ਪੜਚੋਲ ਕਰੋ
Advertisement
BCCI AGM: ਬੀਸੀਸੀਆਈ ਦੀ ਬੈਠਕ 'ਚ ਵੱਡਾ ਫੈਸਲਾ, ਆਈਪੀਐਲ 2022 'ਚ 8 ਦੀ ਥਾਂ ਖੇਡਣਗੀਆਂ 10 ਟੀਮਾਂ
ਹੁਣ ਸਾਲ 2022 ਤੋਂ ਆਈਪੀਐਲ ਵਿੱਚ 10 ਟੀਮਾਂ ਹੋਣਗੀਆਂ। ਇਹ ਫੈਸਲਾ ਅੱਜ ਬੀਸੀਸੀਆਈ ਦੀ ਏਜੀਐਮ ਮੀਟਿੰਗ ਵਿੱਚ ਲਿਆ ਗਿਆ।
ਅਹਿਮਦਾਬਾਦ: ਸਾਲ 2022 ਤੋਂ ਆਈਪੀਐਲ ਵਿਚ 10 ਟੀਮਾਂ ਹੋਣਗੀਆਂ। ਇਹ ਫੈਸਲਾ ਅੱਜ ਅਹਿਮਦਾਬਾਦ ਵਿੱਚ ਹੋਈ BCCI ਦੀ ਏਜੀਐਮ ਦੀ ਬੈਠਕ ਵਿੱਚ ਲਿਆ ਗਿਆ ਹੈ। ਆਈਪੀਐਲ ਵਿਚ ਹੁਣ ਤਕ 8 ਟੀਮਾਂ ਖੇਡੀਆਂ ਨਜ਼ਰ ਆਉਂਦੀਆਂ ਹਨ।
ਆਈਪੀਐਲ ਵਿਚ ਦਸ ਟੀਮਾਂ ਦੇ 94 ਮੈਚ ਹੋਣਗੇ ਜਿਸ ਲਈ ਲਗਪਗ ਢਾਈ ਮਹੀਨਿਆਂ ਦੀ ਲੋੜ ਪਵੇਗੀ, ਇਸ ਨਾਲ ਅੰਤਰਰਾਸ਼ਟਰੀ ਕ੍ਰਿਕਟ ਦਾ ਕੈਲੰਡਰ ਹਫੜਾ-ਦਫੜੀ ਵਾਲਾ ਹੋ ਸਕਦਾ ਹੈ।
ਗੌਤਮ ਅਡਾਨੀ ਅਤੇ ਸੰਜੀਵ ਗੋਇੰਕਾ (ਸਾਬਕਾ ਫ੍ਰੈਂਚਾਇਜ਼ੀ ਰਾਈਜ਼ਿੰਗ ਪੁਣੇ ਸੁਪਰਿਜੀਐਂਟ ਮਾਲਕ) ਟੀਮਾਂ ਨੂੰ ਖਰੀਦਣ ਵਿਚ ਦਿਲਚਸਪੀ ਰੱਖਣ ਵਾਲੇ ਕੁਝ ਵੱਡੇ ਨਾਂ ਹਨ।
ਏਜੀਐਮ ਦੇ ਹੋਰ ਫੈਸਲੇ ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ ਕਿ ਸਾਰੇ ਪਹਿਲੇ ਦਰਜੇ ਦੇ ਕ੍ਰਿਕਟਰ (ਪੁਰਸ਼ ਅਤੇ ਔਰਤ ਦੋਵਾਂ) ਨੂੰ ਕੋਰੋਨਾ ਮਹਾਮਾਰੀ ਕਰਕੇ ਘਰੇਲੂ ਸੈਸ਼ਨਾਂ ਦੇ ਸੀਮਤ ਹੋਣ ਲਈ ਸਹੀ ਮੁਆਵਜ਼ਾ ਦਿੱਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਕੁਝ ਸਪਸ਼ਟੀਕਰਨ ਤੋਂ ਬਾਅਦ ਬੀਸੀਸੀਆਈ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੀ ਕ੍ਰਿਕਟ ਨੂੰ 2028 ਓਲੰਪਿਕ ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਹਮਾਇਤ ਕਰੇਗੀ। ‘ਮੋਹਨ ਭਾਗਵਤ ਵੀ ਅੱਤਵਾਦੀ ਅਖਵਾਉਣਗੇ ਜੇ…’ ਰਾਹੁਲ ਗਾਂਧੀ ਕਹਿ ਗਏ ਮੋਦੀ ਬਾਰੇ ਵੱਡੀ ਗੱਲ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904BCCI general body approves 10-team IPL from 2022 edition at its AGM in Ahmedabad
— Press Trust of India (@PTI_News) December 24, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਮਨੋਰੰਜਨ
ਪੰਜਾਬ
ਸਿਹਤ
Advertisement