Harbhajan Singh-Kamran Akmal: ਟੀ-20 ਵਿਸ਼ਵ ਕੱਪ 2024 ਨੂੰ ਲੈ ਪ੍ਰਸ਼ੰਸਕਾਂ ਅਤੇ ਦਿੱਗਜ਼ਾਂ ਵਿਚਾਲੇ ਜ਼ਬਰਦਸਤ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਟੀਮ ਇੰਡੀਆ ਨੇ ਆਪਣੀ ਸ਼ੁਰੂਆਤੀ ਮੈਚਾਂ ਵਿੱਚ ਧਮਾਕੇਦਾਰ ਪ੍ਰਦਰਸ਼ਨ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। ਹਾਲਾਂਕਿ ਭਾਰਤ ਅਤੇ ਪਾਕਿਸਤਾਨ ਮੈਚ ਦੌਰਾਨ ਕੁਝ ਅਜਿਹਾ ਹੋਇਆ, ਜਿਸਨੂੰ ਲੈ ਹਰ ਪਾਸੇ ਹਲਚਲ ਮੱਚ ਗਈ। ਦਰਅਸਲ, ਮੈਚ ਦੌਰਾਨ ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਕਾਮਰਾਨ ਅਕਮਲ ਨੇ ਅਰਸ਼ਦੀਪ ਸਿੰਘ 'ਤੇ ਨਸਲੀ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਖੂਬ ਹੰਗਾਮਾ ਹੋਇਆ। ਹੁਣ ਭੱਜੀ ਨੇ ਅਕਮਲ ਨੂੰ ਇਸਦਾ ਮੂੰਹ ਤੋੜ ਜਵਾਬ ਦਿੱਤਾ ਹੈ। 



ਕਾਮਰਾਨ ਅਕਮਲ ਨੇ ਅਰਸ਼ਦੀਪ ਸਿੰਘ ਦੇ ਧਰਮ ਦਾ ਉਡਾਇਆ ਮਜ਼ਾਕ


ਭਾਰਤ ਅਤੇ ਪਾਕਿਸਤਾਨ ਵਿਚਾਲੇ 9 ਜੂਨ ਨੂੰ ਨਿਊਯਾਰਕ 'ਚ ਮੈਚ ਖੇਡਿਆ ਗਿਆ ਸੀ। ਟੀਮ ਇੰਡੀਆ ਨੇ ਆਖਰੀ ਓਵਰ ਤੱਕ ਚੱਲੇ ਰੋਮਾਂਚਕ ਮੈਚ ਵਿੱਚ ਪਾਕਿਸਤਾਨ ਨੂੰ ਹਰਾਇਆ। ਮੈਚ ਦੌਰਾਨ ਕਾਮਰਾਨ ਅਕਮਲ ਅਤੇ ਪਾਕਿਸਤਾਨੀ ਖੇਡ ਪੱਤਰਕਾਰਾਂ ਨੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਧਰਮ ਦਾ ਮਜ਼ਾਕ ਉਡਾਇਆ। ਕਾਮਰਾਨ ਨੇ ਇਕ ਸ਼ੋਅ 'ਚ ਕਿਹਾ ਕਿ 12 ਵੱਜ ਚੁੱਕੇ ਹਨ ਇਸ ਲਈ ਅਰਸ਼ਦੀਪ ਨੂੰ ਆਖਰੀ ਓਵਰ ਨਹੀਂ ਦੇਣਾ ਚਾਹੀਦਾ। ਇਸ ਤੋਂ ਬਾਅਦ ਖੇਡ ਪੱਤਰਕਾਰ ਸ਼ਾਹਿਦ ਹਾਸ਼ਮੀ ਨੇ ਅਧੂਰੀ ਗੱਲ ਨੂੰ ਪੂਰਾ ਕਰਦਿਆਂ ਅੱਗੇ ਕਿਹਾ ਕਿ '12 ਵਜੇ ਕਿਸੇ ਵੀ ਸਿੱਖ ਨੂੰ ਓਵਰ ਨਹੀਂ ਦੇਣਾ ਚਾਹੀਦਾ।'


ਹਰਭਜਨ ਨੇ ਕਾਮਰਾਨ ਅਕਮਲ ਦੀ ਲਗਾਈ ਕਲਾਸ


ਕਾਮਰਾਨ ਅਕਮਲ ਅਤੇ ਪਾਕਿਸਤਾਨੀ ਖੇਡ ਪੱਤਰਕਾਰ ਦੇ ਇਸ ਸ਼ਰਮਨਾਕ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਹਰਭਜਨ ਸਿੰਘ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ, "ਲਾਹਨਤ ਆ ਤੇਰੇ ਉੱਤੇ ਕਮਰਾਨ ਅਕਮਲ।" ਆਪਣਾ ਗੰਦਾ ਮੂੰਹ ਖੋਲ੍ਹਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ। ਅਸੀਂ ਸਿੱਖਾਂ ਨੇ ਤੁਹਾਡੀਆਂ ਮਾਵਾਂ-ਭੈਣਾਂ ਨੂੰ ਬਚਾਇਆ ਜਦੋਂ ਹਮਲਾਵਰਾਂ ਨੇ ਅਗਵਾ ਕੀਤਾ ਸੀ, ਉਸ ਸਮੇਂ ਵੀ ਰਾਤ ਦੇ 12 ਵੱਜ ਰਹੇ ਸੀ।'






 


ਕਾਮਰਾਨ ਅਕਮਲ ਨੇ ਮੁਆਫੀ ਮੰਗੀ 


ਕ੍ਰਿਕਟ ਜਗਤ ਅਤੇ ਸੋਸ਼ਲ ਮੀਡੀਆ 'ਚ ਹੰਗਾਮਾ ਹੋਣ ਤੋਂ ਬਾਅਦ ਕਾਮਰਾਨ ਅਕਮਲ ਨੇ ਆਪਣੀ ਸ਼ਰਮਨਾਕ ਟਿੱਪਣੀ ਲਈ ਮੁਆਫੀ ਮੰਗ ਲਈ ਹੈ। ਹਰਭਜਨ ਸਿੰਘ ਨੂੰ ਟੈਗ ਕਰਦੇ ਹੋਏ, ਉਸਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ, "ਮੈਨੂੰ ਆਪਣੀਆਂ ਹਾਲ ਵਿੱਚ ਕੀਤੀਆਂ ਟਿੱਪਣੀਆਂ 'ਤੇ ਬਹੁਤ ਅਫਸੋਸ ਹੈ ਅਤੇ ਮੈਂ ਦਿਲੋਂ ਮੁਆਫੀ ਮੰਗਦਾ ਹਾਂ। ਮੇਰੇ ਸ਼ਬਦ ਅਣਉਚਿਤ ਅਤੇ ਅਪਮਾਨਜਨਕ ਸਨ। ਮੈਂ ਦੁਨੀਆ ਭਰ ਦੇ ਸਿੱਖਾਂ ਲਈ ਬਹੁਤ ਸਤਿਕਾਰ ਕਰਦਾ ਹਾਂ ਅਤੇ ਕਿਸੇ ਨੂੰ ਨਾਰਾਜ਼ ਕਰਨਾ ਮੇਰਾ ਇਰਾਦਾ ਕਦੇ ਨਹੀਂ ਸੀ। ਮੈਨੂੰ ਸੱਚਮੁੱਚ ਮਾਫੀ ਚਾਹੁੰਦਾ ਹਾਂ।''






 


ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਛਾਏ ਅਰਸ਼ਦੀਪ  


ਦੱਸ ਦੇਈਏ ਕਿ ਪਾਕਿਸਤਾਨ ਦੇ ਖਿਲਾਫ ਮੈਚ 'ਚ ਅਰਸ਼ਦੀਪ ਸਿੰਘ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ 4 ਓਵਰਾਂ 'ਚ 31 ਦੌੜਾਂ ਦੇ ਕੇ ਇਕ ਵਿਕਟ ਲਈ। ਉਸ ਨੇ ਸ਼ਾਨਦਾਰ ਆਖ਼ਰੀ ਓਵਰ ਸੁੱਟ ਕੇ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।