Hardik Pandya News: ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਉਨ੍ਹਾਂ ਦੇ ਭਰਾ ਕਰੁਣਾਲ ਪਾਂਡਿਆ ਨਾਲ ਧੋਖਾਧੜੀ ਕਰਨ ਵਾਲੇ ਦੋਸ਼ੀ ਨੂੰ ਮੁੰਬਈ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਪਾਂਡਿਆ ਬ੍ਰਦਰਜ਼ ਦਾ ਸੌਤੇਲਾ ਭਰਾ ਵੈਭਵ ਹੈ। ਮਾਮਲਾ 2021 ਦਾ ਹੈ ਜਦੋਂ ਪਾਂਡਿਆ ਬ੍ਰਦਰਜ਼ ਨਾਲ ਮਿਲ ਕੇ ਦੋਸ਼ੀ ਵੈਭਵ ਨੇ ਪਾਲੀਮਰ ਕਾਰੋਬਾਰ ਦੀ ਕੰਪਨੀ ਸ਼ੁਰੂ ਕੀਤੀ ਸੀ।


ਇਸ ਕੰਪਨੀ 'ਚ ਹਾਰਦਿਕ ਅਤੇ ਕਰੁਣਾਲ ਦੀ ਹਿੱਸੇਦਾਰੀ 40-40 ਫੀਸਦੀ, ਵੈਭਵ ਦੀ 20 ਫੀਸਦੀ ਹਿੱਸੇਦਾਰੀ ਸੀ। ਪਾਟਨਰਸ਼ਿਪ ਦੀਆਂ ਸ਼ਰਤਾਂ ਅਨੁਸਾਰ ਕੰਪਨੀ ਤੋਂ ਹੋਣ ਵਾਲਾ ਮੁਨਾਫ਼ਾ ਤਿੰਨਾਂ ਵਿੱਚ ਵੰਡਿਆ ਜਾਣਾ ਸੀ। ਦੋਸ਼ੀ ਵੈਭਵ ਨੇ ਕੰਪਨੀ ਦੇ ਮੁਨਾਫੇ ਦਾ ਪੈਸਾ ਪੰਡਯਾ ਬ੍ਰਦਰਜ਼ ਨੂੰ ਦੇਣ ਦੀ ਬਜਾਏ ਵੱਖਰੀ ਕੰਪਨੀ ਬਣਾ ਲਈ ਅਤੇ ਮੁਨਾਫੇ ਦੀ ਰਕਮ ਉਸ ਵਿੱਚ ਟਰਾਂਸਫਰ ਕਰ ਦਿੱਤੀ।


ਇਸ ਕਾਰਨ ਪਾਂਡਿਆ ਬ੍ਰਦਰਜ਼ ਨੂੰ ਕਰੀਬ 4.3 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹਾਰਦਿਕ ਦੀ ਸ਼ਿਕਾਇਤ ਦੇ ਆਧਾਰ 'ਤੇ EOW ਨੇ ਵੈਭਵ ਪਾਂਡਿਆ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਵੈਭਵ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

ਕਾਬਿਲੇਗੌਰ ਹੈ ਕਿ ਆਈਪੀਐੱਲ 2024 'ਚ ਹਾਰਦਿਕ ਪਾਂਡਿਆ ਮੁੰਬਈ ਇੰਡੀਅਨਜ਼ ਦੀ ਕਪਤਾਨੀ ਸੰਭਾਲ ਰਹੇ ਹਨ। ਹਾਰਦਿਕ ਦੀ ਟੀਮ ਨੂੰ ਪਹਿਲੇ ਤਿੰਨ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ਹੁਣ ਮੁੰਬਈ ਦੇ ਕਪਤਾਨ ਭਗਵਾਨ ਦੇ ਚਰਨਾਂ 'ਚ ਜਾ ਪਹੁੰਚੇ ਸੀ। ਹਾਲਾਂਕਿ ਬਾਅਦ ਵਿੱਚ ਹਾਰਦਿਕ ਦੀ ਟੀਮ ਨੂੰ ਜਿੱਤ ਵੀ ਹਾਸਲ ਹੋਈ। 


Read More: Yuzvendra Chahal: ਯੁਜਵੇਂਦਰ ਚਾਹਲ ਨੇ ਖੇਡਿਆ 150ਵਾਂ IPL ਮੈਚ, ਪਤਨੀ ਧਨਸ਼੍ਰੀ ਨੇ ਕ੍ਰਿਕਟਰ ਦੇ ਨਾਂਅ ਲਿਖਿਆ ਪਿਆਰ ਭਰਿਆ ਸੰਦੇਸ਼




ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।