ ਰਾਇਡੂ ਨੇ ਸਾਲ 2005 ਵਿੱਚ ਹੈਦਰਾਬਾਦ ਛੱਡ ਦਿੱਤਾ, ਫਿਰ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਲਈ ਖੇਡਣਾ ਸ਼ੁਰੂ ਕਰ ਦਿੱਤਾ ਸੀ। ਨਾਲ ਹੀ ਅੰਬਾਤੀ ਰਾਇਡੂ ਨੇ ਕਿਹਾ ਕਿ ਉਸ ਸਮੇਂ ਐਮਐਸਕੇ ਪ੍ਰਸਾਦ ਆਂਧਰਾ ਪ੍ਰਦੇਸ਼ ਕ੍ਰਿਕਟ ਸੰਘ ਦੀ ਅਗਵਾਈ ਕਰ ਰਹੇ ਸਨ, ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਮੈਨੂੰ ਕੋਈ ਸਮੱਸਿਆ ਨਹੀਂ ਆਈ।
ਇਹ ਵੀ ਪੜ੍ਹੋ: Ashes 2023: ਅੱਜ ਇੰਗਲੈਂਡ-ਆਸਟਰੇਲੀਆ ਵਿਚਾਲੇ ਖੇਡਿਆ ਜਾਵੇਗਾ ਐਸ਼ੇਜ਼ ਸੀਰੀਜ਼ ਦਾ ਪਹਿਲਾ ਟੈਸਟ, ਜਾਣੋ ਪਿੱਚ ਰਿਪੋਰਟ ਤੇ ਪਲੇਇੰਗ-11