India Wins Gold Asian Games 2023: ਏਸ਼ੀਆਈ ਖੇਡਾਂ 2023 ਦੇ ਤੀਜੇ ਦਿਨ ਵੀ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ। ਭਾਰਤ ਨੇ ਤੀਜੇ ਦਿਨ ਆਪਣਾ ਤੀਜਾ ਸੋਨ ਤਮਗਾ ਜਿੱਤਿਆ। ਭਾਰਤ ਦੀ ਘੋੜ ਸਵਾਰੀ ਟੀਮ ਨੇ 41 ਸਾਲ ਬਾਅਦ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਘੋੜਸਵਾਰ ਸੁਦੀਪਤੀ ਹਜੇਲਾ, ਦਿਵਿਆਕੀਰਤੀ ਸਿੰਘ, ਅਨੁਸ਼ ਅਗਰਵਾਲ ਅਤੇ ਹਿਰਦੇ ਛੇੜਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੀਮ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ।


ਇਹ ਵੀ ਪੜ੍ਹੋ: Sports News : ਗੁਰਦਾਸਪੁਰ ਦੇ ਨੌਜਵਾਨ ਕ੍ਰਿਕਟਰ ਨੇ ਕੈਨੇਡਾ ਦੀ ਰਾਸ਼ਟਰੀ ਟੀਮ ਵਿੱਚ ਬਣਾਈ ਜਗ੍ਹਾ


ਭਾਰਤ ਨੇ ਘੋੜ ਸਵਾਰੀ ਦੇ 40 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਹੈ। ਭਾਰਤ ਦੇ ਘੋੜਸਵਾਰ ਅਨੁਸ਼, ਸੁਦੀਪਤੀ, ਦਿਵਿਆਕੀਰਤੀ ਅਤੇ ਹਿਰਦੇ ਨੇ ਡਰੈਸੇਜ ਈਵੈਂਟ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਨੇ 209.205 ਅੰਕ ਬਣਾਏ। ਦਿਵਿਆਕੀਰਤੀ ਨੇ 68.176 ਅੰਕ, ਹਿਰਦੇ ਨੇ 69.941 ਅੰਕ ਅਤੇ ਅਨੁਸ਼ ਨੇ 71.088 ਅੰਕ ਪ੍ਰਾਪਤ ਕੀਤੇ। ਭਾਰਤੀ ਟੀਮ ਚੀਨ ਤੋਂ 4.5 ਅੰਕ ਅੱਗੇ ਸੀ।


ਭਾਰਤ ਨੂੰ ਤੀਜੇ ਦਿਨ ਤੀਜਾ ਸੋਨ ਤਮਗਾ ਮਿਲਿਆ। ਇਸ ਤੋਂ ਪਹਿਲਾਂ ਮਹਿਲਾ ਕ੍ਰਿਕਟ ਟੀਮ ਨੇ ਸੋਨ ਤਮਗਾ ਜਿੱਤਿਆ ਸੀ। ਭਾਰਤੀ ਮਹਿਲਾ ਟੀਮ ਨੇ ਫਾਈਨਲ ਮੈਚ ਵਿੱਚ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਸੋਨ ਤਮਗਾ ਜਿੱਤਿਆ ਸੀ। ਹੁਣ ਟੀਮ ਇੰਡੀਆ ਦੇ ਕੋਲ ਕੁੱਲ 14 ਮੈਡਲ ਹਨ। ਭਾਰਤ ਦੇ ਨਾਂ 3 ਸੋਨ, 4 ਚਾਂਦੀ ਅਤੇ 7 ਕਾਂਸੀ ਦੇ ਤਗਮੇ ਹਨ। ਟੀਮ ਇੰਡੀਆ ਨੂੰ ਮੰਗਲਵਾਰ ਨੂੰ ਸੇਲਿੰਗ 'ਚ 2 ਕਾਂਸੀ ਦੇ ਤਮਗੇ ਮਿਲੇ ਹਨ।


ਇਹ ਵੀ ਪੜ੍ਹੋ: ODI World Cup 2023: ਕੀ ਕਪਿਲ ਦੇਵ ਨੂੰ ਕੀਤਾ ਗਿਆ ਅਗਵਾ? ਗੌਤਮ ਗੰਭੀਰ ਨੇ ਵੀਡੀਓ ਸ਼ੇਅਰ ਕਰ ਠੀਕ ਹੋਣ ਦੀ ਕੀਤੀ ਅਰਦਾਸ