IND vs SA Final Live Streaming: ਭਾਰਤ ਅਤੇ ਦੱਖਣੀ ਅਫਰੀਕਾ ਹੀ ਅਜਿਹੀਆਂ ਦੋ ਟੀਮਾਂ ਹਨ ਜੋ ਟੀ-20 ਵਿਸ਼ਵ ਕੱਪ 2024 ਵਿੱਚ ਅਜੇ ਤੱਕ ਇੱਕ ਵੀ ਮੈਚ ਨਹੀਂ ਹਾਰੀਆਂ ਹਨ। ਭਾਰਤੀ ਫੈਨਜ਼ ਦੀਆਂ ਨਜ਼ਰਾਂ ਟੀਮ ਇੰਡੀਆ ਉੱਤੇ ਹਨ। ਦੱਸ ਦਈਏ ਇਨ੍ਹਾਂ ਵਿਚਾਲੇ 29 ਜੂਨ ਨੂੰ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਸਟੇਡੀਅਮ 'ਚ ਫਾਈਨਲ ਮੈਚ ਖੇਡਿਆ ਜਾਣਾ ਹੈ ਅਤੇ ਵਿਸ਼ਵ ਚੈਂਪੀਅਨ (world champion) ਬਣਨ ਦੀ ਦੌੜ 'ਚ ਕਿਸੇ ਇੱਕ ਟੀਮ ਨੂੰ ਤਾਂ ਗੋਡੇ ਟੇਕਣੇ ਪੈਣੇ। ਇੱਕ ਪਾਸੇ ਜਿੱਥੇ ਅਫ਼ਰੀਕਾ ਚੋਕਰਾਂ ਦਾ ਦਾਗ ਮਿਟਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਫਾਈਨਲ ਖੇਡੇਗਾ, ਉੱਥੇ ਹੀ ਭਾਰਤ 10 ਸਾਲਾਂ ਬਾਅਦ ਟੀ-20 ਵਿਸ਼ਵ ਕੱਪ ਦੇ ਫਾਈਨਲ (T20 World Cup final) ਵਿੱਚ ਪਹੁੰਚਿਆ ਹੈ।
ਦੋ ਸਰਵੋਤਮ ਟੀਮਾਂ ਆਹਮੋ-ਸਾਹਮਣੇ ਹੋਣਗੀਆਂ
ਟੂਰਨਾਮੈਂਟ ਦੀਆਂ ਦੋ ਸਰਵੋਤਮ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਭਾਰਤ 2007 'ਚ ਟੀ-20 ਵਿਸ਼ਵ ਚੈਂਪੀਅਨ ਬਣਿਆ ਸੀ ਪਰ ਉਸ ਤੋਂ ਬਾਅਦ ਇਹ ਟੀਮ 17 ਸਾਲਾਂ ਤੋਂ ਚੈਂਪੀਅਨ ਬਣਨ ਦੀ ਉਡੀਕ ਕਰ ਰਹੀ ਹੈ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਭਾਰਤ ਵਿੱਚ ਇਹ ਫਾਈਨਲ ਮੈਚ ਕਦੋਂ ਅਤੇ ਕਿੱਥੇ ਦੇਖ ਸਕਦੇ ਹੋ?
ਫਾਈਨਲ ਮੈਚ ਕਦੋਂ ਅਤੇ ਕਿੱਥੇ ਦੇਖਣਾ ਹੈ?
ਭਾਰਤ ਬਨਾਮ ਦੱਖਣੀ ਅਫਰੀਕਾ ਦਾ ਮੈਚ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਵੈਸਟਇੰਡੀਜ਼ ਦੇ ਸਮੇਂ ਮੁਤਾਬਕ ਇਹ ਮੈਚ ਸਵੇਰੇ 10:30 ਵਜੇ ਸ਼ੁਰੂ ਹੋਵੇਗਾ। ਭਾਰਤ ਵਿੱਚ ਦੇਖਣ ਵਾਲੇ ਲੋਕ ਰਾਤ 8 ਵਜੇ ਤੋਂ ਫਾਈਨਲ ਮੈਚ ਲਾਈਵ ਦੇਖ ਸਕਦੇ ਹਨ। ਟੀਵੀ ਦਰਸ਼ਕ ਸਟਾਰ ਸਪੋਰਟਸ ਨੈੱਟਵਰਕ ਰਾਹੀਂ ਲਾਈਵ ਮੈਚਾਂ ਦਾ ਆਨੰਦ ਲੈ ਸਕਦੇ ਹਨ। ਮੈਚ ਦੀ ਲਾਈਵ ਸਟ੍ਰੀਮ Disney Hotstar 'ਤੇ ਵੀ ਉਪਲਬਧ ਹੋਵੇਗੀ, ਪਰ ਇਸਦੇ ਲਈ ਤੁਹਾਨੂੰ ਸਬਸਕ੍ਰਿਪਸ਼ਨ ਲੈਣਾ ਹੋਵੇਗਾ।
ਸੈਮੀਫਾਈਨਲ ਮੈਚਾਂ ਦੇ ਨਤੀਜੇ
ਤੁਹਾਨੂੰ ਦੱਸ ਦੇਈਏ ਕਿ ਪਹਿਲੇ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਦਾ ਸਾਹਮਣਾ ਅਫਗਾਨਿਸਤਾਨ ਨਾਲ ਸੀ, ਜੋ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡ ਰਿਹਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ ਸਿਰਫ 56 ਦੌੜਾਂ 'ਤੇ ਆਲ ਆਊਟ ਹੋ ਗਈ। ਅਫਰੀਕੀ ਟੀਮ ਨੇ ਇਹ ਟੀਚਾ 9 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ ਅਤੇ ਆਸਾਨੀ ਨਾਲ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਦੂਜੇ ਪਾਸੇ ਭਾਰਤ ਨੇ 2022 ਦੇ ਸੈਮੀਫਾਈਨਲ 'ਚ ਮਿਲੀ ਹਾਰ ਦਾ ਬਦਲਾ ਲੈਂਦਿਆਂ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾ ਦਿੱਤਾ।
ਭਾਰਤ ਦੀ ਟੀਮ- ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਯਸ਼ਸਵੀ ਜੈਸਵਾਲ, ਹਾਰਦਿਕ ਪਾਂਡਿਆ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਸੰਜੂ ਸੈਮਸਨ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਦੱਖਣੀ ਅਫ਼ਰੀਕਾ ਦੀ ਟੀਮ - ਏਡੇਨ ਮਾਰਕਰਮ (ਕਪਤਾਨ), ਕੁਇੰਟਨ ਡੀ ਕਾਕ, ਓਟਨੀਲ ਬਾਰਟਮੈਨ, ਗੇਰਾਲਡ ਕੋਏਟਜ਼ੀ, ਜੌਰਨ ਫਾਰਚਿਊਨ, ਰੀਜ਼ਾ ਹੈਂਡਰਿਕਸ, ਮਾਰਕੋ ਜੈਨਸਨ, ਹੇਨਰਿਚ ਕਲਾਸੇਨ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਐਨਰਿਕ ਨੋਰਟਜੇ, ਕੈਗਿਸੋ ਰਬਾਡਾ, ਰਿਆਨ ਰਿਕੇਲਟਨ, ਤਬਰੇਜ਼ ਸ਼ਮਸੀ, ਟ੍ਰਿਸਟਨ ਸਟੱਬਸ।