India vs Pakistan Match Prediction: 2023 ਏਸ਼ੀਆ ਕੱਪ 'ਚ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾਵੇਗਾ। ਪ੍ਰਸ਼ੰਸਕ ਇਸ ਸ਼ਾਨਦਾਰ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕ੍ਰਿਕਟ 'ਚ ਜਦੋਂ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਮੈਚ ਹੁੰਦਾ ਹੈ ਤਾਂ ਲੋਕਾਂ ਵਿੱਚ ਮੈਚ ਦੇਖਣ ਦਾ ਕ੍ਰੇਜ਼ ਬਹੁਤ ਜ਼ਿਆਦਾ ਹੁੰਦਾ ਹੈ। ਜਾਣੋ ਇਸ ਮੈਚ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਪਲੇਇੰਗ ਇਲੈਵਨ ਕਿਹੋ ਜਿਹੀ ਹੋ ਸਕਦੀ ਹੈ ਅਤੇ ਜਾਣੋ ਪਿੱਚ ਰਿਪੋਰਟ ਅਤੇ ਮੈਚ ਪ੍ਰਿਡਿਕਸ਼ਨ


ਪੱਲੇਕੇਲੇ 'ਚ ਖੇਡਿਆ ਜਾਵੇਗਾ ਭਾਰਤ-ਪਾਕਿਸਤਾਨ ਮੈਚ


ਜਿੱਥੇ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ ਮੈਚ ਖੇਡਿਆ ਗਿਆ ਸੀ, ਉਸ ਮੈਦਾਨ ਵਿੱਚ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਹਾਮੁਕਾਬਲਾ ਹੋਵੇਗਾ। ਪੱਲੇਕੇਲੇ ਸਟੇਡੀਅਮ ਦੀ ਪਿੱਚ ਦੀ ਗੱਲ ਕਰੀਏ ਤਾਂ ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਸ਼ੁਰੂਆਤ ਵਿੱਚ ਮਦਦ ਮਿਲਦੀ ਹੈ ਅਤੇ ਵਿਚ ਦੇ ਓਵਰਾਂ ਵਿੱਚ ਗੇਂਦ ਟਰਨ ਵੀ ਹੁੰਦੀ ਹੈ ਅਤੇ ਸਪਿਨਰ ਤਬਾਹੀ ਮਚਾ ਸਕਦੇ ਹਨ। ਸਾਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਘੱਟ ਸਕੋਰ ਵਾਲਾ ਮੈਚ ਦੇਖਣ ਨੂੰ ਮਿਲ ਸਕਦਾ ਹਾਂ।


ਕਿਸ ਦਾ ਪਲੜਾ ਰਹੇਗਾ ਭਾਰੀ


ਇਕ ਸਮਾਂ ਸੀ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੁੰਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਮੈਚ ਭਾਰਤ ਦੀ ਬੱਲੇਬਾਜ਼ੀ ਅਤੇ ਪਾਕਿਸਤਾਨ ਦੀ ਗੇਂਦਬਾਜ਼ੀ ਵਿਚਾਲੇ ਹੋਵੇਗਾ ਪਰ ਹੁਣ ਸਥਿਤੀ ਅਜਿਹੀ ਨਹੀਂ ਹੈ। ਹੁਣ ਭਾਰਤ ਦਾ ਗੇਂਦਬਾਜ਼ੀ ਹਮਲਾ ਪਾਕਿਸਤਾਨ ਤੋਂ ਘੱਟ ਨਹੀਂ ਹੈ। ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ਾਂ ਤੋਂ ਘੱਟ ਨਹੀਂ ਹਨ।


ਹਾਲਾਂਕਿ ਇਸ ਸਮੇਂ ਪਾਕਿਸਤਾਨ ਦੀ ਬੱਲੇਬਾਜ਼ੀ ਵੀ ਕਾਫੀ ਮਜ਼ਬੂਤ ​​ਹੈ। ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ, ਸਲਮਾਨ ਅਲੀ ਆਗਾ ਅਤੇ ਇਮਾਮ-ਉਲ-ਹੱਕ ਸ਼ਾਨਦਾਰ ਫਾਰਮ 'ਚ ਹਨ। ਇਸ ਦੇ ਨਾਲ ਹੀ ਇਫਤਿਖਾਰ ਨੇ ਪਿਛਲੇ ਮੈਚ 'ਚ ਸੈਂਕੜਾ ਲਗਾ ਕੇ ਵਨਡੇ ਫਾਰਮੈਟ 'ਚ ਵੀ ਆਪਣੀ ਲੈਅ ਦਿਖਾਈ ਹੈ। ਅਜਿਹੇ 'ਚ ਇਹ ਮੈਚ ਕਾਫੀ ਰੋਮਾਂਚਕ ਹੋ ਸਕਦਾ ਹੈ।


ਇਹ ਵੀ ਪੜ੍ਹੋ: Asia Cup 2023 Points Table: ਜਿੱਤ ਨਾਲ ਸੁਪਰ-4 ਵੱਲ ਵਧਿਆ ਸ਼੍ਰੀਲੰਕਾ, ਜਾਣੋ ਅੰਕ ਸੂਚੀ 'ਚ ਹੋਰ ਟੀਮਾਂ ਦੀ ਕੀ ਸਥਿਤੀ...


ਪਾਕਿਸਤਾਨ ਦੀ ਸੰਭਾਵਿਤ ਪਲੇਇੰਗ ਇਲੈਵਨ - ਇਮਾਮ ਉਲ ਹੱਕ, ਫਖਰ ਜਮਾਨ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਇਫਤਿਖਾਰ ਅਹਿਮਦ, ਸਲਮਾਨ ਆਗਾ, ਮੁਹੰਮਦ ਨਵਾਜ਼, ਸ਼ਾਦਾਬ ਖਾਨ, ਹਾਰਿਸ ਰਊਫ, ਨਸੀਮ ਸ਼ਾਹ ਅਤੇ ਸ਼ਾਹੀਨ ਸ਼ਾਹ ਅਫਰੀਦੀ।


ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ - ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼੍ਰੇਅਸ ਅਈਅਰ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ।


ਇਹ ਵੀ ਪੜ੍ਹੋ: IND vs PAK Live: ਇਦਾਂ ਫ੍ਰੀ 'ਚ ਦੇਖ ਸਕੋਗੇ ਭਾਰਤ-ਪਾਕਿ ਮੈਚ, ਜਾਣੋ ਲਾਈਵ ਟੈਲੀਕਾਸਟ ਤੇ ਸਟ੍ਰੀਮਿੰਗ ਨਾਲ ਜੁੜੀ ਸਾਰੀ ਡਿਟੇਲਸ