Indian Cricket Team Kit Lead Sponsor Rights: ਕੁਝ ਦਿਨ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਟੀਮ ਇੰਡੀਆ ਦੀ ਕਿੱਟ ਦੇ ਮੁੱਖ ਸਪਾਂਸਰ ਅਧਿਕਾਰਾਂ ਲਈ ਟੈਂਡਰ ਜਾਰੀ ਕੀਤੇ ਗਏ ਸਨ। ਹੁਣ ਬੀਸੀਸੀਆਈ ਨੇ ਇਸ ਟੈਂਡਰ ਦੀ ਬੇਸ ਪ੍ਰਾਈਸ ਨੂੰ ਜ਼ਿਆਦਾ ਮੰਨਦੇ ਹੋਏ ਬਦਲ ਦਿੱਤਾ ਹੈ। ਇਸ ਤੋਂ ਪਹਿਲਾਂ, ਬਾਈਜੂ ਨੂੰ ਭਾਰਤੀ ਟੀਮ ਦੀ ਕਿੱਟ ਦਾ ਮੁੱਖ ਸਪਾਂਸਰ ਹੋਣ ਦਾ ਅਧਿਕਾਰ ਸੀ, ਪਰ ਉਨ੍ਹਾਂ ਨੇ ਆਪਣਾ ਇਕਰਾਰਨਾਮਾ ਅੱਧ ਵਿਚਕਾਰ ਖਤਮ ਕਰਨ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ Paytm ਅਤੇ MPL ਨੇ ਵੀ ਆਪਣੇ ਸਮਝੌਤੇ ਅੱਧ ਵਿਚਕਾਰ ਹੀ ਖਤਮ ਕਰ ਦਿੱਤੇ ਹਨ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਬੀਸੀਸੀਆਈ ਨੇ ਹੁਣ ਕਿੱਟ ਸਪਾਂਸਰ ਲਈ ਬੇਸ ਪ੍ਰਾਈਸ ਨੂੰ ਘਟਾ ਕੇ ਕਰੀਬ 350 ਕਰੋੜ ਰੁਪਏ ਕਰ ਦਿੱਤਾ ਹੈ। ਇਕਨਾਮਿਕ ਟਾਈਮਜ਼ ਦੀ ਖਬਰ ਮੁਤਾਬਕ ਬੀਸੀਸੀਆਈ ਨੇ ਦੁਵੱਲੇ ਮੈਚਾਂ ਲਈ 3 ਕਰੋੜ ਰੁਪਏ ਪ੍ਰਤੀ ਮੈਚ ਦਾ ਆਧਾਰ ਮੁੱਲ ਤੈਅ ਕੀਤਾ ਹੈ। ਇਸ ਦੇ ਨਾਲ ਹੀ ਆਈ.ਸੀ.ਸੀ. ਈਵੈਂਟਸ ਅਤੇ ਏਸ਼ੀਅਨ ਕ੍ਰਿਕੇਟ ਕਾਉਂਸਿਲ ਦੇ ਟੂਰਨਾਮੈਂਟਾਂ ਲਈ ਆਧਾਰ ਕੀਮਤ 1 ਕਰੋੜ ਰੁਪਏ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਟੀਮ ਇੰਡੀਆ ਦੇ ਮੁੱਖ ਕਿੱਟ ਸਪਾਂਸਰ ਬਾਈਜੂ ਦੁਆਰਾ ਪਹਿਲਾਂ ਲਈ ਗਈ ਫੀਸ ਤੋਂ ਬਹੁਤ ਘੱਟ ਹੈ। ਬਾਈਜੂ ਦੁਵੱਲੀ ਸੀਰੀਜ਼ ਲਈ ਬੀਸੀਸੀਆਈ ਨੂੰ 5.07 ਕਰੋੜ ਰੁਪਏ ਪ੍ਰਤੀ ਮੈਚ ਫੀਸ ਅਦਾ ਕਰਦਾ ਸੀ ਜਦੋਂਕਿ ਆਈਸੀਸੀ ਅਤੇ ਏਸ਼ਿਆਈ ਈਵੈਂਟ ਮੈਚਾਂ ਲਈ 1.56 ਕਰੋੜ ਰੁਪਏ। ਇਸ ਵਾਰ ਬੀਸੀਸੀਆਈ ਨੇ ਬਾਜ਼ਾਰ ਦੀ ਹਾਲਤ ਨੂੰ ਦੇਖਦੇ ਹੋਏ ਇਸ ਕੀਮਤ ਨੂੰ ਘਟਾਉਣ ਦਾ ਫੈਸਲਾ ਲਿਆ ਹੈ। ਬੀਸੀਸੀਆਈ ਨੇ ਟੈਂਡਰ ਫਾਰਮ ਖਰੀਦਣ ਦੀ ਆਖਰੀ ਤਰੀਕ 26 ਜੂਨ ਰੱਖੀ ਹੈ।
ਐਡੀਡਾਸ ਨੇ ਹਾਲ ਹੀ ਵਿੱਚ ਕਿੱਟ ਸਪਾਂਸਰ ਦੇ ਤੌਰ 'ਤੇ 5 ਸਾਲ ਦੇ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਹਨ
ਟੀਮ ਇੰਡੀਆ ਦੀ ਕਿੱਟ ਸਪਾਂਸਰ ਹੋਣ ਦੇ ਨਾਤੇ, ਐਡੀਦਾਸ ਨੇ ਬੀਸੀਸੀਆਈ ਨਾਲ ਅਗਲੇ 5 ਸਾਲਾਂ ਲਈ ਇਕਰਾਰਨਾਮਾ ਕੀਤਾ ਹੈ। ਇਸ ਦੇ ਲਈ ਐਡੀਡਾਸ ਨੇ 250 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਸ ਦੇ ਨਾਲ ਹੀ ਅਗਲੇ 5 ਸਾਲਾਂ ਲਈ ਐਡੀਡਾਸ ਭਾਰਤੀ ਬੋਰਡ ਨੂੰ ਪ੍ਰਤੀ ਮੈਚ 75 ਲੱਖ ਰੁਪਏ ਦੀ ਫੀਸ ਅਦਾ ਕਰੇਗੀ।
ਹੋਰ ਪੜ੍ਹੋ : Watch: ਭਾਰਤ-ਪਾਕਿਸਤਾਨ ਦੇ ਫੁੱਟਬਾਲ ਮੈਚ ਦੌਰਾਨ ਖਿਡਾਰੀਆਂ ਵਿਚਕਾਰ ਹੋਈ ਗਰਮਾ-ਗਰਮੀ, ਝੜੱਪ ਦਾ ਵੀਡੀਓ ਹੋਇਆ ਵਾਇਰਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।