ICC player of Month Nominees: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਅਤੇ ਮੌਜੂਦਾ ਵਿਸ਼ਵ ਟੈਸਟ ਰੈਂਕਿੰਗ ਵਿੱਚ ਨੰਬਰ 1 ਆਲਰਾਊਂਡਰ ਰਵਿੰਦਰ ਜਡੇਜਾ (ravindra jadeja) ਨੂੰ ਆਈਸੀਸੀ ਨੇ ਫਰਵਰੀ ਮਹੀਨੇ ਲਈ ਪਲੇਅਰ ਆਫ ਦਿ ਮੰਥ (Player of the month) ਲਈ ਨਾਮਜ਼ਦ ਕੀਤਾ ਹੈ। ਜਡੇਜਾ ਤੋਂ ਇਲਾਵਾ ਜਿਨ੍ਹਾਂ 3 ਖਿਡਾਰੀਆਂ ਨੂੰ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ 'ਚ ਇੰਗਲੈਂਡ ਟੀਮ ਦੇ ਬੱਲੇਬਾਜ਼ ਹੈਰੀ ਬਰੂਕ ਅਤੇ ਵੈਸਟਇੰਡੀਜ਼ ਦੇ ਗੇਂਦਬਾਜ਼ ਗੁਡਾਕੇਸ਼ ਮੋਤੀ ਵੀ ਸ਼ਾਮਲ ਹਨ।
ਰਵਿੰਦਰ ਜਡੇਜਾ ਨੇ ਪਿਛਲੇ ਮਹੀਨੇ ਹੀ ਲੰਬੇ ਸਮੇਂ ਤੱਕ ਮੈਦਾਨ ਤੋਂ ਦੂਰ ਰਹਿਣ ਤੋਂ ਬਾਅਦ ਫਰਵਰੀ 'ਚ ਆਸਟ੍ਰੇਲੀਆ ਖਿਲਾਫ ਸ਼ੁਰੂ ਹੋਈ ਬਾਰਡਰ-ਗਾਵਸਕਰ ਟਰਾਫੀ ਤੋਂ ਵਾਪਸੀ ਕੀਤੀ ਸੀ। ਜਡੇਜਾ ਨੇ ਮੈਦਾਨ 'ਚ ਵਾਪਸੀ ਕਰਦਿਆਂ ਹੋਇਆਂ ਆਪਣੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਨਾਲ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ। ਹੁਣ ਤੱਕ ਜਡੇਜਾ ਨੇ ਇਸ ਟੈਸਟ ਸੀਰੀਜ਼ ਦੇ ਪਹਿਲੇ 3 ਮੈਚਾਂ 'ਚ 21 ਵਿਕਟਾਂ ਲਈਆਂ ਹਨ, ਜਿਸ 'ਚ ਫਰਵਰੀ ਮਹੀਨੇ 'ਚ ਖੇਡੇ ਗਏ ਪਹਿਲੇ 2 ਮੈਚਾਂ 'ਚ 17 ਵਿਕਟਾਂ ਲਈਆਂ ਹਨ ਅਤੇ ਉਨ੍ਹਾਂ ਨੂੰ 'ਪਲੇਅਰ ਆਫ ਦਿ ਮੈਚ' ਦਾ ਖਿਤਾਬ ਵੀ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Cricket Story: ਲਾਈਵ ਮੈਚ ਦੌਰਾਨ ਜਦੋਂ ਸੁਨੀਲ ਗਾਵਸਕਰ ਨੇ ਅੰਪਾਇਰ ਤੋਂ ਕਟਵਾਏ ਵਾਲ਼, ਜਾਣੋ ਪੂਰੀ ਕਹਾਣੀ
ਨਾਮਜ਼ਦ ਖਿਡਾਰੀਆਂ 'ਚ ਦੂਜੇ ਨੰਬਰ 'ਤੇ ਇੰਗਲੈਂਡ ਦੇ ਨੌਜਵਾਨ ਬੱਲੇਬਾਜ਼ ਹੈਰੀ ਬਰੂਕ ਹਨ, ਜਿਨ੍ਹਾਂ ਨੇ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਦੌਰਾਨ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਬਰੂਕ ਨੇ 2 ਮੈਚਾਂ 'ਚ 1 ਸੈਂਕੜਾ ਅਤੇ 2 ਅਰਧ ਸੈਂਕੜੇ ਦੀ ਪਾਰੀ ਦੇ ਆਧਾਰ 'ਤੇ ਕੁੱਲ 229 ਦੌੜਾਂ ਬਣਾਈਆਂ।
ਮਹਿਲਾਵਾਂ ਵਿੱਚੋਂ ਇਨ੍ਹਾਂ 3 ਖਿਡਾਰਨਾਂ ਨੂੰ ਕੀਤਾ ਗਿਆ ਸੀ ਨਾਮਜ਼ਦ
ਫਰਵਰੀ 2023 ਦੇ ਮਹੀਨੇ ਵਿੱਚ ਆਈਸੀਸੀ ਪਲੇਅਰ ਆਫ ਦਿ ਮੰਥ ਲਈ ਨਾਮਜ਼ਦ ਕੀਤੀਆਂ ਗਈਆਂ 3 ਮਹਿਲਾ ਖਿਡਾਰੀਆਂ ਵਿੱਚ, ਹਾਲ ਹੀ ਵਿੱਚ ਸਮਾਪਤ ਹੋਏ ਟੀ-20 ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਆਈਸੀਸੀ ਮਹਿਲਾ ਟੀ-20 ਨੰਬਰ 1 ਖਿਡਾਰਨ ਐਸ਼ਲੇ ਗਾਰਡਨਰ ਹੈ। ਇਸ ਤੋਂ ਇਲਾਵਾ ਇੰਗਲੈਂਡ ਦੀ ਮਹਿਲਾ ਟੀਮ ਦੀ ਆਲਰਾਊਂਡਰ ਖਿਡਾਰਨ ਨੇਟ ਸਾਇਵਰ ਬ੍ਰੰਟ ਅਤੇ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਦੀ ਖਿਡਾਰਨ ਲੌਰਾ ਵੋਲਵਾਰਡਟ ਨੂੰ ਨਾਮਜ਼ਦ ਕੀਤਾ ਗਿਆ ਹੈ।