Sri Lanka T20 Series 2024: ਟੀਮ ਇੰਡੀਆ ਫਿਲਹਾਲ ਸ਼੍ਰੀਲੰਕਾ ਦੇ ਦੌਰੇ 'ਤੇ ਹੈ ਜਿੱਥੇ ਟੀਮ 3 ਟੀ-20 ਅਤੇ 3 ਵਨਡੇ ਮੈਚਾਂ ਦੀ ਸੀਰੀਜ਼ ਖੇਡੇਗੀ। ਉਥੇ ਹੀ ਟੀਮ ਇੰਡੀਆ ਨੇ ਨਵੰਬਰ ਮਹੀਨੇ 'ਚ ਆਸਟ੍ਰੇਲੀਆ ਦੌਰੇ 'ਤੇ ਜਾਣਾ ਹੈ। ਜਿਸ ਲਈ ਟੀਮ ਇੰਡੀਆ ਦੀ ਟੀਮ ਦਾ ਐਲਾਨ ਬਹੁਤ ਜਲਦ ਕੀਤਾ ਜਾ ਸਕਦਾ ਹੈ। ਟੀਮ ਇੰਡੀਆ ਨੇ ਆਸਟ੍ਰੇਲੀਆ ਦੌਰੇ 'ਤੇ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ।


ਜਿਸ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ ਕਿ ਟੀਮ ਇੰਡੀਆ ਦੀ ਟੀਮ 'ਚ ਕਿਹੜੇ-ਕਿਹੜੇ ਖਿਡਾਰੀਆਂ ਨੂੰ ਮੌਕਾ ਮਿਲੇਗਾ। ਇਸ ਦੌਰਾਨ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਟੀਮ ਇੰਡੀਆ ਦੇ ਦੂਜੇ ਜ਼ਹੀਰ ਖਾਨ ਦਾ ਟੈਸਟ ਖੇਡਣ ਦਾ ਸੁਪਨਾ ਪੂਰਾ ਹੋ ਸਕਦਾ ਹੈ ਅਤੇ ਉਸ ਨੂੰ ਆਸਟ੍ਰੇਲੀਆ ਖਿਲਾਫ ਸੀਰੀਜ਼ 'ਚ ਮੌਕਾ ਦਿੱਤਾ ਜਾ ਸਕਦਾ ਹੈ।



ਦੂਜੇ ਜ਼ਹੀਰ ਖਾਨ ਨੂੰ ਮੌਕਾ ਮਿਲ ਸਕਦਾ 


ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਭਾਰਤ ਦੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਹਨ। ਹਾਲਾਂਕਿ, ਸੰਨਿਆਸ ਲੈਣ ਦੇ ਕੁਝ ਸਾਲਾਂ ਬਾਅਦ, ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਟੀਮ ਇੰਡੀਆ ਵਿੱਚ ਆਪਣੀ ਸ਼ੁਰੂਆਤ ਕੀਤੀ।


ਅਰਸ਼ਦੀਪ ਸਿੰਘ ਵੀ ਜ਼ਹੀਰ ਖਾਨ ਵਾਂਗ ਖੱਬੇ ਹੱਥ ਦੀ ਤੇਜ਼ ਗੇਂਦਬਾਜ਼ੀ ਕਰਦਾ ਹੈ। ਜਿਸ ਕਾਰਨ ਕੁਝ ਭਾਰਤੀ ਪ੍ਰਸ਼ੰਸਕ ਉਨ੍ਹਾਂ ਨੂੰ ਟੀਮ ਇੰਡੀਆ ਦਾ ਦੂਜਾ ਜ਼ਹੀਰ ਖਾਨ ਮੰਨਦੇ ਹਨ। ਉਥੇ ਹੀ ਹੁਣ ਅਰਸ਼ਦੀਪ ਸਿੰਘ ਨੂੰ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ 'ਚ ਟੀਮ ਇੰਡੀਆ ਦੀ ਟੀਮ 'ਚ ਮੌਕਾ ਮਿਲ ਸਕਦਾ ਹੈ।


ਦਲੀਪ ਟਰਾਫੀ 'ਚ ਖੇਡ ਸਕਦੇ ਅਰਸ਼ਦੀਪ ਸਿੰਘ 


ਦੱਸ ਦੇਈਏ ਕਿ ਦਲੀਪ ਟਰਾਫੀ ਸਤੰਬਰ ਮਹੀਨੇ ਵਿੱਚ ਖੇਡੀ ਜਾਣੀ ਹੈ। ਜਿਸ ਵਿੱਚ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਖੇਡ ਸਕਦੇ ਹਨ। ਕਿਉਂਕਿ ਮੀਡੀਆ ਰਿਪੋਰਟਾਂ ਮੁਤਾਬਕ ਅਰਸ਼ਦੀਪ ਸਿੰਘ ਨੂੰ ਟੀਮ ਇੰਡੀਆ ਦੀ ਟੈਸਟ ਟੀਮ 'ਚ ਜਗ੍ਹਾ ਪਾਉਣ ਲਈ ਦਲੀਪ ਟਰਾਫੀ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਦੱਸ ਦੇਈਏ ਕਿ ਦਲੀਪ ਟਰਾਫੀ ਸਿਰਫ ਟੈਸਟ ਫਾਰਮੈਟ ਵਿੱਚ ਖੇਡੀ ਜਾਂਦੀ ਹੈ। ਜਿਸ ਕਾਰਨ ਅਰਸ਼ਦੀਪ ਸਿੰਘ ਆਸਟ੍ਰੇਲੀਆ ਦੌਰੇ ਲਈ ਟੀਮ 'ਚ ਫਿੱਟ ਹੋਵੇਗਾ ਜਾਂ ਨਹੀਂ, ਇਸ ਦਾ ਫੈਸਲਾ ਦਲੀਪ ਟਰਾਫੀ 'ਚ ਉਸ ਦੇ ਪ੍ਰਦਰਸ਼ਨ 'ਤੇ ਕੀਤਾ ਜਾ ਸਕਦਾ ਹੈ।


ਟੀ-20 ਵਿਸ਼ਵ ਕੱਪ 'ਚ ਪ੍ਰਦਰਸ਼ਨ ਸ਼ਾਨਦਾਰ  


ਹਾਲ ਹੀ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 2024 'ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ 11 ਸਾਲ ਬਾਅਦ ICC ਟਰਾਫੀ 'ਤੇ ਕਬਜ਼ਾ ਕੀਤਾ। ਟੀਮ ਇੰਡੀਆ ਦੇ ਚੈਂਪੀਅਨ ਬਣਨ 'ਚ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਵੱਡਾ ਯੋਗਦਾਨ ਹੈ। ਕਿਉਂਕਿ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਅਰਸ਼ਦੀਪ ਸਿੰਘ ਨੇ 4 ਓਵਰਾਂ ਦਾ ਸ਼ਾਨਦਾਰ ਸਪੈੱਲ ਕੀਤਾ ਸੀ। ਜਦੋਂ ਕਿ ਉਸ ਨੇ 8 ਮੈਚਾਂ ਵਿੱਚ 12 ਦੀ ਔਸਤ ਨਾਲ ਕੁੱਲ 17 ਵਿਕਟਾਂ ਲਈਆਂ।