ENG vs PAK, 1 Innings Highlight: T20 ਵਿਸ਼ਵ ਕੱਪ 2022 ਦਾ ਫਾਈਨਲ (T20 WC 2022 Final) ਮੈਲਬੋਰਨ ਕ੍ਰਿਕਟ ਗਰਾਊਂਡ (MCG) ਵਿਖੇ ਇੰਗਲੈਂਡ ਅਤੇ ਪਾਕਿਸਤਾਨ (ENGvsPAK) ਵਿਚਕਾਰ ਖੇਡਿਆ ਜਾ ਰਿਹਾ ਹੈ। ਇੱਥੇ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਦਮਦਾਰ ਗੇਂਦਬਾਜ਼ੀ ਕਰਦੇ ਹੋਏ ਪਾਕਿਸਤਾਨ ਨੂੰ ਸਿਰਫ਼ 138 ਦੌੜਾਂ ਤੱਕ ਹੀ ਰੋਕ ਦਿੱਤਾ। ਇੰਗਲੈਂਡ ਲਈ ਸੈਮ ਕਰਨ ਨੇ 4 ਓਵਰਾਂ 'ਚ ਸਿਰਫ 12 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਜਿੱਤਿਆ ਟਾਸ
ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲਿਸ਼ ਟੀਮ ਨੇ ਸ਼ੁਰੂ ਤੋਂ ਹੀ ਸਖਤ ਗੇਂਦਬਾਜ਼ੀ ਕੀਤੀ ਅਤੇ ਪਾਕਿਸਤਾਨ ਦੀ ਸਲਾਮੀ ਜੋੜੀ ਨੂੰ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ। ਨਤੀਜਾ ਇਹ ਨਿਕਲਿਆ ਕਿ ਪਾਰੀ ਦੇ ਪੰਜਵੇਂ ਓਵਰ 'ਚ ਮੁਹੰਮਦ ਰਿਜ਼ਵਾਨ ਸੈਮ ਕਰਨ ਦੀ ਗੇਂਦ 'ਤੇ ਵੱਡਾ ਸ਼ਾਟ ਖੇਡਣ ਦੇ ਚੱਕਰ 'ਚ ਬੋਲਡ ਹੋ ਗਿਆ। ਉਹ 14 ਗੇਂਦਾਂ ਵਿੱਚ 15 ਦੌੜਾਂ ਹੀ ਬਣਾ ਸਕਿਆ।
ਇੰਗਲੈਂਡ ਦੇ ਗੇਂਦਬਾਜ਼ਾਂ ਨੇ ਦੌੜਾਂ 'ਤੇ ਰੱਖਿਆ ਕਾਬੂ
ਇੰਗਲੈਂਡ ਦੇ ਗੇਂਦਬਾਜ਼ਾਂ ਨੇ ਦੌੜਾਂ 'ਤੇ ਕਾਬੂ ਰੱਖਿਆ ਅਤੇ ਮੁਹੰਮਦ ਹੈਰਿਸ (8) ਨੂੰ ਵੀ ਜਲਦੀ ਪਵੇਲੀਅਨ ਭੇਜਿਆ। 7.1 ਓਵਰਾਂ ਤੱਕ ਪਾਕਿਸਤਾਨ ਦੀ ਟੀਮ ਸਿਰਫ਼ 45 ਦੌੜਾਂ ਹੀ ਬਣਾ ਸਕੀ ਸੀ ਅਤੇ ਉਸ ਦੀਆਂ 2 ਵਿਕਟਾਂ ਗੁਆ ਚੁੱਕੀਆਂ ਸਨ। ਇੱਥੋਂ ਬਾਬਰ ਆਜ਼ਮ ਅਤੇ ਸ਼ਾਨ ਮਸੂਦ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਵਿਚਾਲੇ 24 ਗੇਂਦਾਂ 'ਚ 39 ਦੌੜਾਂ ਦੀ ਸਾਂਝੇਦਾਰੀ ਹੋਈ। ਇੱਥੇ ਬਾਬਰ ਆਜ਼ਮ 28 ਗੇਂਦਾਂ ਵਿੱਚ 32 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਆਦਿਲ ਰਾਸ਼ਿਦ ਨੇ ਪੈਵੇਲੀਅਨ ਭੇਜਿਆ।
ਇਫਤਿਖਾਰ ਅਹਿਮਦ ਨੇ ਖੇਡੀਆਂ ਸਿਰਫ਼ 6 ਗੇਂਦਾਂ
ਬਾਬਰ ਆਜ਼ਮ ਤੋਂ ਬਾਅਦ ਇਫਤਿਖਾਰ ਅਹਿਮਦ ਨੇ 6 ਗੇਂਦਾਂ ਖੇਡੀਆਂ ਪਰ ਬਿਨਾਂ ਕੋਈ ਦੌੜ ਬਣਾਏ ਪਵੇਲੀਅਨ ਪਰਤ ਗਏ। ਇੱਥੋਂ ਮਸੂਦ ਅਤੇ ਸ਼ਾਦਾਬ ਨੇ ਪਾਰੀ ਨੂੰ ਅੱਗੇ ਵਧਾਇਆ। ਸ਼ਾਨ ਮਸੂਦ 28 ਗੇਂਦਾਂ 'ਤੇ 38 ਦੌੜਾਂ ਬਣਾ ਕੇ ਸੈਮ ਕਰਨ ਦਾ ਸ਼ਿਕਾਰ ਬਣੇ। ਸ਼ਾਦਾਬ ਨੇ 14 ਗੇਂਦਾਂ 'ਤੇ 20 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਜੌਰਡਨ ਦੀ ਗੇਂਦ 'ਤੇ ਕ੍ਰਿਸ ਵੋਕਸ ਦੇ ਹੱਥੋਂ ਕੈਚ ਹੋ ਗਏ।