PAK Captain Babar Azam: ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਹੱਜ ਕਰ ਕੇ ਪਰਤ ਆਏ ਹਨ। ਬਾਬਰ ਆਪਣੀ ਮਾਂ ਨਾਲ ਹੱਜ ਯਾਤਰਾ 'ਤੇ ਗਏ ਸਨ। ਹੁਣ ਪਾਕਿਸਤਾਨੀ ਕਪਤਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਜੇਕਰ ਹੱਜ ਕਰਨਾ ਹੈ ਤਾਂ ਜਵਾਨੀ 'ਚ ਕਰੋ। ਇਸ ਵਾਇਰਲ ਵੀਡੀਓ ਵਿੱਚ ਬਾਬਰ ਨੇ ਆਪਣੀ ਮਾਂ ਨਾਲ ਕੀਤੇ ਹੱਜ ਦਾ ਤਜ਼ਰਬਾ ਸਾਂਝਾ ਕੀਤਾ ਹੈ।


ਵੀਡੀਓ 'ਚ ਬਾਬਰ ਆਜ਼ਮ ਨੇ ਕਿਹਾ, ''ਜੋ ਬਜ਼ੁਰਗਾਂ ਤੋਂ ਸੁਣਦੇ ਸੀ ਕਿ ਜਵਾਨੀ ਦਾ ਹੱਜ ਹੈ, ਜਵਾਨੀ 'ਚ ਹੀ ਕਰ ਲਓ... ਜਿੰਨੀ ਦੇਰ ਹੋਵੇਗੀ, ਓੰਨੀ ਹੀ ਮੁਸ਼ਕਿਲ ਹੋਵੇਗੀ। ਮੁਸ਼ਕਿਲਾਂ ਆਉਂਦੀਆਂ ਹਨ, ਹੱਜ ਸੌਖੀ ਗੱਲ ਨਹੀਂ। ਜੋ ਪੂਰਾ ਮਾਹੌਲ ਹੈ ਹੱਜ ਦਾ, ਮੇਰਾ ਵੀ ਪਹਿਲਾ ਸੀ, ਅੰਮਾ ਜੀ ਦਾ ਵੀ ਪਹਿਲਾ ਸੀ। ਮੈਨੂੰ ਬਹੁਤ ਮਜ਼ਾ ਆਇਆ। ਬਹੁਤ ਗਰਮੀ ਸੀ ਅਤੇ ਅਸੀਂ ਇਸ ਵਿੱਚ ਖੇਡ ਰਹੇ ਸੀ, ਪਰ ਮਾਂ ਨੇ ਜਿਹੜੀ ਦਿਖਾਈ, ਉਸ ਤੋਂ ਹੈਰਾਨ ਰਹਿ ਗਿਆ।




ਸ੍ਰੀਲੰਕਾ ਦਾ ਦੌਰਾ ਕਰੇਗੀ ਪਾਕਿਸਤਾਨ


ਪਾਕਿਸਤਾਨੀ ਟੀਮ 16 ਜੁਲਾਈ ਤੋਂ ਸ਼੍ਰੀਲੰਕਾ ਦਾ ਦੌਰਾ ਕਰੇਗੀ। ਬਾਬਰ ਦੀ ਕਪਤਾਨੀ ਵਾਲੀ ਪਾਕਿਸਤਾਨੀ ਟੀਮ ਇਸ ਦੌਰੇ 'ਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਦੂਜਾ ਟੈਸਟ 24 ਜੁਲਾਈ ਤੋਂ ਖੇਡਿਆ ਜਾਵੇਗਾ। ਪਹਿਲਾ ਟੈਸਟ ਗਾਲੇ ਇੰਟਰਨੈਸ਼ਨਲ ਸਟੇਡੀਅਮ 'ਚ ਹੋਵੇਗਾ। ਇਸ ਤੋਂ ਬਾਅਦ ਕੋਲੰਬੋ ਦੇ ਸਿੰਹਾਲੀਜ਼ ਸਪੋਰਟਸ ਕਲੱਬ 'ਚ ਦੂਜੇ ਟੈਸਟ 'ਚ ਦੋਵੇਂ ਟੀਮਾਂ ਭਿੜਨਗੀਆਂ।


ਇਹ ਵੀ ਪੜ੍ਹੋ: ਬੰਗਲਾਦੇਸ਼ ਦੌਰੇ 'ਤੇ ਜਾਣ ਤੋਂ ਪਹਿਲਾਂ ਕ੍ਰਿਕਟਰ ਹਰਲੀਨ ਦਿਓਲ ਨੇ ਖੇਡ ਮੰਤਰੀ ਮੀਤ ਹੇਅਰ ਨਾਲ ਕੀਤੀ ਮੁਲਾਕਾਤ


ਇਨ੍ਹਾਂ ਮੈਚਾਂ ਤੋਂ ਪਹਿਲਾਂ ਪਾਕਿਸਤਾਨ ਪ੍ਰੈਕਟਿਸ ਮੈਚ ਖੇਡੇਗੀ। ਇਹ ਮੈਚ 11 ਤੋਂ 12 ਜੁਲਾਈ ਦਰਮਿਆਨ ਖੇਡਿਆ ਜਾਵੇਗਾ। ਦੌਰੇ ਲਈ ਪਾਕਿਸਤਾਨੀ ਟੀਮ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਬਾਬਰ ਆਜ਼ਮ ਨੂੰ ਟੀਮ 'ਚ ਕਪਤਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਨੂੰ ਵੀ ਮੌਕਾ ਦਿੱਤਾ ਗਿਆ ਹੈ। ਜਦੋਂ ਕਿ ਮੁਹੰਮਦ ਰਿਜ਼ਵਾਨ ਨੂੰ ਉਪ ਕਪਤਾਨ ਬਣਾਇਆ ਗਿਆ ਹੈ।


ਸ਼੍ਰੀਲੰਕਾ ਦੌਰੇ ਲਈ ਪਾਕਿਸਤਾਨ ਦੀ ਟੈਸਟ ਟੀਮ


ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਉਪ-ਕਪਤਾਨ ਅਤੇ ਵਿਕਟ), ਅਮੀਰ ਜਮਾਲ, ਅਬਦੁੱਲਾ ਸ਼ਫੀਕ, ਅਬਰਾਰ ਅਹਿਮਦ, ਹਸਨ ਅਲੀ, ਇਮਾਮ-ਉਲ-ਹੱਕ, ਮੁਹੰਮਦ ਹੁਰੈਰਾ, ਮੁਹੰਮਦ ਨਵਾਜ਼, ਨਸੀਮ ਸ਼ਾਹ, ਨੋਮਾਨ ਅਲੀ, ਸਲਮਾਨ ਅਲੀ ਆਗਾ, ਸਰਫਰਾਜ਼ ਅਹਿਮਦ (ਵਿਕਟਕੀਪਰ), ਸੌਦ ਸ਼ਕੀਲ, ਸ਼ਾਹੀਨ ਅਫਰੀਦੀ, ਸ਼ਾਨ ਮਸੂਦ।


ਇਹ ਵੀ ਪੜ੍ਹੋ: Punjab News: ਪੰਜਾਬ ਦਾ ਨਾਂਅ ਚਮਕਾਉਣ ਵਾਲੇ ਖਿਡਾਰੀਆਂ ਨੂੰ ਮੰਤਰੀ ਨੇ ਦਿੱਤੀਆਂ ਵਧਾਈਆਂ, ਕਿਹਾ ਸੂਬੇ 'ਚ ਛੇਤੀ ਹੀ ਲਾਗੂ ਕੀਤੀ ਜਾਵੇਗੀ ਨਵੀਂ ਖੇਡ ਨੀਤੀ