Shreyas Iyer fit for pakistan match: ਏਸ਼ੀਆ ਕੱਪ 2023 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 2 ਸਤੰਬਰ ਨੂੰ ਖੇਡਿਆ ਜਾਵੇਗਾ। ਇਸ ਸ਼ਾਨਦਾਰ ਮੈਚ ਤੋਂ ਪਹਿਲਾਂ ਟੀਮ ਇੰਡੀਆ ਅਤੇ ਭਾਰਤੀ ਪ੍ਰਸ਼ੰਸਕਾਂ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਸ਼੍ਰੇਅਸ ਅਈਅਰ ਪਾਕਿਸਤਾਨ ਦੇ ਖਿਲਾਫ ਮੈਚ ਖੇਡਣ ਲਈ ਪੂਰੀ ਤਰ੍ਹਾਂ ਫਿੱਟ ਹੋ ਗਏ ਹਨ। ਇਸ ਦੇ ਨਾਲ ਹੀ ਕੇਐਲ ਰਾਹੁਲ ਦੀ ਫਿਟਨੈੱਸ ਨੂੰ ਲੈ ਕੇ ਵੀ ਵੱਡਾ ਅਪਡੇਟ ਸਾਹਮਣੇ ਆਇਆ ਹੈ।


ਇਨਸਾਈਡਸਪੋਰਟਸ ਨੇ ਆਪਣੀ ਇੱਕ ਰਿਪੋਰਟ ਵਿੱਚ ਬੀਸੀਸੀਆਈ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ, "ਸ਼੍ਰੇਅਸ ਅਈਅਰ ਫਿੱਟ ਹਨ। ਉਨ੍ਹਾਂ ਨੇ ਫਿਟਨੈਸ ਟੈਸਟ ਵੀ ਪਾਸ ਕਰ ਲਿਆ ਹੈ। ਕੇਐੱਲ ਰਾਹੁਲ ਬਾਰੇ ਫੈਸਲਾ ਮੈਚ ਦੇ ਦਿਨ ਦੇ ਨੇੜੇ ਲਿਆ ਜਾਵੇਗਾ। ਉਨ੍ਹਾਂ ਨੇ ਪ੍ਰੈਕਟਿਸ ਸੈਸ਼ਨ ਵਿੱਚ ਚੰਗਾ ਪ੍ਰਦਰਸ਼ਨ ਕੀਤਾ। "ਪਰ ਉਹ ਹਾਲੇ ਵੀ 100% ਫਿੱਟ ਨਹੀਂ ਹਨ। ਸਾਡੇ ਕੋਲ ਮੈਚ ਤੋਂ ਪਹਿਲਾਂ ਕੁਝ ਦਿਨ ਹਨ। ਸਾਨੂੰ ਉਮੀਦ ਹੈ ਕਿ ਉਹ ਫਿੱਟ ਹੋਣਗੇ, ਪਰ ਜੇਕਰ ਉਹ ਫਿੱਟ ਨਹੀਂ ਹਨ ਤਾਂ ਈਸ਼ਾਨ ਕਿਸ਼ਨ ਬੈਕਅੱਪ ਦੇ ਤੌਰ 'ਤੇ ਮੌਜੂਦ ਹਨ।"


ਪਾਕਿਸਤਾਨ ਦੇ ਖਿਲਾਫ ਮੈਚ ਤੋਂ ਪਹਿਲਾਂ ਟੀਮ ਇੰਡੀਆ ਦਾ ਬੈਂਗਲੁਰੂ 'ਚ 6 ਦਿਨਾਂ ਦਾ ਟ੍ਰੇਨਿੰਗ ਕੈਂਪ ਲੱਗਿਆ ਸੀ। ਇਸ ਕੈਂਪ 'ਚ ਸਾਰਿਆਂ ਦੀਆਂ ਨਜ਼ਰਾਂ ਕੇ.ਐੱਲ.ਰਾਹੁਲ ਅਤੇ ਸ਼੍ਰੇਅਸ ਅਈਅਰ 'ਤੇ ਟਿਕੀਆਂ ਹੋਈਆਂ ਸਨ, ਕਿਉਂਕਿ ਇਨ੍ਹਾਂ ਦੋਵਾਂ ਨੂੰ ਫਿਟਨੈੱਸ ਟੈਸਟ ਪਾਸ ਕੀਤੇ ਬਿਨਾਂ ਹੀ ਏਸ਼ੀਆ ਕੱਪ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਸੀ।


ਇਹ ਵੀ ਪੜ੍ਹੋ: National Sports Day 2023 Wishes: ਦੇਸ਼ 'ਚ 29 ਅਗਸਤ ਨੂੰ ਕਿਉਂ ਮਨਾਇਆ ਜਾਂਦਾ ਰਾਸ਼ਟਰੀ ਖੇਡ ਦਿਵਸ, ਜਾਣੋ ਇਸ ਦੀ ਤਰੀਕ ਦਾ ਮਹੱਤਵ ਅਤੇ ਇਤਿਹਾਸ


30 ਅਗਸਤ ਤੋਂ ਸ਼ੁਰੂ ਹੋਵੇਗਾ ਏਸ਼ੀਆ ਕੱਪ


ਏਸ਼ੀਆ ਕੱਪ 2023 30 ਅਗਸਤ ਤੋਂ ਸ਼ੁਰੂ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਖੇਡਿਆ ਜਾਵੇਗਾ। ਇਸ ਵਾਰ ਲੰਬੇ ਸਮੇਂ ਬਾਅਦ ਏਸ਼ੀਆ ਕੱਪ ਵਨਡੇ ਫਾਰਮੈਟ 'ਚ ਖੇਡਿਆ ਜਾਵੇਗਾ। ਟੀਮ ਇੰਡੀਆ 2023 ਏਸ਼ੀਆ ਕੱਪ 'ਚ ਆਪਣਾ ਪਹਿਲਾ ਮੈਚ 2 ਸਤੰਬਰ ਨੂੰ ਪਾਕਿਸਤਾਨ ਖਿਲਾਫ ਖੇਡੇਗੀ।


2023 ਏਸ਼ੀਆ ਕੱਪ ਲਈ ਭਾਰਤੀ ਟੀਮ- ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਕੇਐਲ ਰਾਹੁਲ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ (ਉਪ-ਕਪਤਾਨ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ , ਕੁਲਦੀਪ ਯਾਦਵ , ਜਸਪ੍ਰੀਤ ਬੁਮਰਾਹ , ਮੁਹੰਮਦ ਸ਼ਮੀ , ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਣਾ।


ਇਹ ਵੀ ਪੜ੍ਹੋ: Neeraj Chopra Gold Medal: ਨੀਰਜ ਚੋਪੜਾ ਦੀ ਖੁਸ਼ੀ 'ਚ ਸ਼ਾਮਿਲ ਹੋਏ ਟੀਮ ਇੰਡੀਆ ਦੇ ਕ੍ਰਿਕਟਰ, ਗੋਲਡ ਮੈਡਲ ਜਿੱਤਣ 'ਤੇ ਦਿੱਤੀ ਵਧਾਈ