Virat Kohli ICC Men's Player of the Month: ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੂੰ ਟੀ-20 ਵਿਸ਼ਵ ਕੱਪ ਦੇ ਵਿਚਕਾਰ ਵੱਡੀ ਖੁਸ਼ਖਬਰੀ ਮਿਲੀ ਹੈ। ਵਿਰਾਟ ਕੋਹਲੀ (Virat Kohli) ਨੂੰ ਪਹਿਲੀ ਵਾਰ ਆਈਸੀਸੀ ਪਲੇਅਰ ਆਫ ਦਿ ਮੰਥ ਚੁਣਿਆ ਗਿਆ ਹੈ। ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੇਵਿਡ ਮਿਲਰ ਅਤੇ ਜ਼ਿੰਬਾਬਵੇ ਦੇ ਆਲਰਾਊਂਡਰ ਸਿਕੰਦਰ ਰਜ਼ਾ ਨੂੰ ਪਛਾੜ ਕੇ ਇਹ ਐਵਾਰਡ ਜਿੱਤਿਆ ਹੈ।


ਵਿਰਾਟ ਕੋਹਲੀ ਦਾ ਵੱਡਾ ਕਾਰਨਾਮਾ


ਵਿਰਾਟ ਕੋਹਲੀ ਨੂੰ ਪਹਿਲੀ ਵਾਰ ਆਈਸੀਸੀ ਪਲੇਅਰ ਆਫ ਦਿ ਮੰਥ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਉਹ ਪਹਿਲੀ ਵਾਰ ਇਹ ਐਵਾਰਡ ਜਿੱਤਣ 'ਚ ਕਾਮਯਾਬ ਰਹੇ। ਵਿਰਾਟ ਕੋਹਲੀ ਨੇ ਅਕਤੂਬਰ ਦੇ ਕੈਲੰਡਰ ਮਹੀਨੇ ਵਿੱਚ 205 ਟੀ-20 ਦੌੜਾਂ ਬਣਾਈਆਂ। ਇਸ ਦੌਰਾਨ 23 ਅਕਤੂਬਰ ਨੂੰ ਉਸ ਦੀਆਂ ਅਜੇਤੂ 82 ਦੌੜਾਂ ਦੇ ਦਮ 'ਤੇ ਭਾਰਤ ਨੇ ਕੱਟੜ ਵਿਰੋਧੀ ਪਾਕਿਸਤਾਨ 'ਤੇ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ।


 


 




ਟੀ-20 ਵਿਸ਼ਵ ਕੱਪ 2022 ਵਿੱਚ ਵਿਰਾਟ ਦਾ ਪ੍ਰਦਰਸ਼ਨ


ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ 2022 ਵਿੱਚ ਟੀਮ ਇੰਡੀਆ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ। ਇਸ ਦੇ ਨਾਲ ਹੀ ਪੂਰੇ ਟੂਰਨਾਮੈਂਟ ਵਿੱਚ ਹੁਣ ਤੱਕ ਸਭ ਤੋਂ ਵੱਧ ਦੌੜਾਂ ਵਿਰਾਟ ਕੋਹਲੀ ਦੇ ਬੱਲੇ ਤੋਂ ਆਈਆਂ ਹਨ। ਵਿਰਾਟ ਕੋਹਲੀ 5 ਮੈਚਾਂ ਵਿੱਚ 123.00 ਦੀ ਔਸਤ ਨਾਲ 246 ਦੌੜਾਂ ਬਣਾ ਕੇ ਸੂਚੀ ਵਿੱਚ ਸਭ ਤੋਂ ਅੱਗੇ ਹੈ।


ਇਹ ਵੱਡਾ ਰਿਕਾਰਡ ਵੀ  ਕੀਤਾ ਆਪਣੇ ਨਾਂ 


ਹਾਲ ਹੀ 'ਚ ਵਿਰਾਟ ਕੋਹਲੀ  (Virat Kohli)  ਟੀ-20 ਵਿਸ਼ਵ ਕੱਪ (T20 World Cup) ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਟੀ-20 ਵਿਸ਼ਵ ਕੱਪ  (T20 World Cup) 'ਚ ਵਿਰਾਟ ਕੋਹਲੀ ਨੇ ਕੁੱਲ 26 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 83.92 ਦੀ ਔਸਤ ਨਾਲ 1091 ਦੌੜਾਂ ਬਣਾਈਆਂ ਹਨ, ਜੋ ਕਿ ਬਾਕੀ ਖਿਡਾਰੀਆਂ 'ਚ ਸਭ ਤੋਂ ਜ਼ਿਆਦਾ ਹੈ।