ICC Cricket World Cup 2023: ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਇਸ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਭਾਰਤ ਇਕਲੌਤੀ ਟੀਮ ਹੈ ਜਿਸ ਨੇ ਅਜੇ ਤੱਕ ਇਕ ਵੀ ਮੈਚ ਨਹੀਂ ਹਾਰਿਆ ਹੈ, ਅਤੇ ਅੰਕ ਸੂਚੀ ਵਿਚ ਨੰਬਰ-2 'ਤੇ ਹੈ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਟੀਮ ਇੰਡੀਆ ਦੀ ਮੁਹਿੰਮ ਖਤਮ ਹੋ ਗਈ ਹੈ।


ਸੈਮੀਫਾਈਨਲ 'ਚ ਪਹੁੰਚਣ ਅਤੇ ਪਹਿਲੇ ਨੰਬਰ 'ਤੇ ਬਣੇ ਰਹਿਣ ਲਈ ਭਾਰਤ ਨੂੰ ਬਾਕੀ ਰਹਿੰਦੇ 4 ਮੈਚ ਜਿੱਤਣੇ ਹੋਣਗੇ ਅਤੇ ਇਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਮੈਚ ਵੀ ਜਿੱਤਣੇ ਹੋਣਗੇ ਤਾਂ ਹੀ ਟੀਮ ਇੰਡੀਆ ਵਿਸ਼ਵ ਪੱਧਰ 'ਤੇ ਚੈਂਪੀਅਨ ਬਣ ਸਕੇਗੀ। ਰੋਹਿਤ ਸ਼ਰਮਾ ਨੂੰ ਵਿਸ਼ਵ ਚੈਂਪੀਅਨ ਬਣਨ ਲਈ ਹਾਰਦਿਕ ਪੰਡਯਾ ਦੀ ਬਹੁਤ ਲੋੜ ਹੋਵੇਗੀ, ਕਿਉਂਕਿ ਉਹ ਗੇਂਦਬਾਜ਼ੀ, ਬੱਲੇਬਾਜ਼ੀ ਅਤੇ ਫੀਲਡ ਦੇ ਨਾਲ ਤਿੰਨਾਂ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ।


ਇਹ ਵੀ ਪੜ੍ਹੋ: World Cup 2023: 26 ਮੈਚਾਂ ਤੋਂ ਬਾਅਦ ਲਗਭਗ ਸਾਫ ਹੋ ਗਈ ਸੈਮੀ ਫਾਈਨਲ ਦੀ ਤਸਵੀਰ, ਇਨ੍ਹਾਂ ਚਾਰ ਟੀਮਾਂ ਦਾ ਪਹੁੰਚਣਾ ਤੈਅ!


ਇੰਗਲੈਂਡ ਅਤੇ ਸ਼੍ਰੀਲੰਕਾ ਖ਼ਿਲਾਫ਼ ਮੈਚ ਤੋਂ ਬਾਹਰ ਹੋਏ ਹਾਰਦਿਕ ਪੰਡਯਾ


ਹਾਲਾਂਕਿ ਫਿਲਹਾਲ ਹਾਰਦਿਕ ਪੰਡਯਾ ਵਿਸ਼ਵ ਕੱਪ ਦੇ ਅਗਲੇ ਦੋ ਮੈਚਾਂ ਤੋਂ ਬਾਹਰ ਹਨ। ਭਾਰਤ ਦਾ ਅਗਲਾ ਮੈਚ ਇੰਗਲੈਂਡ ਅਤੇ ਫਿਰ ਸ਼੍ਰੀਲੰਕਾ ਨਾਲ ਹੋਵੇਗਾ। ਹਾਰਦਿਕ ਪੰਡਯਾ ਇਨ੍ਹਾਂ ਦੋਵਾਂ ਮੈਚਾਂ ਵਿੱਚ ਨਹੀਂ ਖੇਡ ਸਕਣਗੇ। ਦੱਸ ਦਈਏ ਕਿ ਪੁਣੇ 'ਚ ਬੰਗਲਾਦੇਸ਼ ਖਿਲਾਫ ਮੈਚ ਦੌਰਾਨ ਹਾਰਦਿਕ ਨੂੰ ਆਪਣੀ ਹੀ ਗੇਂਦ ਨਾਲ ਫੀਲਡਿੰਗ ਕਰਦਿਆਂ ਹੋਇਆਂ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ ਸੀ।


ਹਾਰਦਿਕ ਦੇ ਗਿੱਟੇ ਦੀ ਸਕੈਨਿੰਗ ਕੀਤੀ ਗਈ ਅਤੇ ਡਾਕਟਰ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਹਾਰਦਿਕ ਪੰਡਯਾ ਨਿਊਜ਼ੀਲੈਂਡ ਖਿਲਾਫ ਪਿਛਲੇ ਮੈਚ 'ਚ ਨਹੀਂ ਖੇਡ ਸਕੇ ਸਨ ਅਤੇ ਹੁਣ ਉਨ੍ਹਾਂ ਨੂੰ ਇੰਗਲੈਂਡ ਅਤੇ ਸ਼੍ਰੀਲੰਕਾ ਖਿਲਾਫ ਹੋਣ ਵਾਲੇ ਮੈਚਾਂ 'ਚੋਂ ਵੀ ਬਾਹਰ ਕਰ ਦਿੱਤਾ ਗਿਆ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ ਹੈ, “ਹਾਰਦਿਕ ਪੰਡਯਾ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਵਿੱਚ ਹਨ ਅਤੇ ਉਹ 5 ਨਵੰਬਰ ਨੂੰ ਕੋਲਕਾਤਾ ਵਿੱਚ ਹੋਣ ਵਾਲੇ ਭਾਰਤ-ਦੱਖਣੀ ਅਫਰੀਕਾ ਮੈਚ ਤੱਕ ਫਿੱਟ ਹੋ ਸਕਦੇ ਹਨ।


ਇਹ ਵੀ ਪੜ੍ਹੋ: PAK vs SA: ਪਾਕਿਸਤਾਨ ਨੂੰ ਹਰਾਉਣ ਵਾਲਾ ਕੇਸ਼ਵ ਮਹਾਰਾਜ ਕੌਣ ? ਭਗਵਾਨ ਹਨੂੰਮਾਨ ਦੇ ਭਗਤ ਨੇ ਬੱਲੇ 'ਤੇ ਲਿਖਿਆ- ਓਮ