ਪੜਚੋਲ ਕਰੋ

IND vs SL 3rd ODI: ਟੀਮ ਇੰਡੀਆ ਕੋਲ ਅੱਜ ਬੈਂਚ ਸਟ੍ਰੈਂਥ ਅਜ਼ਮਾਉਣ ਦਾ ਮੌਕਾ, ਕਲੀਨ ਸਵੀਪ ਤੋਂ ਬਚਣਾ ਚਾਹੇਗਾ ਸ਼੍ਰੀਲੰਕਾ

IND vs SL: ਸ਼੍ਰੀਲੰਕਾ ਖਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਭਾਰਤੀ ਟੀਮ ਨੇ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਅੱਜ ਤੀਜੇ ਮੈਚ 'ਚ ਉਸ ਕੋਲ ਪਲੇਇੰਗ-11 'ਚ ਪ੍ਰਯੋਗ ਕਰਨ ਦੇ ਕੁਝ ਮੌਕੇ ਹੋਣਗੇ।

IND vs SL ODI Match Preview: ਭਾਰਤ ਅਤੇ ਸ਼੍ਰੀਲੰਕਾ (IND vs SL) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਅੱਜ (15 ਜਨਵਰੀ) ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਟੀਮ ਇੰਡੀਆ ਇਸ ਸੀਰੀਜ਼ ਦੇ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਪਹਿਲਾਂ ਹੀ 2-0 ਦੀ ਅਜੇਤੂ ਬੜ੍ਹਤ ਬਣਾ ਚੁੱਕੀ ਹੈ, ਇਸ ਲਈ ਉਸ ਕੋਲ ਇਸ ਮੈਚ 'ਚ ਆਪਣੀ ਬੈਂਚ ਸਟ੍ਰੈਂਥ ਅਜ਼ਮਾਉਣ ਦਾ ਚੰਗਾ ਮੌਕਾ ਹੈ। ਦੂਜੇ ਪਾਸੇ ਸ਼੍ਰੀਲੰਕਾ ਦੀ ਟੀਮ ਇੱਥੇ ਦਿਲਾਸਾ ਦੇਣ ਵਾਲੀ ਜਿੱਤ ਦਰਜ ਕਰਕੇ ਕਲੀਨ ਸਵੀਪ ਤੋਂ ਬਚਣਾ ਚਾਹੇਗੀ।

ਟੀਮ ਇੰਡੀਆ ਨੇ ਵਨਡੇ ਸੀਰੀਜ਼ ਦਾ ਪਹਿਲਾ ਮੈਚ 67 ਦੌੜਾਂ ਨਾਲ ਅਤੇ ਦੂਜਾ ਮੈਚ 4 ਵਿਕਟਾਂ ਨਾਲ ਜਿੱਤਿਆ ਸੀ। ਦੋਵੇਂ ਮੈਚਾਂ 'ਚ ਟੀਮ ਇੰਡੀਆ ਨੂੰ ਜਿੱਤ ਦਰਜ ਕਰਨ 'ਚ ਜ਼ਿਆਦਾ ਮੁਸ਼ਕਲ ਨਹੀਂ ਆਈ। ਤੀਜੇ ਮੈਚ ਵਿੱਚ ਵੀ ਭਾਰਤੀ ਟੀਮ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ। ਭਾਰਤੀ ਟੀਮ ਦੀ ਬੱਲੇਬਾਜ਼ੀ 'ਚ ਚੰਗੀ ਡੂੰਘਾਈ ਹੈ, ਉਥੇ ਹੀ ਗੇਂਦਬਾਜ਼ ਵੀ ਆਪਣਾ ਕੰਮ ਬਾਖੂਬੀ ਕਰ ਰਹੇ ਹਨ।

ਸੂਰਿਆ ਤੇ ਈਸ਼ਾਨ ਨੂੰ ਮਿਲ ਸਕਦੈ ਮੌਕਾ

ਟੀਮ ਇੰਡੀਆ ਇਸ ਮੈਚ 'ਚ ਯਕੀਨੀ ਤੌਰ 'ਤੇ ਆਪਣੀ ਬੈਂਚ ਸਟ੍ਰੈਂਥ ਅਜ਼ਮਾ ਸਕਦੀ ਹੈ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਮੁਹੰਮਦ ਸਿਰਾਜ ਸ਼ਨੀਵਾਰ ਨੂੰ ਅਭਿਆਸ ਕਰਦੇ ਨਜ਼ਰ ਨਹੀਂ ਆਏ। ਅਜਿਹੇ 'ਚ ਅੱਜ ਦੇ ਮੈਚ 'ਚ ਸੂਰਿਆਕੁਮਾਰ ਯਾਦਵ ਅਤੇ ਈਸ਼ਾਨ ਕਿਸ਼ਨ ਨੂੰ ਮੌਕਾ ਮਿਲਣਾ ਸੰਭਵ ਹੈ। ਯੁਜਵੇਂਦਰ ਚਾਹਲ ਨੂੰ ਇੱਥੇ ਮੌਕਾ ਮਿਲੇਗਾ ਜਾਂ ਨਹੀਂ, ਇਹ ਤਾਂ ਟਾਸ ਦੇ ਸਮੇਂ ਹੀ ਪਤਾ ਲੱਗੇਗਾ।

ਇਹ ਮੈਚ ਹੋਵੇਗਾ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ 'ਚ

ਤਿਰੂਵਨੰਤਪੁਰਮ ਦੀ ਪਿੱਚ 'ਤੇ ਇਹ ਦੂਜਾ ਵਨਡੇ ਅੰਤਰਰਾਸ਼ਟਰੀ ਮੈਚ ਹੋਵੇਗਾ। ਇਸ ਤੋਂ ਪਹਿਲਾਂ ਇਸ ਮੈਦਾਨ 'ਤੇ ਸਿਰਫ ਇਕ ਮੈਚ ਖੇਡਿਆ ਗਿਆ ਹੈ। ਉਸ ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਵਿੰਡੀਜ਼ ਦੀ ਟੀਮ ਨੂੰ ਸਿਰਫ 104 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਸੀ। ਭਾਰਤੀ ਟੀਮ ਨੇ ਇਹ ਟੀਚਾ ਇੱਕ ਵਿਕਟ ਗੁਆ ਕੇ ਹਾਸਲ ਕਰ ਲਿਆ। ਇੱਥੇ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ, ਰਾਤ ​​ਨੂੰ ਤਾਪਮਾਨ 'ਚ ਕੁਝ ਗਿਰਾਵਟ ਜ਼ਰੂਰ ਆਵੇਗੀ। ਮੈਚ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।

ਇਸ ਤਰ੍ਹਾਂ ਹੋ ਸਕਦੀ ਹੈ ਦੋਵਾਂ ਟੀਮਾਂ ਦੀ ਪਲੇਇੰਗ-11

ਟੀਮ ਇੰਡੀਆ: ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਕੇਐੱਲ ਰਾਹੁਲ, ਹਾਰਦਿਕ ਪੰਡਯਾ (ਕਪਤਾਨ), ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਉਮਰਾਨ ਮਲਿਕ, ਅਰਸ਼ਦੀਪ ਸਿੰਘ।

ਸ਼੍ਰੀਲੰਕਾ: ਪਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਕੁਸਲ ਮੈਂਡਿਸ, ਨੁਵਾਨਿੰਦੂ ਫਰਨਾਂਡੋ, ਧਨੰਜੈ ਡੀ'ਸਿਲਵਾ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਾਰੰਗਾ, ਦੁਨਿਧ ਵੇਲਾਲਗੇ, ਚਮਿਕਾ ਕਰੁਣਾਰਤਨੇ, ਕਾਸੁਨ ਰਜਿਥਾ, ਲਾਹਿਰੂ ਕੁਮਾਰਾ।

ਟਾਪ ਹੈਡਲਾਈਨ

18 ਸਾਲ ਬਾਅਦ ਇਸ ਖਿਡਾਰੀ ਨੇ ਛੱਡਿਆ CSK ਦਾ ਸਾਥ, ਮੱਚੀ ਖਲਬਲੀ
18 ਸਾਲ ਬਾਅਦ ਇਸ ਖਿਡਾਰੀ ਨੇ ਛੱਡਿਆ CSK ਦਾ ਸਾਥ, ਮੱਚੀ ਖਲਬਲੀ
Head Coach Resign: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
ਭਾਰਤੀ ਟੀਮ ਦੀ ਪਲੇਇੰਗ 11 'ਚ ਹੋਣਗੇ ਵੱਡੇ ਬਦਲਾਅ, ਕਦੋਂ, ਕਿੱਥੇ ਅਤੇ ਕਿੰਨੇ ਵਜੇ ਖੇਡੇ ਜਾਣਗੇ ਮੁਕਾਬਲੇ; ਜਾਣੋ ਪੂਰੀ ਡਿਟੇਲ
ਭਾਰਤੀ ਟੀਮ ਦੀ ਪਲੇਇੰਗ 11 'ਚ ਹੋਣਗੇ ਵੱਡੇ ਬਦਲਾਅ, ਕਦੋਂ, ਕਿੱਥੇ ਅਤੇ ਕਿੰਨੇ ਵਜੇ ਖੇਡੇ ਜਾਣਗੇ ਮੁਕਾਬਲੇ; ਜਾਣੋ ਪੂਰੀ ਡਿਟੇਲ
ਕੀ ਕੋਚ ਗੌਤਮ ਗੰਭੀਰ ਨੂੰ ਲਗਾਤਾਰ ਹਾਰਾਂ ਤੋਂ ਬਾਅਦ ਵਿਰੋਧੀ ਟੀਮ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ? ਕੀ ਉਨ੍ਹਾਂ ਨੂੰ ਇੰਗਲੈਂਡ ਦੌਰੇ ਲਈ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ? ਬੀ.ਸੀ.ਸੀ.ਆਈ. ਕਾਰਵਾਈ ਵਿੱਚ।
ਕੀ ਕੋਚ ਗੌਤਮ ਗੰਭੀਰ ਨੂੰ ਲਗਾਤਾਰ ਹਾਰਾਂ ਤੋਂ ਬਾਅਦ ਵਿਰੋਧੀ ਟੀਮ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ? ਕੀ ਉਨ੍ਹਾਂ ਨੂੰ ਇੰਗਲੈਂਡ ਦੌਰੇ ਲਈ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ? ਬੀ.ਸੀ.ਸੀ.ਆਈ. ਕਾਰਵਾਈ ਵਿੱਚ।

ਵੀਡੀਓਜ਼

ATM ਵਰਤਦੇ ਹੋ ਤਾਂ ਹੋ ਜਾਓ ਸਾਵਧਾਨ! ਕਾਰਡ ਬਦਲ ਕੇ ਹਜ਼ਾਰਾਂ ਦੀ ਠੱਗੀ
ਕਾਂਗਰਸ 'ਤੇ ਅਮਨ ਅਰੋੜਾ ਦਾ ਤਿੱਖਾ ਹਮਲਾ!
ਬੈਂਕਾਕ ਦੇ ਬਾਰ 'ਚ ਭਿਆਨਕ ਅੱਗ! 27 ਲੋਕ ਜ਼ਿੰਦਾ ਸੜੇ, 63 ਜ਼ਖ਼ਮੀ
ਪੰਜਾਬ 'ਚ ਮਾਨਸੂਨ ਪਿਆ ਸੁਸਤ! ਹੁਣ ਵਧੇਗੀ ਉਮਸ ਤੇ ਗਰਮੀ
ਸੰਗਰੂਰ 'ਚ ਕੂੜੇ 'ਤੇ ਸਿਆਸਤ ਹੋਰ ਗਰਮ! ਅਕਾਲੀ ਦਲ ਨੇ ਸਰਕਾਰ ਨੂੰ ਘੇਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੀਂਹ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਮੌਸਮ ਵਿਭਾਗ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੀਂਹ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਮੌਸਮ ਵਿਭਾਗ ਨੇ ਐਡਵਾਈਜ਼ਰੀ ਕੀਤੀ ਜਾਰੀ
ਵੱਡੀ ਖ਼ਬਰ! ਪੰਜਾਬ 'ਚ ਅਕਾਲੀ ਆਗੂ ' ਤੇ ਚਲਾਈਆਂ ਤਾਬੜਤੋੜ ਗੋਲੀਆਂ; ਇਲਾਕੇ 'ਚ ਮੱਚੀ ਸਨਸਨੀ
ਵੱਡੀ ਖ਼ਬਰ! ਪੰਜਾਬ 'ਚ ਅਕਾਲੀ ਆਗੂ ' ਤੇ ਚਲਾਈਆਂ ਤਾਬੜਤੋੜ ਗੋਲੀਆਂ; ਇਲਾਕੇ 'ਚ ਮੱਚੀ ਸਨਸਨੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਜੁਲਾਈ 2026
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ
Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ
Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਜਾਣੋ ਵਿਗਿਆਨ ਕੀ ਕਹਿੰਦਾ ਹੈ
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਜਾਣੋ ਵਿਗਿਆਨ ਕੀ ਕਹਿੰਦਾ ਹੈ
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
 Phone Screen Setting : ਸਕ੍ਰੀਨ ਵੇਖਦੇ-ਵੇਖਦੇ ਅੱਖਾਂ ਥੱਕ ਜਾਂਦੀਆਂ ਹਨ? ਫੋਨ ਵਿੱਚ ਤੁਰੰਤ ਬਦਲੋ ਇਹ ਸੈਟਿੰਗਾਂ
 Phone Screen Setting : ਸਕ੍ਰੀਨ ਵੇਖਦੇ-ਵੇਖਦੇ ਅੱਖਾਂ ਥੱਕ ਜਾਂਦੀਆਂ ਹਨ? ਫੋਨ ਵਿੱਚ ਤੁਰੰਤ ਬਦਲੋ ਇਹ ਸੈਟਿੰਗਾਂ
Embed widget