Mumbai Indians vs Delhi Capitals : ਮਹਿਲਾ ਪ੍ਰੀਮੀਅਰ ਲੀਗ 2023 ਦਾ ਸੱਤਵਾਂ ਮੈਚ ਅੱਜ ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਇਹ ਮੈਚ ਦੋਵਾਂ ਟੀਮਾਂ ਲਈ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ ਕਿਉਂਕਿ ਹੁਣ ਤੱਕ ਇਹ ਦੋਵੇਂ ਟੀਮਾਂ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰੀਆਂ ਹਨ। ਮੁੰਬਈ ਦੋ ਜਿੱਤਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਹੈ, ਜਦਕਿ ਦਿੱਲੀ ਕੈਪੀਟਲਜ਼ ਦੋ ਜਿੱਤਾਂ ਨਾਲ ਦੂਜੇ ਸਥਾਨ ’ਤੇ ਹੈ। ਅਜਿਹੇ 'ਚ ਦੋਵੇਂ ਟੀਮਾਂ ਇਸ ਮੈਚ ਨੂੰ ਜਿੱਤਣ ਦੀ ਕੋਸ਼ਿਸ਼ ਕਰਨਗੀਆਂ।




ਮੁੰਬਈ ਇੰਡੀਅਨਜ਼ ਦਾ ਬੇਹਤਰੀਨ ਰਿਹਾ ਹੁਣ ਤੱਕ ਦਾ ਸਫਰ 


ਮੁੰਬਈ ਇੰਡੀਅਨਜ਼ ਦਾ ਹੁਣ ਤੱਕ ਦਾ ਸਫਰ ਸ਼ਾਨਦਾਰ ਰਿਹਾ ਹੈ। ਹਰਮਨਪ੍ਰੀਤ ਦੀ ਕਪਤਾਨੀ ਵਾਲੀ MI ਨੇ ਹੁਣ ਤੱਕ ਦੋ ਮੈਚ ਖੇਡੇ ਹਨ। MI ਨੇ ਦੋਵੇਂ ਮੈਚ ਜਿੱਤੇ ਹਨ। ਐਮਆਈ ਨੇ ਪਹਿਲੇ ਹੀ ਮੈਚ ਵਿੱਚ ਗੁਜਰਾਤ ਜਾਇੰਟਸ ਨੂੰ 143 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਧਮਾਕੇਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਮੁੰਬਈ ਨੇ ਆਰਸੀਬੀ ਨੂੰ 9 ਵਿਕਟਾਂ ਨਾਲ ਹਰਾਇਆ ਅਤੇ ਅੰਕ ਸੂਚੀ ਵਿੱਚ ਪਹਿਲੇ ਸਥਾਨ 'ਤੇ ਹੈ। ਮੁੰਬਈ ਇੰਡੀਅਨਜ਼ ਆਪਣਾ ਤੀਜਾ ਮੈਚ ਵੀਰਵਾਰ ਨੂੰ ਦਿੱਲੀ ਖਿਲਾਫ ਖੇਡੇਗੀ। ਦੇਖਣਾ ਹੋਵੇਗਾ ਕਿ ਮੁੰਬਈ ਇੰਡੀਅਨਜ਼ ਇਸ ਮੈਚ ਨੂੰ ਵੀ ਜਿੱਤ ਸਕੇਗੀ ਜਾਂ ਨਹੀਂ।

 

ਇਹ ਵੀ ਪੜ੍ਹੋ : ਫਗਵਾੜਾ 'ਚ ਟਰਾਲੀ ਨਾਲ ਬਾਈਕ ਦੀ ਟੱਕਰ, ਨੌਜਵਾਨ ਦੀ ਮੌਤ, ਹੋਲਾ ਮੁਹੱਲਾ 'ਚ ਮੱਥਾ ਟੇਕਣ ਜਾ ਰਿਹਾ ਸੀ

ਦਿੱਲੀ ਕੈਪੀਟਲਸ ਬਰਕਰਾਰ ਰੱਖਣਾ ਚਾਹੇਗੀ ਜਿੱਤ ਦਾ ਸਿਲਸਿਲਾ 


ਦਿੱਲੀ ਕੈਪੀਟਲਸ ਨੇ ਵੀ ਚੰਗੀ ਸ਼ੁਰੂਆਤ ਕੀਤੀ ਹੈ। ਮੇਗ ਲੈਨਿੰਗ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਸ ਨੇ ਆਪਣੇ ਪਹਿਲੇ ਮੈਚ ਵਿੱਚ ਆਰਸੀਬੀ ਨੂੰ 60 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤ ਨਾਲ ਲੀਗ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਦਿੱਲੀ ਨੇ ਆਪਣੇ ਦੂਜੇ ਮੈਚ ਵਿੱਚ ਯੂਪੀ ਵਾਰੀਅਰਜ਼ ਨੂੰ 42 ਦੌੜਾਂ ਦੇ ਫਰਕ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਦਿੱਲੀ ਕੈਪੀਟਲਸ ਦਾ ਵੀ ਇਹ ਤੀਜਾ ਮੈਚ ਹੈ। ਹੁਣ ਦੇਖਣਾ ਹੋਵੇਗਾ ਕਿ ਦਿੱਲੀ ਇਹ ਮੈਚ ਜਿੱਤ ਪਾਉਂਦੀ ਹੈ ਜਾਂ ਨਹੀਂ।

 



ਦਿੱਲੀ ਕੈਪੀਟਲਜ਼ ਪੋਸੀਬਲ ਪਲੇਇੰਗ ਇਲੈਵਨ : ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਮਾਰਿਜਨ ਕੈਪ, ਜੇਮਿਮਾਹ ਰੌਡਰਿਗਜ਼, ਐਲਿਸ ਕੈਪਸ, ਜੇਸ ਜੋਨਾਸੇਨ, ਤਾਨਿਆ ਭਾਟੀਆ (ਵਿਕੇਟਕੀਪਰ), ਅਰੁੰਧਤੀ ਰੈਡੀ, ਸ਼ਿਖਾ ਪਾਂਡੇ, ਰਾਧਾ ਯਾਦਵ, ਤਾਰਾ ਨੌਰਿਸ।

 

ਮੁੰਬਈ ਇੰਡੀਅਨਜ਼ ਸੰਭਾਵਿਤ ਪਲੇਇੰਗ ਇਲੈਵਨ : ਹਰਮਨਪ੍ਰੀਤ ਕੌਰ (ਕਪਤਾਨ), ਯਾਸਤਿਕਾ ਭਾਟੀਆ (ਵਿਕੇਟਰਕੀਪਰ ), ਹੇਲੀ ਮੈਥਿਊਜ਼, ਨੈਟ ਸਾਇਵਰ-ਬਰੰਟ, ਅਮੇਲੀਆ ਕੇਰ, ਪੂਜਾ ਵਸਤਰਕਰ, ਇਜ਼ੀ ਵੋਂਗ, ਅਮਨਜੋਤ ਕੌਰ, ਹੁਮੈਰਾ ਕਾਜ਼ੀ, ਜਿੰਦਾਮਨੀ ਕਲੀਤਾ, ਸਾਇਕਾ ਇਸ਼ਾਕ।