India vs Bangladesh 1st Test: ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ 14 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ ਚਟੋਗਰਾਮ 'ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਭਾਰਤ ਲਈ ਵੱਡਾ ਝਟਕਾ ਇਹ ਹੋਵੇਗਾ ਕਿ ਟੀਮ ਨੂੰ ਪਹਿਲੇ ਟੈਸਟ ਵਿੱਚ ਨਿਯਮਤ ਕਪਤਾਨ ਰੋਹਿਤ ਸ਼ਰਮਾ ਦੇ ਬਗੈਰ ਹੀ ਉਤਰਨਾ ਹੋਵੇਗਾ। ਦਰਅਸਲ, ਰੋਹਿਤ ਸੱਟ ਕਾਰਨ ਪਹਿਲੇ ਟੈਸਟ ਤੋਂ ਬਾਹਰ ਹੈ। ਰੋਹਿਤ ਦੀ ਗੈਰ-ਮੌਜੂਦਗੀ 'ਚ ਕੇਐੱਲ ਰਾਹੁਲ ਟੀਮ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ। ਅਜਿਹੇ 'ਚ ਜਾਣੋ ਤੁਸੀਂ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲਾ ਪਹਿਲਾ ਟੈਸਟ ਮੈਚ ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਹੋ।
ਮੈਚ ਕਦੋਂ ਅਤੇ ਕਿੱਥੇ ਖੇਡਿਆ ਜਾਵੇਗਾ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ ਮੈਚ 14 ਦਸੰਬਰ ਬੁੱਧਵਾਰ ਨੂੰ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਚਟੋਗਰਾਮ ਦੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ 'ਚ ਖੇਡਿਆ ਜਾਵੇਗਾ।
ਤੁਸੀਂ ਕਿੱਥੇ ਦੇਖ ਸਕਦੇ ਹੋ ਲਾਈਵ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਇਹ ਮੈਚ ਭਾਰਤ ਵਿੱਚ ਸੋਨੀ ਸਪੋਰਟਸ ਨੈੱਟਵਰਕ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਮੈਚ SonyLIV ਐਪ ਅਤੇ ਵੈੱਬਸਾਈਟ 'ਤੇ ਲਾਈਵ-ਸਟ੍ਰੀਮ ਕੀਤਾ ਜਾਵੇਗਾ।
ਟੈਸਟ ਲੜੀ ਦਾ ਸ਼ਡਿਊਲ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ 14 ਤੋਂ 18 ਦਸੰਬਰ ਤੱਕ ਚਟਗਾਂਵ 'ਚ ਖੇਡਿਆ ਜਾਵੇਗਾ। ਜਦਕਿ ਦੂਜਾ ਅਤੇ ਆਖਰੀ ਟੈਸਟ ਮੈਚ 22 ਤੋਂ 26 ਦਸੰਬਰ ਤੱਕ ਮੀਰਪੁਰ, ਢਾਕਾ ਦੇ ਸ਼ੇਰ-ਏ-ਬੰਗਲਾ ਸਟੇਡੀਅਮ 'ਚ ਖੇਡਿਆ ਜਾਵੇਗਾ। ਦੱਸ ਦੇਈਏ ਕਿ ਇਸ ਸਟੇਡੀਅਮ 'ਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਮੈਚ ਖੇਡੇ ਗਏ ਸਨ, ਜਿਸ 'ਚ ਭਾਰਤ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਟੈਸਟ ਸੀਰੀਜ਼ ਲਈ ਭਾਰਤ ਅਤੇ ਬੰਗਲਾਦੇਸ਼ ਦੀ ਟੀਮ
ਭਾਰਤ - ਲੋਕੇਸ਼ ਰਾਹੁਲ (ਕਪਤਾਨ), ਅਭਿਮਨਿਊ ਈਸਵਰਨ, ਚੇਤੇਸ਼ਵਰ ਪੁਜਾਰਾ (ਉਪ-ਕਪਤਾਨ), ਸ਼੍ਰੇਅਸ ਅਈਅਰ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਰਿਸ਼ਭ ਪੰਤ (ਵਿਕਟ-ਕੀਪਰ), ਸ਼੍ਰੀਕਰ ਭਾਰਤ (ਵਿਕੇਟ-ਕੀਪਰ) ਜੈਦੇਵ ਉਨਾਦਕਟ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ।
ਬੰਗਲਾਦੇਸ਼ - ਸ਼ਾਕਿਬ ਅਲ ਹਸਨ (ਕਪਤਾਨ), ਨਜ਼ਮੁਲ ਹੁਸੈਨ, ਮੋਮਿਨੁਲ ਹਕ, ਯਾਸਿਰ ਅਲੀ, ਮੁਸ਼ਫਿਕਰ ਰਹੀਮ, ਲਿਟਨ ਦਾਸ, ਨੂਰੁਲ ਹਸਨ, ਮੇਹਿਦੀ ਹਸਨ, ਤਾਇਜੁਲ ਇਸਲਾਮ, ਤਸਕੀਨ ਅਹਿਮਦ, ਖਾਲਿਦ ਅਹਿਮਦ, ਇਬਾਦਤ ਹੁਸੈਨ, ਸ਼ਰੀਫੁਲ ਇਸਮਾਲ, ਜ਼ਾਕਿਰ ਹਸਨ, ਮਹਿਮੂਦੁਲ ਹਸਨ, ਰਾਜੂਰ ਰਹਿਮਾਨ , ਅਨਾਮੁਲ ਹੱਕ।