ਨਵੀਂ ਦਿੱਲੀ: ਟੀਮ ਇੰਡੀਆ ਤੇ ਆਸਟ੍ਰੇਲੀਆ ਵਿਚਾਲੇ ਸ਼ੁੱਕਰਵਾਰ ਨੂੰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। ਟੀਮ ਇੰਡੀਆ ਨੇ ਉਨ੍ਹਾਂ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਨੂੰ ਇਸ ਸੀਰੀਜ਼ ਵਿੱਚ ਮੌਕਾ ਨਹੀਂ ਮਿਲੇਗਾ। ਟੀਮ ਮੈਨੇਜਮੈਂਟ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸ਼ੁਭਮਨ ਗਿੱਲ, ਸ਼ਾਰਦੁਲ ਠਾਕੁਰ ਤੇ ਕੁਲਦੀਪ ਯਾਦਵ ਟੀ20 ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ।
ਟੀਮ ਇੰਡੀਆ ਨੇ ਉਂਝ ਇਹ ਵੀ ਸਪੱਸ਼ਟ ਕੀਤਾ ਹੈ ਕਿ ਸ਼ੁਭਮਨ ਗਿੱਲ, ਸ਼ਾਰਦੁਲ ਠਾਕੁਰ ਤੇ ਕੁਲਦੀਪ ਯਾਦਵ ਫ਼ਿਲਹਾਲ ਆਸਟ੍ਰੇਲੀਆ ’ਚ ਟੀਮ ਇੰਡੀਆ ਨਾਲ ਹੀ ਬਣੇ ਰਹਿਣਗੇ। ਇਨ੍ਹਾਂ ਖਿਡਾਰੀਆਂ ਨੂੰ ਰਿਜ਼ਰਵ ਖਿਡਾਰੀਆਂ ਨਾਲ ਜੁੜਨ ਲਈ ਆਖਿਆ ਗਿਆ ਹੈ।
ਇਹਨਾਂ ਕਿਸਾਨਾਂ ਨੇ ਪਾਇਆਂ Modi ਸਰਕਾਰ ਨੂੰ ਰੱਜ ਕੇ ਲਾਹਨਤਾ | #FarmerProtest
ਸ਼ੁਭਮਨ ਗਿੱਲ, ਸ਼ਾਰਦੁਲ ਠਾਕੁਰ ਅਤੇ ਕੁਲਦੀਪ ਯਾਦਵ ਨੂੰ ਆਸਟ੍ਰੇਲੀਆ ਵਿਰੁੱਧ ਆਖ਼ਰੀ ਵਨਡੇ ਮੈਚ ਵਿੱਚ ਖੇਡਣ ਦਾ ਮੌਕਾ ਮਿਲਿਆ ਸੀ। ਇਸ ਤੋਂ ਇਲਾਵਾ ਇਨ੍ਹਾਂ ਦੇ ਸਥਾਨ ਉੱਤੇ ਦੋ ਨਵੇਂ ਖਿਡਾਰੀਟੀਮ ਇੰਡੀਆ ਨਾਲ ਟੀ20 ਸੀਰੀਜ਼ ਨਾਲ ਜੁੜਨਗੇ। ਦੀਪਕ ਚਾਹਰ ਅਤੇ ਵਾਸ਼ਿੰਗਟਨ ਸੁੰਦਰ ਆਈਪੀਐਲ ਤੋਂ ਸਿੱਧੇ ਆਸਟ੍ਰੇਲੀਆ ਪੁੱਜੇ ਸਨ ਤੇ ਇਨ੍ਹਾਂ ਨੂੰ ਹੁਣ ਟੀ20 ਸੀਰੀਜ਼ ਵਿੱਚ ਖੇਡਣ ਦਾ ਮੌਕਾ ਮਿਲੇਗਾ।
ਇਸ ਟਵੈਂਟੀ-ਟਵੈਂਟੀ ਸੀਰੀਜ਼ ਲਈ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਆਸਟ੍ਰੇਲੀਆ ਨੇ ਤੀਜੇ ਵਨਡੇ ਤੋਂ ਪਹਿਲਾਂ ਹੀ ਡੇਵਿਡ ਵਾਰਨਰ ਦੇ ਲਿਮਿਟੇਡ ਓਵਰ ਸੀਰੀਜ਼ ਤੋਂ ਬਾਹਰ ਹੋਣ ਦੀ ਪੁਸ਼ਟੀ ਕਰ ਦਿੱਤੀ ਸੀ। ਡੇਵਿਡ ਵਾਰਨਰ ਦੇ ਸਥਾਨ ਉੱਤੇ ਡਾਰਸੀ ਸ਼ਾਰਟ ਆਸਟ੍ਰੇਲੀਆਈ ਟੀਮ ਨਾਲ ਜੁੜੇ ਹਨ। ਆਸਟ੍ਰੇਲੀਆ ਨੇ ਇੱਕ ਹੋਰ ਤਬਦੀਲੀ ਪੈਟ ਕਮਿਨਸ ਨੂੰ ਆਰਾਮ ਦੇ ਕੀਤੀ ਹੈ।
Farmer Protest: ਸੋਨੂੰ ਸੂਦ ਨੇ ਤਿੰਨ ਸ਼ਬਦਾਂ 'ਚ ਸਮਝਾਈ ਕਿਸਾਨ ਅੰਦੋਲਨ ਦੀ ਤਾਕਤ, ਸੋਸ਼ਲ ਮੀਡੀਆ 'ਤੇ ਛਾਏ
ਆਸਟ੍ਰੇਲੀਆਈ ਟੀਮ ਨੇ ਵਨਡੇ ਸੀਰੀਜ਼ ਤੋਂ ਪਹਿਲਾਂ ਦੋ ਮੁਕਾਬਲੇ ਜਿੱਤ ਕੇ ਟੀਮ ਇੰਡੀਆ ਉੱਤੇ ਮਨੋਵਿਗਿਆਨਕ ਦਬਾਅ ਬਣਾ ਲਿਆ ਹੈ ਪਰ ਵਨਡੇ ਵਿੱਚ 13 ਦੌੜਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ ਦੇ ਆਤਮਵਿਸ਼ਵਾਸ ਵਿੱਚ ਵਾਧਾ ਹੋਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
India vs Australia 1st T20: ਟੀਮ ਇੰਡੀਆ ’ਚ ਟੀ20 ਸੀਰੀਜ਼ ਲਈ ਤਬਦੀਲੀਆਂ, ਇਨ੍ਹਾਂ ਤਿੰਨ ਖਿਡਾਰੀਆਂ ਨੂੰ ਨਹੀਂ ਮਿਲੇਗਾ ਮੌਕਾ
ਏਬੀਪੀ ਸਾਂਝਾ
Updated at:
04 Dec 2020 12:47 PM (IST)
ਟੀਮ ਇੰਡੀਆ ਨੇ ਉਂਝ ਇਹ ਵੀ ਸਪੱਸ਼ਟ ਕੀਤਾ ਹੈ ਕਿ ਸ਼ੁਭਮਨ ਗਿੱਲ, ਸ਼ਾਰਦੁਲ ਠਾਕੁਰ ਤੇ ਕੁਲਦੀਪ ਯਾਦਵ ਫ਼ਿਲਹਾਲ ਆਸਟ੍ਰੇਲੀਆ ’ਚ ਟੀਮ ਇੰਡੀਆ ਨਾਲ ਹੀ ਬਣੇ ਰਹਿਣਗੇ। ਇਨ੍ਹਾਂ ਖਿਡਾਰੀਆਂ ਨੂੰ ਰਿਜ਼ਰਵ ਖਿਡਾਰੀਆਂ ਨਾਲ ਜੁੜਨ ਲਈ ਆਖਿਆ ਗਿਆ ਹੈ।
- - - - - - - - - Advertisement - - - - - - - - -