Team India Schedule Champions Trophy 2025: ਚੈਂਪੀਅਨਸ ਟਰਾਫੀ 2025 ਦੇ ਸ਼ੈਡਿਊਲ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਟੀਮ ਇੰਡੀਆ ਆਪਣਾ ਪਹਿਲਾ ਮੈਚ ਬੰਗਲਾਦੇਸ਼ ਖ਼ਿਲਾਫ਼ ਖੇਡ ਸਕਦੀ ਹੈ। ਇਹ ਮੈਚ 20 ਫਰਵਰੀ ਨੂੰ ਹੋ ਸਕਦਾ ਹੈ। ਇੱਕ ਰਿਪੋਰਟ ਮੁਤਾਬਕ ਦੂਜਾ ਮੈਚ ਪਾਕਿਸਤਾਨ ਅਤੇ ਤੀਜਾ ਨਿਊਜ਼ੀਲੈਂਡ ਖ਼ਿਲਾਫ਼ ਹੋ ਸਕਦਾ ਹੈ। ਸਥਾਨ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਪਰ ਇਹ ਸ਼੍ਰੀਲੰਕਾ ਦਾ ਕੋਲੰਬੋ ਜਾਂ ਯੂਏਈ ਦਾ ਦੁਬਈ ਹੋ ਸਕਦਾ ਹੈ। ਇਸ ਬਾਰੇ ਅਧਿਕਾਰਤ ਜਾਣਕਾਰੀ ਆਉਣੀ ਅਜੇ ਬਾਕੀ ਹੈ।


ਰੇਵ ਸਪੋਰਟਜ਼ ਮੁਤਾਬਕ, ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ 23 ਫਰਵਰੀ ਨੂੰ ਖੇਡਿਆ ਜਾ ਸਕਦਾ ਹੈ। ਟੀਮ ਇੰਡੀਆ ਚੈਂਪੀਅਨਸ ਟਰਾਫੀ 2025 'ਚ ਆਪਣਾ ਪਹਿਲਾ ਮੈਚ ਬੰਗਲਾਦੇਸ਼ ਖ਼ਿਲਾਫ਼ ਖੇਡ ਸਕਦੀ ਹੈ, ਜੋ 20 ਫਰਵਰੀ ਨੂੰ ਹੋ ਸਕਦਾ ਹੈ। ਇਸ ਤੋਂ ਬਾਅਦ 2 ਮਾਰਚ ਨੂੰ ਨਿਊਜ਼ੀਲੈਂਡ ਖ਼ਿਲਾਫ਼ ਮੈਚ ਹੋ ਸਕਦਾ ਹੈ। ਟੀਮ ਇੰਡੀਆ ਨੂੰ ਪਾਕਿਸਤਾਨ ਤੇ ਬੰਗਲਾਦੇਸ਼ ਨਾਲ ਗਰੁੱਪ 'ਚ ਰੱਖਿਆ ਜਾਵੇਗਾ।



ਕਿਹੜੀ ਟੀਮ ਕਿਸ ਗਰੁੱਪ ਵਿੱਚ ਹੋਵੇਗੀ ?


ਚੈਂਪੀਅਨਸ ਟਰਾਫੀ 2025 ਲਈ ਦੋ ਗਰੁੱਪ ਬਣਾਏ ਜਾਣਗੇ। ਇਸ ਵਿੱਚ ਭਾਰਤ, ਪਾਕਿਸਤਾਨ, ਨਿਊਜ਼ੀਲੈਂਡ ਤੇ ਬੰਗਲਾਦੇਸ਼ ਨੂੰ ਇੱਕ ਗਰੁੱਪ ਵਿੱਚ ਰੱਖਿਆ ਜਾ ਸਕਦਾ ਹੈ। ਜਦਕਿ ਆਸਟ੍ਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ ਤੇ ਅਫਗਾਨਿਸਤਾਨ ਨੂੰ ਇੱਕ ਟੀਮ 'ਚ ਰੱਖਿਆ ਜਾ ਸਕਦਾ ਹੈ। ਅਫਗਾਨਿਸਤਾਨ ਨੇ ਪਿਛਲੇ ਕਈ ਮਹੀਨਿਆਂ 'ਚ ਪ੍ਰਦਰਸ਼ਨ 'ਚ ਕਾਫੀ ਸੁਧਾਰ ਕੀਤਾ ਹੈ। ਅਫਗਾਨਿਸਤਾਨ ਨੇ ਪਾਕਿਸਤਾਨ ਸਮੇਤ ਕਈ ਵੱਡੀਆਂ ਟੀਮਾਂ ਨੂੰ ਹਰਾਇਆ ਹੈ।


ਕਿੱਥੇ ਖੇਡੇਗੀ ਟੀਮ ਇੰਡੀਆ ਆਪਣੇ ਮੈਚ  ?


ਚੈਂਪੀਅਨਸ ਟਰਾਫੀ 2025 ਦੇ ਹਾਈਬ੍ਰਿਡ ਮਾਡਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਲਈ ਭਾਰਤੀ ਟੀਮ ਪਾਕਿਸਤਾਨ ਵਿੱਚ ਆਪਣੇ ਮੈਚ ਨਹੀਂ ਖੇਡੇਗੀ। ਟੀਮ ਇੰਡੀਆ ਦੇ ਸਥਾਨ ਦੀ ਜਾਣਕਾਰੀ ਅਜੇ ਉਪਲਬਧ ਨਹੀਂ ਹੈ। ਪਰ ਇਹ ਕੋਲੰਬੋ ਜਾਂ ਦੁਬਈ ਹੋ ਸਕਦਾ ਹੈ। ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਸੰਭਾਵਨਾ ਹੈ। ਦੁਬਈ ਪਾਕਿਸਤਾਨ ਦੇ ਨੇੜੇ ਹੈ ਤੇ ਕੋਲੰਬੋ ਵੀ ਬਹੁਤ ਦੂਰ ਨਹੀਂ ਹੈ। ਇਸ ਲਈ ਇਨ੍ਹਾਂ ਵਿੱਚੋਂ ਕਿਸੇ ਇੱਕ ਸਥਾਨ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ।



ਇਸ ਤਰ੍ਹਾਂ ਹੋ ਸਕਦਾ ਹੈ ਚੈਂਪੀਅਨਸ ਟਰਾਫੀ 'ਚ ਟੀਮ ਇੰਡੀਆ ਦਾ ਸਮਾਂ-ਸਾਰਣੀ


ਭਾਰਤ ਬਨਾਮ ਬੰਗਲਾਦੇਸ਼ - 20 ਫਰਵਰੀ
ਭਾਰਤ ਬਨਾਮ ਪਾਕਿਸਤਾਨ - 23 ਫਰਵਰੀ
ਭਾਰਤ ਬਨਾਮ ਨਿਊਜ਼ੀਲੈਂਡ - 2 ਮਾਰਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :