Chris Woakes & Ashleigh Gardner: ਆਈਸੀਸੀ ਪਲੇਅਰ ਆਫ ਦਿ ਮੰਥ ਜੁਲਾਈ ਦੇ ਵਿਨਰ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇੰਗਲੈਂਡ ਦੇ ਆਲਰਾਊਂਡਰ ਕ੍ਰਿਸ ਵੋਕਸ ਨੂੰ ਆਈਸੀਸੀ ਮੈਂਸ ਪਲੇਅਰ ਆਫ ਦਿ ਮੰਥ ਚੁਣਿਆ ਗਿਆ ਹੈ। ਇਸ ਖਿਡਾਰੀ ਨੇ ਆਸਟਰੇਲੀਆ ਖਿਲਾਫ ਐਸ਼ੇਜ਼ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਆਸਟਰੇਲੀਆ ਦੀ ਐਸ਼ਲੇ ਗਾਰਡਨਰ ਨੂੰ ਆਈਸੀਸੀ ਵੂਮੈਂਸ ਪਲੇਅਰ ਆਫ ਦਿ ਮੰਥ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਸ਼ਲੇ ਗਾਰਡਨਰ ਨੇ ਇਤਿਹਾਸ ਰਚ ਦਿੱਤਾ ਹੈ।


ਆਸਟਰੇਲੀਆ ਦੀ ਐਸ਼ਲੇ ਗਾਰਡਨਰ ਨੇ ਰਚਿਆ ਇਤਿਹਾਸ


ਦਰਅਸਲ, ਆਸਟਰੇਲੀਆ ਦੀ ਐਸ਼ਲੇ ਗਾਰਡਨਰ ਨੂੰ ਵੀ ਜੂਨ 2023 ਵਿੱਚ ਆਈਸੀਸੀ ਵੂਮੈਂਸ ਪਲੇਅਰ ਆਫ ਦਿ ਮੰਥ ਚੁਣਿਆ ਗਿਆ ਸੀ। ਹੁਣ ਐਸ਼ਲੇ ਗਾਰਡਨਰ ਨੂੰ ਜੁਲਾਈ 2023 ਵਿੱਚ ਆਈਸੀਸੀ ਵੂਮੈਂਸ ਪਲੇਅਰ ਆਫ ਦਿ ਮੰਥ ਸਨਮਾਨਿਤ ਕੀਤਾ ਗਿਆ ਹੈ। ਇਸ ਤਰ੍ਹਾਂ ਐਸ਼ਲੇ ਗਾਰਡਨਰ ਲਗਾਤਾਰ 2 ਵਾਰ ਪਲੇਅਰ ਆਫ ਦਿ ਮੰਥ ਦਾ ਪੁਰਸਕਾਰ ਜਿੱਤਣ ਵਾਲੀ ਪਹਿਲੀ ਖਿਡਾਰਣ ਬਣ ਗਈ ਹੈ। ਇਸ ਤੋਂ ਪਹਿਲਾਂ ਕਿਸੇ ਵੀ ਪੁਰਸ਼ ਜਾਂ ਮਹਿਲਾ ਖਿਡਾਰੀ ਨੇ ਲਗਾਤਾਰ ਦੋ ਵਾਰ ਆਈਸੀਸੀ ਪਲੇਅਰ ਆਫ ਦਿ ਮੰਥ ਦਾ ਖਿਤਾਬ ਨਹੀਂ ਜਿੱਤਿਆ ਸੀ ਪਰ ਹੁਣ ਐਸ਼ਲੇ ਗਾਰਡਨਰ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।






ਇਹ ਵੀ ਪੜ੍ਹੋ: Watch: 'ਇਸ਼ਕ ਕਾ ਤੋ ਪਤਾ ਨਹੀਂ...', ਗੌਤਮ ਗੰਭੀਰ ਨੇ ਇੰਝ ਮਨਾਇਆ ਆਜ਼ਾਦੀ ਦਿਵਸ, ਕ੍ਰਿਕਟਰ ਦੀ ਸ਼ਾਇਰੀ ਨੇ ਜਿੱਤਿਆ ਦਿਲ


ਕ੍ਰਿਸ ਵੋਕਸ ਨੇ ਏਸ਼ੇਜ਼ 2023 ਵਿੱਚ ਬਦਲ ਦਿੱਤੀ ਇੰਗਲੈਂਡ ਦੀ ਕਿਸਮਤ


ਇੰਗਲੈਂਡ ਦੇ ਆਲਰਾਊਂਡਰ ਕ੍ਰਿਸ ਵੋਕਸ ਨੇ ਏਸ਼ੇਜ਼ 2023 ਵਿੱਚ ਸ਼ਾਨਦਾਰ ਗੇਂਦਬਾਜ਼ੀ ਦਾ ਦ੍ਰਿਸ਼ ਪੇਸ਼ ਕੀਤਾ। ਕ੍ਰਿਸ ਵੋਕਸ ਨੂੰ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਖੇਡੀ ਗਈ 5 ਟੈਸਟ ਮੈਚਾਂ ਦੀ ਸੀਰੀਜ਼ ਵਿਚ ਪਲੇਅਰ ਆਫ ਦਿ ਸੀਰੀਜ਼ ਚੁਣਿਆ ਗਿਆ ਸੀ। ਹਾਲਾਂਕਿ ਕ੍ਰਿਸ ਵੋਕਸ ਐਸ਼ੇਜ਼ 2023 ਦੇ ਪਹਿਲੇ ਦੋ ਟੈਸਟ ਮੈਚਾਂ 'ਚ ਨਹੀਂ ਖੇਡੇ ਸਨ। ਮੇਜ਼ਬਾਨ ਇੰਗਲੈਂਡ ਨੂੰ ਏਸ਼ੇਜ਼ 2023 ਦੇ ਪਹਿਲੇ ਦੋ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਤੋਂ ਬਾਅਦ ਕ੍ਰਿਸ ਵੋਕਸ ਨੇ ਤੀਜੇ ਟੈਸਟ ਲਈ ਵਾਪਸੀ ਕੀਤੀ। ਇਸ ਤੋਂ ਬਾਅਦ ਇੰਗਲੈਂਡ ਨੇ 2 ਟੈਸਟ ਜਿੱਤੇ, ਜਦਕਿ 1 ਮੈਚ ਡਰਾਅ 'ਤੇ ਖਤਮ ਹੋਇਆ।


ਇਹ ਵੀ ਪੜ੍ਹੋ: Watch: ਵਿਰਾਟ ਕੋਹਲੀ ਛੁੱਟੀ ਵਾਲੇ ਦਿਨ ਜਿਮ 'ਚ ਪਸੀਨਾ ਵਹਾਉਂਦੇ ਆਏ ਨਜ਼ਰ, ਵੀਡੀਓ ਸਾਂਝੀ ਕਰ ਲਿਖਿਆ, ਛੁੱਟੀ ਹੈ, ਪਰ ਫਿਰ ਵੀ...