ਪੜਚੋਲ ਕਰੋ

IND vs ZIM: ਅਰਸ਼ਦੀਪ ਸਿੰਘ ਤੋੜ ਸਕਦਾ ਹੈ RP ਸਿੰਘ ਦਾ ਰਿਕਾਰਡ, ਜ਼ਿੰਬਾਬਵੇ ਖ਼ਿਲਾਫ਼ ਲੈਣੀਆਂ ਪੈਣਗੀਆਂ 4 ਵਿਕਟਾਂ

Arshdeep Singh Record: ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਟੀ-20 ਵਿਸ਼ਵ ਕੱਪ 2022 ਵਿੱਚ ਹੁਣ ਤੱਕ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਉਹ ਆਰਪੀ ਸਿੰਘ ਦਾ ਰਿਕਾਰਡ ਤੋੜ ਸਕਦਾ ਹੈ।

Arshdeep Singh Record T20 World Cup 2022: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ T20 ਵਿਸ਼ਵ ਕੱਪ 2022 ਵਿੱਚ ਹੁਣ ਤੱਕ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਉਸ ਨੇ ਹੁਣ ਤੱਕ ਖੇਡੇ 4 ਮੈਚਾਂ 'ਚ 9 ਵਿਕਟਾਂ ਲਈਆਂ ਹਨ। ਉਹ ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਦਾ ਇੱਕ ਖ਼ਾਸ ਰਿਕਾਰਡ ਤੋੜਨ ਦੇ ਕਰੀਬ ਪਹੁੰਚ ਗਿਆ ਹੈ। ਇਸ ਦੇ ਲਈ ਉਸ ਨੂੰ 4 ਵਿਕਟਾਂ ਲੈਣੀਆਂ ਪੈਣਗੀਆਂ। ਟੀਮ ਇੰਡੀਆ ਆਪਣਾ ਆਖਰੀ ਗਰੁੱਪ ਮੈਚ 6 ਨਵੰਬਰ ਨੂੰ ਜ਼ਿੰਬਾਬਵੇ ਖਿਲਾਫ ਖੇਡੇਗੀ। ਇਸ ਵਿੱਚ ਅਰਸ਼ਦੀਪ ਸਿੰਘ ਰਿਕਾਰਡ ਤੋੜ ਸਕਦਾ ਹੈ।

ਟੀ-20 ਵਿਸ਼ਵ ਕੱਪ ਸੀਜ਼ਨ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਆਰਪੀ ਸਿੰਘ ਦੇ ਨਾਂ ਹੈ। ਉਨ੍ਹਾਂ ਨੇ ਸਾਲ 2007 'ਚ 12 ਵਿਕਟਾਂ ਲਈਆਂ ਸਨ। ਇਸ ਮਾਮਲੇ 'ਚ ਇਰਫਾਨ ਪਠਾਨ ਦੂਜੇ ਸਥਾਨ 'ਤੇ ਹਨ। ਪਠਾਨ ਨੇ 2007 'ਚ 10 ਵਿਕਟਾਂ ਲਈਆਂ ਸਨ। ਆਸ਼ੀਸ਼ ਨਹਿਰਾ ਵੀ ਦੂਜੇ ਸਥਾਨ 'ਤੇ ਹਨ। ਉਸ ਨੇ 2010 ਵਿੱਚ 10 ਵਿਕਟਾਂ ਲਈਆਂ ਸਨ। ਇਸ ਮਾਮਲੇ ਵਿੱਚ ਲਕਸ਼ਮੀਪਤੀ ਬਾਲਾਜੀ ਅਤੇ ਅਰਸ਼ਦੀਪ ਸਿੰਘ ਦੀ ਜੋੜੀ 9-9 ਦੀ ਟਾਈ ਨਾਲ ਤੀਜੇ ਸਥਾਨ 'ਤੇ ਹੈ। ਅਰਸ਼ਦੀਪ 4 ਵਿਕਟਾਂ ਲੈਣ ਦੇ ਨਾਲ ਹੀ ਟੀ-20 ਵਿਸ਼ਵ ਕੱਪ ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣ ਜਾਵੇਗਾ।

ਭਾਰਤ ਨੇ ਟੀ-20 ਵਿਸ਼ਵ ਕੱਪ 2022 ਵਿੱਚ ਹੁਣ ਤੱਕ 4 ਮੈਚ ਖੇਡੇ ਹਨ ਅਤੇ ਇਸ ਦੌਰਾਨ 3 ਮੈਚ ਜਿੱਤੇ ਹਨ। ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਸੀ। ਇਸ ਵਿਚ ਉਸ ਨੇ ਰੋਮਾਂਚਕ ਜਿੱਤ ਦਰਜ ਕੀਤੀ। ਅਰਸ਼ਦੀਪ ਨੇ ਇਸ ਮੈਚ ਵਿੱਚ 32 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਤੋਂ ਬਾਅਦ ਉਸ ਨੇ ਨੀਦਰਲੈਂਡ ਖਿਲਾਫ ਮੈਚ 'ਚ 2 ਵਿਕਟਾਂ ਲਈਆਂ। ਅਰਸ਼ਦੀਪ ਨੇ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਖਿਲਾਫ ਵੀ ਦੋ-ਦੋ ਵਿਕਟਾਂ ਲਈਆਂ। ਟੀਮ ਇੰਡੀਆ ਨੂੰ ਬੰਗਲਾਦੇਸ਼ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ।

ਖਾਸ ਗੱਲ ਇਹ ਹੈ ਕਿ ਅਰਸ਼ਦੀਪ ਸਿੰਘ ਭਾਵੇਂ ਅਜੇ ਨੌਜਵਾਨ ਖਿਡਾਰੀ ਹੈ ਪਰ ਉਸ ਨੇ ਆਪਣੇ ਪ੍ਰਦਰਸ਼ਨ ਦੇ ਦਮ 'ਤੇ ਨਾਂ ਕਮਾਇਆ ਹੈ। ਅਰਸ਼ਦੀਪ ਨੇ ਹੁਣ ਤੱਕ ਖੇਡੇ ਗਏ 17 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 28 ਵਿਕਟਾਂ ਲਈਆਂ ਹਨ। ਉਸ ਨੇ ਪਹਿਲੀ ਸ਼੍ਰੇਣੀ ਮੈਚਾਂ ਦੀਆਂ 10 ਪਾਰੀਆਂ ਵਿੱਚ 21 ਵਿਕਟਾਂ ਲਈਆਂ ਹਨ। ਅਰਸ਼ਦੀਪ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਵੀ ਖਤਰਨਾਕ ਗੇਂਦਬਾਜ਼ੀ ਕੀਤੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (07-07-2024)

Oral Health: ਕਿੰਨੇ ਸਮੇਂ ਬਾਅਦ ਬਦਲ ਲੈਣਾ ਚਾਹੀਦਾ ToothBrush? ਨਹੀਂ ਤਾਂ ਹੋ ਜਾਓਗੇ ਬਿਮਾਰ

Monsoon Fever vs Dengue: ਡੇਂਗੂ ਜਾਂ ਨਾਰਮਲ ਬੁਖਾਰ? ਸਰੀਰ 'ਤੇ ਨਜ਼ਰ ਆਉਣਗੇ ਆਹ ਲੱਛਣ, ਇਦਾਂ ਕਰੋ ਪਛਾਣ

ਜੇਕਰ ਰਾਤ ਨੂੰ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਤਾਂ ਤੁਹਾਨੂੰ ਹੋ ਗਈ ਸ਼ੂਗਰ, ਤੁਰੰਤ ਕਰਵਾਓ ਆਹ ਟੈਸਟ
ਜੇਕਰ ਰਾਤ ਨੂੰ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਤਾਂ ਤੁਹਾਨੂੰ ਹੋ ਗਈ ਸ਼ੂਗਰ, ਤੁਰੰਤ ਕਰਵਾਓ ਆਹ ਟੈਸਟ
Advertisement
ABP Premium

ਵੀਡੀਓਜ਼

ਮੈਂ ਆਪਣੇ ਪੁੱਤ ਨੂੰ ਨਹੀਂ ਲੈਣ ਆਇਆ, ਦੇਸ਼ ਦੇ ਚੈਂਪੀਅਨ ਨੂੰ ਲੈਣ ਆਇਆ ਹਾਂ-ਦਰਸ਼ਨ ਸਿੰਘT20worldcup2024| ਮੋਹਾਲੀ ਪਹੁੰਚੇ ਅਰਸ਼ਦੀਪ ਸਿੰਘ ਦੇ Coach ਨੇ ਜਤਾਈ ਖੁਸ਼ੀT20 Cricket World Cup ਜਿੱਤਣ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਪਹੁੰਚੇ Arshdeep Singh ਨੇ ਕੀ ਕਿਹਾ ?ਕ੍ਰਿਕੇਟ ਖਿਡਾਰੀ ਅਰਸ਼ਦੀਪ ਸਿੰਘ ਦਾ ਸ਼ਾਨਦਾਰ ਸਵਾਗਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (07-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (07-07-2024)
Oral Health: ਕਿੰਨੇ ਸਮੇਂ ਬਾਅਦ ਬਦਲ ਲੈਣਾ ਚਾਹੀਦਾ ToothBrush? ਨਹੀਂ ਤਾਂ ਹੋ ਜਾਓਗੇ ਬਿਮਾਰ
Oral Health: ਕਿੰਨੇ ਸਮੇਂ ਬਾਅਦ ਬਦਲ ਲੈਣਾ ਚਾਹੀਦਾ ToothBrush? ਨਹੀਂ ਤਾਂ ਹੋ ਜਾਓਗੇ ਬਿਮਾਰ
Monsoon Fever vs Dengue: ਡੇਂਗੂ ਜਾਂ ਨਾਰਮਲ ਬੁਖਾਰ? ਸਰੀਰ 'ਤੇ ਨਜ਼ਰ ਆਉਣਗੇ ਆਹ ਲੱਛਣ, ਇਦਾਂ ਕਰੋ ਪਛਾਣ
Monsoon Fever vs Dengue: ਡੇਂਗੂ ਜਾਂ ਨਾਰਮਲ ਬੁਖਾਰ? ਸਰੀਰ 'ਤੇ ਨਜ਼ਰ ਆਉਣਗੇ ਆਹ ਲੱਛਣ, ਇਦਾਂ ਕਰੋ ਪਛਾਣ
ਜੇਕਰ ਰਾਤ ਨੂੰ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਤਾਂ ਤੁਹਾਨੂੰ ਹੋ ਗਈ ਸ਼ੂਗਰ, ਤੁਰੰਤ ਕਰਵਾਓ ਆਹ ਟੈਸਟ
ਜੇਕਰ ਰਾਤ ਨੂੰ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਤਾਂ ਤੁਹਾਨੂੰ ਹੋ ਗਈ ਸ਼ੂਗਰ, ਤੁਰੰਤ ਕਰਵਾਓ ਆਹ ਟੈਸਟ
Crime News: ਚਾਚੇ ਨੇ ਭਤੀਜੇ ਨੂੰ ਉਤਾਰਿਆ ਮੌਤ ਦੇ ਘਾਟ, ਖਾਣਾ ਖਾਣ ਵੇਲੇ ਹੋਇਆ ਸੀ ਝਗੜਾ

IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ

Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ

White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ

Embed widget