Aakash Chopra: ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਤੇ ਮੌਜੂਦਾ ਕਮੈਂਟੇਟਰ ਆਕਾਸ਼ ਚੋਪੜਾ ਧੋਖਾਧੜੀ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨੇ ਇਸ ਧੋਖਾਧੜੀ ਵਿਰੁੱਧ ਐਫਆਈਆਰ ਵੀ ਦਰਜ ਕਰਵਾਈ ਹੈ। ਐਫਆਈਆਰ ਵਿੱਚ ਉਨ੍ਹਾਂ ਨੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਮੈਨੇਜਰ ਕਮਲੇਸ਼ ਪਾਰਿਖ ਅਤੇ ਉਨ੍ਹਾਂ ਦੇ ਬੇਟੇ ਧਰੁਵ ਪਾਰਿਖ ਦਾ ਨਾਂਅ ਲਿਆ ਹੈ। ਧਾਰਾ 406 ਤਹਿਤ ਪਿਓ-ਪੁੱਤ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।


ਐਫਆਈਆਰ ਵਿੱਚ ਆਕਾਸ਼ ਚੋਪੜਾ ਨੇ ਕਿਹਾ ਹੈ ਕਿ ਕਮਲੇਸ਼ ਅਤੇ ਧਰੁਵ ਨੂੰ ਉਸ ਨੇ ਜੁੱਤੀਆਂ ਦੇ ਕਾਰੋਬਾਰ ਲਈ 57.8 ਲੱਖ ਰੁਪਏ ਦਿੱਤੇ ਸਨ। ਇਹ ਰਕਮ ਉਸ ਨੂੰ 30 ਦਿਨਾਂ ਦੇ ਅੰਦਰ ਵਾਪਸ ਕੀਤੀ ਜਾਣੀ ਸੀ। ਇਸ ਰਕਮ ਦੇ ਨਾਲ ਹੀ ਆਕਾਸ਼ ਨੂੰ 20 ਫੀਸਦੀ ਵਿਆਜ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ ਪਰ ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਸਾਬਕਾ ਕ੍ਰਿਕਟਰ ਨੂੰ ਸਿਰਫ਼ 24.5 ਲੱਖ ਰੁਪਏ ਹੀ ਵਾਪਸ ਕੀਤੇ ਗਏ।


FIR 'ਚ ਕੀ-ਕੀ ਲਿਖਿਆ ਗਿਆ ?


ਆਕਾਸ਼ ਨੇ ਐੱਫਆਈਆਰ 'ਚ ਕਿਹਾ ਹੈ, 'ਅਸੀ ਇਸ ਸਮਝੌਤੇ ਲਈ ਇੱਕ ਨੋਟਰੀ ਕਰਵਾਈ ਸੀ, ਜਿਸ 'ਚ ਸਪੱਸ਼ਟ ਸੀ ਕਿ ਧਰੁਵ ਮੈਨੂੰ 30 ਦਿਨਾਂ ਦੇ ਅੰਦਰ 20 ਫੀਸਦੀ ਮੁਨਾਫੇ ਦੇ ਨਾਲ ਮੈਨੂੰ ਪੂਰਾ ਪੈਸਾ ਵਾਪਸ ਕਰ ਦੇਵੇਗਾ। ਇਸ ਦੇ ਲਈ ਨਿਸ਼ਚਿਤ ਮਿਤੀਆਂ ਦੇ ਕੁਝ ਅਗਾਊਂ ਚੈੱਕ ਵੀ ਦਿੱਤੇ ਗਏ ਸਨ। ਹਾਲਾਂਕਿ ਇੱਕ ਸਾਲ ਬੀਤ ਗਿਆ ਹੈ ਅਤੇ ਸਿਰਫ਼ 24.5 ਲੱਖ ਰੁਪਏ ਹੀ ਵਾਪਸ ਕੀਤੇ ਗਏ ਹਨ। ਦੋ ਚੈੱਕ ਵੀ ਬਾਊਂਸ ਹੋ ਗਏ ਹਨ।


ਚੋਪੜਾ ਨੇ ਇਹ ਵੀ ਲਿਖਿਆ ਹੈ, 'ਮੈਂ ਇਸ ਸਬੰਧ 'ਚ ਧਰੁਵ ਦੇ ਪਿਤਾ ਨਾਲ ਵੀ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਆਪਣੇ ਬੇਟੇ ਦੀ ਤਰਫੋਂ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਨੇ ਵੀ ਕੁਝ ਨਹੀਂ ਕੀਤਾ। ਕਾਨੂੰਨੀ ਨੋਟਿਸ ਭੇਜੇ ਗਏ ਹਨ ਪਰ ਪਿਓ-ਪੁੱਤ ਨੇ ਕੋਈ ਜਵਾਬ ਨਹੀਂ ਦਿੱਤਾ। 33.3 ਲੱਖ ਰੁਪਏ ਦੀ ਮੂਲ ਰਾਸ਼ੀ ਦੀ ਵਸੂਲੀ ਵੀ ਚੁਣੌਤੀ ਬਣ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।