Usman Shinwari: ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਅਤੇ ਕੁਝ ਖਬਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਾਕਿਸਤਾਨੀ ਕ੍ਰਿਕਟਰ ਉਸਮਾਨ ਸ਼ਿਨਵਾਰੀ ਦੀ ਲਾਈਵ ਮੈਚ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਖਿਡਾਰੀ ਮੈਦਾਨ 'ਤੇ ਮੈਚ ਖੇਡ ਰਹੇ ਹਨ ਪਰ ਅਚਾਨਕ ਹੀ ਹਰ ਕੋਈ ਇਕ ਪਾਸੇ ਭੱਜਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਖਿਡਾਰੀ ਜ਼ਮੀਨ 'ਤੇ ਉਲਟਾ ਲੇਟਿਆ ਹੋਇਆ ਹੈ। ਜਿਸ ਦੇ ਆਲੇ-ਦੁਆਲੇ ਖਿਡਾਰੀ ਅਤੇ ਕੁਝ ਹੋਰ ਲੋਕ ਹਨ।


ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸਮਾਨ ਸ਼ਿਨਵਾਰੀ ਨੂੰ ਮੈਚ ਦੌਰਾਨ ਹੀ ਦਿਲ ਦਾ ਦੌਰਾ ਪਿਆ ਅਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਖਬਰਾਂ ਮੁਤਾਬਕ ਪਾਕਿਸਤਾਨ ਕਾਰਪੋਰੇਟ ਲੀਗ ਦੇ ਤਹਿਤ ਇਹ ਮੈਚ 25 ਸਤੰਬਰ ਨੂੰ ਲਾਹੌਰ ਦੇ ਮਸ਼ਹੂਰ ਜੁਬਲੀ ਕ੍ਰਿਕਟ ਮੈਦਾਨ 'ਤੇ ਖੇਡਿਆ ਜਾ ਰਿਹਾ ਸੀ। ਮੈਚ ਵਿੱਚ ਬਰਜਰ ਪੇਂਟਸ ਅਤੇ ਫਰਾਈਜ਼ਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਜਦੋਂ ਇਹ ਘਟਨਾ ਵਾਪਰੀ, ਬਰਜਰ ਪੇਂਟਸ ਦੀ ਬੱਲੇਬਾਜ਼ੀ ਚੱਲ ਰਹੀ ਸੀ। ਫਿਰ ਮੈਦਾਨ 'ਤੇ ਫ੍ਰੀਜ਼ਲੈਂਡ ਦਾ ਫੀਲਡਰ (ਉਸਮਾਨ ਸ਼ਿਨਵਾਰੀ) ਖੁਦ ਹੀ ਜ਼ਮੀਨ 'ਤੇ ਡਿੱਗ ਪਿਆ।


ਜਦੋਂ ਇਹ ਖਬਰ ਤੇਜ਼ੀ ਨਾਲ ਵਾਇਰਲ ਹੋ ਗਈ ਤਾਂ ਤੇਜ਼ ਗੇਂਦਬਾਜ਼ ਉਸਮਾਨ ਸ਼ਿਨਵਾਰੀ ਨੇ ਸੋਸ਼ਲ ਮੀਡੀਆ 'ਤੇ ਅਫਵਾਹਾਂ ਨੂੰ ਖਾਰਜ ਕਰਨ ਲਈ ਟਵੀਟ ਕੀਤਾ ਅਤੇ ਕਿਹਾ, "ਮੈਂ ਠੀਕ ਹਾਂ, ਮੇਰੇ ਪਰਿਵਾਰ ਨੂੰ ਮੇਰੀ ਮੌਤ ਬਾਰੇ ਫੋਨ ਆ ਰਹੇ ਹਨ। ਨਿਊਜ਼ ਚੈਨਲਾਂ ਨੂੰ ਪੂਰੇ ਸਨਮਾਨ ਨਾਲ, ਕਿਰਪਾ ਕਰਕੇ ਇਸ ਤਰ੍ਹਾਂ ਦੀਆਂ ਅਫਵਾਹਾਂ ਨੂੰ ਚਲਾਉਣ ਤੋਂ ਪਹਿਲਾਂ ਪੁਸ਼ਟੀ ਕਰੋ। ਧੰਨਵਾਦ।"


 






 


ਦੱਸ ਦੇਈਏ ਕਿ ਸ਼ਿਨਵਾਰੀ ਨੇ ਸਾਲ 2013 ਵਿੱਚ ਸ਼੍ਰੀਲੰਕਾ ਦੇ ਖਿਲਾਫ਼ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਸ ਨੂੰ ਪਹਿਲੇ ਮੈਚ 'ਚ ਸ਼੍ਰੀਲੰਕਾ ਖਿਲਾਫ਼ ਸਿਰਫ ਇਕ ਓਵਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਗਲੇ ਮੈਚ ਵਿੱਚ ਸ਼ਿਨਵਾਰੀ ਨੂੰ ਪੂਰੇ 4 ਓਵਰ ਦਿੱਤੇ ਗਏ। ਜਿਸ ਵਿੱਚ ਉਸ ਨੇ 52 ਦੌੜਾਂ ਬਣਾਈਆਂ। ਦਸੰਬਰ 2019 ਵਿੱਚ ਵੀ, ਉਸਨੂੰ ਸ਼੍ਰੀਲੰਕਾ ਦੇ ਖਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਚੁਣਿਆ ਗਿਆ ਸੀ। ਉਸ ਨੇ 11 ਦਸੰਬਰ 2019 ਨੂੰ ਸ਼੍ਰੀਲੰਕਾ ਦੇ ਖਿਲਾਫ਼ ਪਾਕਿਸਤਾਨ ਲਈ ਆਪਣਾ ਟੈਸਟ ਡੈਬਿਊ ਕੀਤਾ।