India Women vs Pakistan Women Live Streaming: ਜਦੋਂ ਵੀ ਕ੍ਰਿਕਟ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੁੰਦਾ ਹੈ ਤਾਂ ਉਤਸ਼ਾਹ ਸਿਖਰ 'ਤੇ ਪਹੁੰਚ ਜਾਂਦਾ ਹੈ। ਅਜਿਹਾ ਹੀ ਕੁਝ ਅੱਜ ਵੀ ਦੇਖਿਆ ਜਾ ਸਕਦਾ ਹੈ। ਏਸ਼ੀਆ ਕੱਪ 2024 'ਚ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੈ। ਹਾਲਾਂਕਿ ਇਹ ਮੈਚ ਪੁਰਸ਼ ਟੀਮ ਵਿਚਾਲੇ ਨਹੀਂ, ਸਗੋਂ ਮਹਿਲਾ ਟੀਮ ਵਿਚਾਲੇ ਹੈ। ਇੱਥੇ ਜਾਣੋ ਕਿ ਤੁਸੀਂ ਇਸ ਮੈਚ ਨੂੰ ਕਦੋਂ, ਕਿੱਥੇ ਅਤੇ ਕਿਵੇਂ ਲਾਈਵ ਦੇਖ ਸਕਦੇ ਹੋ।


2024 ਦੇ ਮਹਿਲਾ ਏਸ਼ੀਆ ਕੱਪ 'ਚ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ। ਇਹ ਮੈਚ ਟੀ-20 ਫਾਰਮੈਟ ਦਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਨੇਪਾਲ ਅਤੇ ਯੂਏਈ ਦੀਆਂ ਮਹਿਲਾ ਟੀਮਾਂ ਵਿਚਾਲੇ ਖੇਡਿਆ ਜਾਵੇਗਾ, ਫਿਰ ਟੂਰਨਾਮੈਂਟ ਦਾ ਦੂਜਾ ਮੈਚ ਭਾਰਤ ਅਤੇ ਪਾਕਿਸਤਾਨ ਦੀਆਂ ਮਹਿਲਾ ਟੀਮਾਂ ਵਿਚਾਲੇ ਹੋਵੇਗਾ। ਸ਼੍ਰੀਲੰਕਾ ਮਹਿਲਾ ਏਸ਼ੀਆ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਟੂਰਨਾਮੈਂਟ ਦੇ ਸਾਰੇ ਮੈਚ ਦਾਂਬੁਲਾ ਦੇ ਰੰਗੀਰੀ ਦਾਂਬੁਲਾ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਜਾਣਗੇ।


ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਕਦੋਂ ਹੋਵੇਗਾ ?


2024 ਮਹਿਲਾ ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਸ਼ੁੱਕਰਵਾਰ 19 ਜੁਲਾਈ ਨੂੰ ਖੇਡਿਆ ਜਾਵੇਗਾ।


ਕਿੰਨੇ ਵਜੇ ਸ਼ੁਰੂ ਹੋਵੇਗਾ ਭਾਰਤ-ਪਾਕਿਸਤਾਨ ਦਾ ਮੈਚ?


ਭਾਰਤੀ ਮਹਿਲਾ ਟੀਮ ਅਤੇ ਪਾਕਿਸਤਾਨ ਮਹਿਲਾ ਟੀਮ ਵਿਚਾਲੇ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜੇ ਸ਼ੁਰੂ ਹੋਵੇਗਾ।


ਕਿੱਥੇ ਖੇਡਿਆ ਜਾਵੇਗਾ ਭਾਰਤ-ਪਾਕਿਸਤਾਨ ਦਾ ਮੈਚ?


ਭਾਰਤ ਅਤੇ ਪਾਕਿਸਤਾਨ ਦੀ ਮਹਿਲਾ ਟੀਮ ਵਿਚਾਲੇ ਮੈਚ ਦਾਂਬੁਲਾ ਦੇ ਰੰਗੀਰੀ ਦਾਂਬੁਲਾ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ।


ਭਾਰਤ ਅਤੇ ਪਾਕਿਸਤਾਨ ਦਾ ਮੈਚ ਕਿਸ ਚੈਨਲ 'ਤੇ ਟੀਵੀ 'ਤੇ ਦਿਖਾਇਆ ਜਾਵੇਗਾ?


ਤੁਸੀਂ ਟੀਵੀ 'ਤੇ ਸਟਾਰ ਸਪੋਰਟਸ ਨੈੱਟਵਰਕ 'ਤੇ ਭਾਰਤ ਅਤੇ ਪਾਕਿਸਤਾਨ ਦੀ ਮਹਿਲਾ ਟੀਮ ਵਿਚਾਲੇ ਮੈਚ ਦੇਖ ਸਕਦੇ ਹੋ।


ਭਾਰਤ ਅਤੇ ਪਾਕਿਸਤਾਨ ਦਾ ਮੈਚ ਮੋਬਾਈਲ 'ਤੇ ਕਿਵੇਂ ਦੇਖਣਾ ਹੈ?


ਤੁਸੀਂ ਡਿਜ਼ਨੀ ਪਲੱਸ ਹੌਟਸਟਾਰ ਐਪ 'ਤੇ ਮਹਿਲਾ ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਲਾਈਵ ਦੇਖ ਸਕਦੇ ਹੋ।


ਟੀਮ ਇੰਡੀਆ ਦਾ Schedule


ਮਹਿਲਾ ਏਸ਼ੀਆ ਕੱਪ 2024 'ਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਇੰਡੀਆ ਆਪਣਾ ਪਹਿਲਾ ਮੈਚ ਪਾਕਿਸਤਾਨ ਦੇ ਖਿਲਾਫ ਖੇਡੇਗੀ, ਜੋ ਸ਼ੁੱਕਰਵਾਰ 19 ਜੁਲਾਈ ਨੂੰ ਹੋਵੇਗਾ ਫਿਰ ਟੀਮ ਇੰਡੀਆ ਦਾ ਦੂਜਾ ਮੁਕਾਬਲਾ 21 ਜੁਲਾਈ ਐਤਵਾਰ ਨੂੰ ਯੂਏਈ ਨਾਲ ਹੋਵੇਗਾ। ਇਸ ਤੋਂ ਬਾਅਦ ਟੀਮ ਇੰਡੀਆ ਦਾ ਗਰੁੱਪ ਗੇੜ 'ਚ ਆਖਰੀ ਮੈਚ 23 ਜੁਲਾਈ ਮੰਗਲਵਾਰ ਨੂੰ ਨੇਪਾਲ ਨਾਲ ਹੋਵੇਗਾ।