ICC Player Of The Month October: ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਓਪਨਰ ਕਵਿੰਟਨ ਡੀ ਕਾਕ ਅਤੇ ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ ਦੀ ਸ਼ਾਨਦਾਰ ਫਾਰਮ ਵਿਸ਼ਵ ਕੱਪ 'ਚ ਜਾਰੀ ਹੈ। ਉੱਥੇ ਹੀ ਹੁਣ ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਅਕਤੂਬਰ ਲਈ ਆਈ.ਸੀ.ਸੀ. ਪਲੇਅਰ ਆਫ ਦਿ ਮੰਥ ਲਈ ਨਾਮਜ਼ਦ ਕੀਤਾ ਗਿਆ ਹੈ। ਦੱਖਣੀ ਅਫਰੀਕਾ ਦੇ ਓਪਨਰ ਕਵਿੰਟਨ ਡੀ ਕਾਕ ਨੇ ਵਿਸ਼ਵ ਕੱਪ ਦੇ 8 ਮੈਚਾਂ 'ਚ 68.75 ਦੀ ਔਸਤ ਨਾਲ 550 ਦੌੜਾਂ ਬਣਾਈਆਂ ਹਨ। ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਕਵਿੰਟਨ ਡੀ ਕਾਕ ਟਾਪ 'ਤੇ ਹਨ।
ਇਹ ਵੀ ਪੜ੍ਹੋ: ODI World Cup 2023: ਵਰਲਡ ਕੱਪ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਪੂਰਾ ਸ਼੍ਰੀਲੰਕਾ ਕ੍ਰਿਕੇਟ ਬੋਰਡ ਬਰਖਾਸਤ, ਅਰਜੁਨ ਰਣਤੁੰਗਾ ਨੇ ਸਾਂਭੀ ਕਮਾਨ
ਇਦਾਂ ਦਾ ਰਿਹਾ ਵਿਸ਼ਵ ਕੱਪ 'ਚ ਇਨ੍ਹਾਂ ਖਿਡਾਰੀਆਂ ਦਾ ਪ੍ਰਦਰਸ਼ਨ...
ਉੱਥੇ ਹੀ ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਹਨ। ਰਚਿਨ ਰਵਿੰਦਰਾ ਨੇ 8 ਮੈਚਾਂ 'ਚ 74.71 ਦੀ ਔਸਤ ਨਾਲ 523 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਵਿਸ਼ਵ ਕੱਪ ਦੇ 8 ਮੈਚਾਂ 'ਚ 15.43 ਦੀ ਔਸਤ ਨਾਲ 15 ਖਿਡਾਰੀਆਂ ਨੂੰ ਆਊਟ ਕੀਤਾ ਹੈ। ਹਾਲਾਂਕਿ, ਹੁਣ ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਅਕਤੂਬਰ ਲਈ ਆਈਸੀਸੀ ਪਲੇਅਰ ਆਫ ਦਿ ਮੰਥ ਲਈ ਨਾਮਜ਼ਦ ਕੀਤਾ ਗਿਆ ਹੈ।
ਭਾਰਤ ਅਤੇ ਦੱਖਣੀ ਅਫਰੀਕਾ ਨੇ ਸੈਮੀਫਾਈਨਲ 'ਚ ਪੱਕੀ ਕੀਤੀ ਜਗ੍ਹਾ
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚ ਗਈ ਹੈ। ਭਾਰਤ ਦੇ 8 ਮੈਚਾਂ ਵਿੱਚ 16 ਅੰਕ ਹਨ। ਇਸ ਟੀਮ ਨੇ ਸਾਰੇ 8 ਮੈਚਾਂ ਵਿੱਚ ਵਿਰੋਧੀ ਟੀਮਾਂ ਨੂੰ ਹਰਾਇਆ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਹੈ। ਦੱਖਣੀ ਅਫਰੀਕਾ ਨੇ 8 ਮੈਚ ਖੇਡੇ ਹਨ, ਜਿਸ 'ਚ ਉਸ ਨੇ 6 ਜਿੱਤੇ ਹਨ, ਜਦਕਿ 2 ਮੈਚਾਂ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਮੌਜੂਦਾ ਚੈਂਪੀਅਨ ਇੰਗਲੈਂਡ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਅਧਿਕਾਰਤ ਤੌਰ 'ਤੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਏ ਹਨ।
ਇਹ ਵੀ ਪੜ੍ਹੋ: Economy Class 'ਚ ਸਫਰ ਕਰਦੇ ਨਜ਼ਰ ਆਏ ਵਿਰਾਟ ਕੋਹਲੀ, ਵੀਡੀਓ ਹੋਇਆ ਵਾਇਰਲ