Heath Streak Death: ਜ਼ਿੰਬਾਬਵੇ ਟੀਮ ਦੇ ਸਾਬਕਾ ਕਪਤਾਨ ਅਤੇ ਅਨੁਭਵੀ ਆਲਰਾਊਂਡਰ ਹੀਥ ਸਟ੍ਰੀਕ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਇਹ ਖਬਰ ਸਾਹਮਣੇ ਆਉਂਦੇ ਹੀ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਮੁਤਾਬਕ ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸੀ। ਸਟ੍ਰੀਕ ਨੇ ਜ਼ਿੰਬਾਬਵੇ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ 65 ਟੈਸਟ ਅਤੇ 189 ਵਨਡੇ ਖੇਡੇ ਹਨ। ਸਟ੍ਰੀਕ ਨੂੰ ਕੋਲਨ ਅਤੇ ਜਿਗਰ ਦਾ ਕੈਂਸਰ ਸੀ ਅਤੇ ਉਹ ਦੱਖਣੀ ਅਫਰੀਕਾ ਵਿੱਚ ਇਲਾਜ ਕਰਵਾ ਰਿਹਾ ਸੀ। ਪਰ ਉਸਨੂੰ ਨਹੀਂ ਬਚਾਇਆ ਜਾ ਸਕਿਆ।