Hardik Pandya: ਆਈਪੀਐਲ 2024 ਤੋਂ ਪਹਿਲਾਂ, ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਹਾਰਦਿਕ ਪੰਡਯਾ ਆਪਣੀ ਪੁਰਾਣੀ ਟੀਮ ਮੁੰਬਈ ਇੰਡੀਅਨਜ਼ ਵਿੱਚ ਵਾਪਸੀ ਕਰ ਸਕਦੇ ਹਨ। ਹਾਰਦਿਕ ਪੰਡਯਾ, ਜਿਨ੍ਹਾਂ ਨੇ ਗੁਜਰਾਤ ਟਾਈਟਨਸ ਨੂੰ ਆਪਣੇ ਪਹਿਲੇ ਸੀਜ਼ਨ ਵਿੱਚ ਖਿਤਾਬ ਦਿਵਾਇਆ ਸੀ, ਉਹ ਮੁੰਬਈ ਇੰਡੀਅਨਜ਼ ਵਿੱਚ ਵਾਪਸੀ ਕਰ ਸਕਦੇ ਹਨ।
ਇਸ ਦੌਰਾਨ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਏਬੀ ਡਿਵਿਲੀਅਰਸ ਨੇ ਭਵਿੱਖਬਾਣੀ ਕੀਤੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹਾਰਦਿਕ ਪੰਡਯਾ ਮੁੰਬਈ ਇੰਡੀਅਨਜ਼ ਦੀ ਕਮਾਨ ਸੰਭਾਲ ਸਕਦੇ ਹਨ।
ਆਪਣੇ ਯੂਟਿਊਬ ਚੈਨਲ 'ਤੇ ਗੱਲਬਾਤ ਕਰਦਿਆਂ ਹੋਇਆਂ ਏਬੀ ਡਿਵਿਲੀਅਰਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹਾਰਦਿਕ ਪੰਡਯਾ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਨਗੇ।
ਸਾਬਕਾ ਅਫਰੀਕੀ ਦਿੱਗਜ ਨੇ ਇਹ ਵੀ ਕਿਹਾ ਕਿ ਰੋਹਿਤ ਸ਼ਰਮਾ 'ਤੇ ਟੀਮ ਇੰਡੀਆ ਦੀ ਕਪਤਾਨੀ ਕਰਨ ਦਾ ਦਬਾਅ ਹੋ ਸਕਦਾ ਹੈ। ਅਜਿਹੇ 'ਚ ਹਾਰਦਿਕ ਪੰਡਯਾ ਮੁੰਬਈ ਦੀ ਕਪਤਾਨੀ ਕਰਕੇ ਰੋਹਿਤ ਸ਼ਰਮਾ 'ਤੇ ਦਬਾਅ ਘੱਟ ਕਰ ਸਕਦੇ ਹਨ। ਡਿਵਿਲੀਅਰਸ ਨੇ ਕਿਹਾ ਕਿ ਹਾਰਦਿਕ ਪੰਡਯਾ ਨੂੰ ਵੀ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਣਾ ਪਸੰਦ ਸੀ।
ਇਹ ਵੀ ਪੜ੍ਹੋ: U19 Asia Cup: BCCI ਨੇ ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਕੀਤਾ ਐਲਾਨ, ਇਨ੍ਹਾਂ 15 ਖਿਡਾਰੀਆਂ ਨੂੰ ਮਿਲੀ ਜਗ੍ਹਾ
ਗੁਜਰਾਤ ਟਾਈਟਨਸ ਲਈ ਸਫਲ ਕਪਤਾਨ ਸਾਬਤ ਹੋਏ ਹਾਰਦਿਕ ਪੰਡਯਾ
ਗੁਜਰਾਤ ਟਾਈਟਨਸ ਨੇ 2022 ਦੀ ਨਿਲਾਮੀ ਵਿੱਚ 15 ਕਰੋੜ ਰੁਪਏ ਦੀ ਕੀਮਤ ਦੇ ਕੇ ਹਾਰਦਿਕ ਪੰਡਯਾ ਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ ਸੀ। ਹਾਰਦਿਕ ਨੇ ਗੁਜਰਾਤ ਦੀ ਕਮਾਨ ਸੰਭਾਲੀ ਅਤੇ ਉਨ੍ਹਾਂ ਦੀ ਕਪਤਾਨੀ ਵਿੱਚ ਡੈਬਿਊ ਸੀਜ਼ਨ ਵਿੱਚ ਹੀ ਫ੍ਰੈਂਚਾਇਜ਼ੀ ਨੂੰ ਚੈਂਪੀਅਨ ਬਣਾਇਆ।
ਇੰਨਾ ਹੀ ਨਹੀਂ 2022 ਦੇ ਟੂਰਨਾਮੈਂਟ 'ਚ ਕਪਤਾਨੀ ਤੋਂ ਇਲਾਵਾ ਗੇਂਦ ਅਤੇ ਬੱਲੇ ਨਾਲ ਵੀ ਕਮਾਲ ਕਰ ਦਿੱਤਾ। ਬੱਲੇਬਾਜ਼ੀ ਵਿੱਚ ਉਨ੍ਹਾਂ ਨੇ 15 ਪਾਰੀਆਂ ਵਿੱਚ 487 ਦੌੜਾਂ ਬਣਾਈਆਂ ਅਤੇ ਗੇਂਦਬਾਜ਼ੀ ਵਿੱਚ ਉਨ੍ਹਾਂ ਨੇ 8 ਵਿਕਟਾਂ ਲਈਆਂ।
ਇਸ ਤੋਂ ਬਾਅਦ 2023 'ਚ ਹਾਰਦਿਕ ਨੇ ਆਪਣੀ ਕਪਤਾਨੀ 'ਚ ਇਕ ਵਾਰ ਫਿਰ ਗੁਜਰਾਤ ਟੀਮ ਨੂੰ ਫਾਈਨਲ 'ਚ ਪਹੁੰਚਾਇਆ। ਹਾਲਾਂਕਿ ਇਸ ਵਾਰ ਗੁਜਰਾਤ ਟਾਈਟਨਸ ਨੂੰ ਖ਼ਿਤਾਬੀ ਮੁਕਾਬਲੇ ਵਿੱਚ ਚੇਨਈ ਸੁਪਰ ਕਿੰਗਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਹੁਣ ਤੱਕ ਅਜਿਹਾ ਰਿਹਾ ਆਈਪੀਐਲ ਦਾ ਕਰੀਅਰ
ਤੁਹਾਨੂੰ ਦੱਸ ਦਈਏ ਕਿ 2015 ਵਿੱਚ ਇੱਕ ਅਨਕੈਪਡ ਖਿਡਾਰੀ ਦੇ ਰੂਪ ਵਿੱਚ ਆਈਪੀਐਲ ਵਿੱਚ ਡੈਬਿਊ ਕਰਨ ਵਾਲੇ ਹਾਰਦਿਕ ਪੰਡਯਾ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਕੁੱਲ 123 ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 115 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਨੇ 30.38 ਦੀ ਔਸਤ ਅਤੇ 145.86 ਦੇ ਸਟ੍ਰਾਈਕ ਰੇਟ ਨਾਲ 2309 ਦੌੜਾਂ ਬਣਾਈਆਂ ਹਨ। 81 ਪਾਰੀਆਂ 'ਚ ਗੇਂਦਬਾਜ਼ੀ ਕਰਦੇ ਹੋਏ ਉਨ੍ਹਾਂ ਨੇ 33.26 ਦੀ ਔਸਤ ਨਾਲ 53 ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ: IND vs AUS: ਦੂਜੇ ਟੀ-20 ‘ਚ ਇਦਾਂ ਦੀ ਹੋ ਸਕਦੀ ਭਾਰਤ-ਆਸਟ੍ਰੇਲੀਆ ਦੀ ਪਲੇਇੰਗ ਇਲੈਵਨ, ਜਾਣੋ ਪਿੱਚ ਰਿਪੋਰਟ ਅਤੇ ਮੈਚ ਪ੍ਰਿਡਿਕਸ਼ਨ