IND vs SL Asia Cup 2023 Final Live: ਟੀਮ ਇੰਡੀਆ ਨੇ ਅਠਵੀਂ ਵਾਰ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਫਾਈਨਲ 'ਚ ਸ਼੍ਰੀਲੰਕਾ ਨੂੰ ਬੂਰੀ ਤਰ੍ਹਾਂ ਹਰਾਇਆ

India vs Sri Lanka Final Asia Cup 2023 LIVE: ਏਬੀਪੀ ਨਿਊਜ਼ 'ਤੇ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਫਾਈਨਲ ਮੈਚ ਦੇ ਅਪਡੇਟਸ ਪ੍ਰਾਪਤ ਕਰੋ।

ABP Sanjha Last Updated: 17 Sep 2023 05:24 PM
IND vs SL Live: ਸ਼੍ਰੀਲੰਕਾ 50 ਦੌੜਾਂ ਦੇ ਸਕੋਰ 'ਤੇ ਹੋਈ ਆਲ ਆਊਟ

IND vs SL Live: ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 50 ਦੌੜਾਂ ਦੇ ਸਕੋਰ 'ਤੇ ਆਲ ਆਊਟ ਕਰ ਦਿੱਤਾ। ਮੁਹੰਮਦ ਸਿਰਾਜ ਨੇ ਭਾਰਤ ਲਈ ਖਤਰਨਾਕ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 7 ਓਵਰਾਂ 'ਚ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਸਿਰਾਜ ਨੇ ਮੇਡਨ ਓਵਰ ਵੀ ਸੁੱਟਿਆ। ਹਾਰਦਿਕ ਪੰਡਯਾ ਨੇ 2.2 ਓਵਰਾਂ 'ਚ 3 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਬੁਮਰਾਹ ਨੇ ਇਕ ਵਿਕਟ ਲਈ। ਉਨ੍ਹਾਂ ਨੇ 5 ਓਵਰਾਂ 'ਚ 23 ਦੌੜਾਂ ਦਿੱਤੀਆਂ। ਸ਼੍ਰੀਲੰਕਾ ਲਈ ਕੁਸਲ ਮੈਂਡਿਸ ਨੇ ਸਭ ਤੋਂ ਵੱਧ 17 ਦੌੜਾਂ ਬਣਾਈਆਂ। ਹੇਮੰਤਾ ਨੇ 13 ਦੌੜਾਂ ਬਣਾਈਆਂ।

IND vs SL Live: ਸ਼੍ਰੀਲੰਕਾ ਨੂੰ ਲੱਗਿਆ 8ਵਾਂ ਝਟਕਾ

IND vs SL Live: ਸ਼੍ਰੀਲੰਕਾ ਦਾ 8ਵਾਂ ਵਿਕਟ ਡਿੱਗਿਆ। ਹਾਰਦਿਕ ਪੰਡਯਾ ਨੇ ਵੇਲਾਲਗੇ ਨੂੰ ਆਊਟ ਕੀਤਾ। ਉਹ 8 ਦੌੜਾਂ ਬਣਾ ਕੇ ਆਊਟ ਹੋ ਗਏ। ਸ੍ਰੀਲੰਕਾ ਨੇ 12.3 ਓਵਰਾਂ ਵਿੱਚ 40 ਦੌੜਾਂ ਬਣਾ ਲਈਆਂ ਹਨ।

IND vs SL Live: ਸਿਰਾਜ ਨੇ ਕੋਲੰਬੋ 'ਚ ਮਚਾਇਆ ਤਹਿਲਕਾ, ਸ਼੍ਰੀਲੰਕਾ ਨੇ 12 ਦੌੜਾਂ ਵਿੱਚ ਗੁਆਏ 6 ਵਿਕੇਟ

IND vs SL Live: ਸ਼੍ਰੀਲੰਕਾ ਨੇ 8 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 18 ਦੌੜਾਂ ਬਣਾਈਆਂ। ਮੈਂਡਿਸ 6 ਦੌੜਾਂ ਬਣਾ ਕੇ ਖੇਡ ਰਿਹਾ ਹੈ। ਵੇੱਲਾਲਾਗੇ 4 ਦੌੜਾਂ ਬਣਾ ਕੇ ਖੇਡ ਰਹੇ ਹਨ। ਭਾਰਤ ਲਈ ਸਿਰਾਜ ਨੇ 8ਵਾਂ ਓਵਰ ਸੁੱਟਿਆ। ਇਸ ਓਵਰ 'ਚ ਸਿਰਫ 1 ਦੌੜ ਬਣਾਈ।

IND vs SL Live: ਬੁਮਰਾਹ ਨੇ ਪਰੇਰਾ ਨੂੰ ਜ਼ੀਰੋ 'ਤੇ ਕੀਤਾ ਆਊਟ

IND vs SL Live: ਟੀਮ ਇੰਡੀਆ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਪਹਿਲੀ ਵਿਕਟ ਲਈ। ਕੁਸਲ ਪਰੇਰਾ ਜ਼ੀਰੋ 'ਤੇ ਆਊਟ ਹੋਏ। ਹੁਣ ਕੁਸਲ ਮੈਂਡਿਸ ਬੱਲੇਬਾਜ਼ੀ ਕਰਨ ਪਹੁੰਚੇ ਹਨ।

IND vs SL Live: ਸ਼੍ਰੀਲੰਕਾ ਲਈ ਪਰੇਰਾ-ਨਿਸੰਕਾ ਕਰਨਗੇ ਓਪਨਿੰਗ

IND vs SL Live: ਕੁਸਲ ਪਰੇਰਾ ਅਤੇ ਪਥੁਮ ਨਿਸੰਕਾ ਸ਼੍ਰੀਲੰਕਾ ਲਈ ਓਪਨਿੰਗ ਕਰਨਗੇ। ਜਦੋਂ ਕਿ ਭਾਰਤ ਦੇ ਗੇਂਦਬਾਜ਼ੀ ਹਮਲੇ ਦੀ ਕਮਾਨ ਜਸਪ੍ਰੀਤ ਬੁਮਰਾਹ ਸੰਭਾਲਣਗੇ।

IND vs SL Live: ਕੋਲੰਬੋ ਵਿੱਚ ਰੁਕਿਆ ਮੀਂਹ, ਮੈਦਾਨ ਤੋਂ ਹਟਾਏ ਜਾ ਰਹੇ ਕਵਰਸ

IND vs SL Live: ਮੀਂਹ ਰੁੱਕ ਗਿਆ ਹੈ। ਕੋਲੰਬੋ ਵਿੱਚ ਮੈਦਾਨ ਤੋਂ ਕਵਰ ਹਟਾਏ ਜਾ ਰਹੇ ਹਨ। ਜੇਕਰ ਦੁਬਾਰਾ ਮੀਂਹ ਨਹੀਂ ਪਿਆ ਤਾਂ ਮੈਚ ਜਲਦੀ ਸ਼ੁਰੂ ਹੋ ਜਾਵੇਗਾ।

IND vs SL Live: ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

IND vs SL Live: ਭਾਰਤ ਖਿਲਾਫ ਫਾਈਨਲ ਮੈਚ ਲਈ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਪਹਿਲਾਂ ਫੀਲਡਿੰਗ ਲਈ ਮੈਦਾਨ 'ਚ ਉਤਰੇਗੀ।

ਪਿਛੋਕੜ

IND vs SL Live: ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਦੀਆਂ ਨਜ਼ਰਾਂ ਖਿਤਾਬ 'ਤੇ ਹੋਣਗੀਆਂ। ਸ਼੍ਰੀਲੰਕਾਈ ਟੀਮ ਨੂੰ ਮੇਜ਼ਬਾਨ ਹੋਣ ਦਾ ਫਾਇਦਾ ਮਿਲੇਗਾ। ਉੱਥੇ ਹੀ ਟੀਮ ਇੰਡੀਆ ਨੂੰ ਫਾਈਨਲ ਲਈ ਪਲੇਇੰਗ 11 ਤੈਅ ਕਰਨ 'ਚ ਦਿੱਕਤ ਆਵੇਗੀ। ਹਾਲਾਂਕਿ ਕੋਲੰਬੋ 'ਚ ਕਿਸੇ ਵੀ ਸਮੇਂ ਮੀਂਹ ਦੋਵਾਂ ਟੀਮਾਂ ਦੀ ਖੇਡ ਖਰਾਬ ਕਰ ਸਕਦਾ ਹੈ। ਰਾਹਤ ਦੀ ਗੱਲ ਇਹ ਹੈ ਕਿ ਕੋਲੰਬੋ ਦਾ ਅਸਮਾਨ ਐਤਵਾਰ ਸਵੇਰ ਤੋਂ ਹੀ ਸਾਫ਼ ਹੈ ਅਤੇ ਕਿਤੇ ਵੀ ਬਾਰਿਸ਼ ਨਹੀਂ ਹੋਈ ਹੈ।


ਅਕਸ਼ਰ ਪਟੇਲ ਨੂੰ ਸੱਟ ਲੱਗਣ ਕਰਕੇ ਭਾਰਤ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਅਕਸ਼ਰ ਦੀ ਗੈਰ-ਮੌਜੂਦਗੀ ਕਾਰਨ ਭਾਰਤ ਨੂੰ ਪਲੇਇੰਗ 11 'ਚ ਅਜਿਹੇ ਖਿਡਾਰੀ ਨੂੰ ਸ਼ਾਮਲ ਕਰਨਾ ਪੈ ਸਕਦਾ ਹੈ ਜੋ ਇਕ ਦਿਨ ਪਹਿਲਾਂ ਹੀ ਸ਼੍ਰੀਲੰਕਾ ਪਹੁੰਚਿਆ ਹੈ। ਵਾਸ਼ਿੰਗਟਨ ਸੁੰਦਰ ਲਈ ਫਾਈਨਲ 'ਚ ਖੁਦ ਨੂੰ ਸਾਬਤ ਕਰਨਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਜੇਕਰ ਪਿੱਚ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਹੁੰਦੀ ਹੈ ਤਾਂ ਟੀਮ ਇੰਡੀਆ ਸਿਰਫ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ 'ਤੇ ਉਤਰ ਸਕਦੀ ਹੈ।


ਰਵਿੰਦਰ ਜਡੇਜਾ ਦਾ ਬੱਲੇਬਾਜ਼ੀ 'ਚ ਪ੍ਰਦਰਸ਼ਨ ਨਾ ਕਰਨਾ ਵੀ ਭਾਰਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਕਾਰਨ ਭਾਰਤ ਦੀ ਬੱਲੇਬਾਜ਼ੀ ਦੀ ਡੈਪਥ ਦੀ ਘਾਟ ਨਜ਼ਰ ਆ ਰਹੀ ਹੈ। ਬੱਲੇਬਾਜ਼ੀ 'ਚ ਡੈਪਥ ਨਾ ਹੋਣ ਕਰਕੇ ਭਾਰਤ ਨੂੰ ਬੰਗਲਾਦੇਸ਼ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਹੇਠਲੇ ਕ੍ਰਮ ਦੇ ਬੱਲੇਬਾਜ਼ ਵੀ ਉਮੀਦ ਮੁਤਾਬਕ ਨਹੀਂ ਖੇਡ ਰਹੇ ਹਨ। ਜੇਕਰ ਭਾਰਤ ਨੇ ਖਿਤਾਬ ਜਿੱਤਣਾ ਹੈ ਤਾਂ ਇਸ ਮਾਮਲੇ 'ਚ ਕਾਫੀ ਸੁਧਾਰ ਕਰਨ ਦੀ ਲੋੜ ਹੈ।


ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦੀ ਅਗਵਾਈ 'ਚ ਭਾਰਤ ਦਾ ਤੇਜ਼ ਗੇਂਦਬਾਜ਼ੀ ਹਮਲਾ ਮਜ਼ਬੂਤ ​​ਨਜ਼ਰ ਆ ਰਿਹਾ ਹੈ। ਭਾਰਤ ਫਾਈਨਲ ਲਈ ਪਲੇਇੰਗ 11 ਵਿੱਚ ਵੀ ਬਦਲਾਅ ਕਰੇਗਾ। ਵਿਰਾਟ ਕੋਹਲੀ, ਹਾਰਦਿਕ ਪੰਡਯਾ, ਕੁਲਦੀਪ ਯਾਦਵ ਦੀ ਵਾਪਸੀ ਤੈਅ ਮੰਨੀ ਜਾ ਰਹੀ ਹੈ।


ਸ਼੍ਰੀਲੰਕਾ ਦੀ ਟੀਮ


ਦਾਸੁਨ ਸ਼ਨਾਕਾ (ਕਪਤਾਨ), ਕੁਸਲ ਮੇਂਡਿਸ (ਵਿਕੇਟਕੀਪਰ), ਪਥੁਮ ਨਿਸਾਂਕਾ, ਕੁਸਲ ਪਰੇਰਾ, ਸਦੀਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਨਿਥ ਵੇਲੇਜ, ਪ੍ਰਮੋਦ ਮਦੁਸ਼ਨ, ਮਥੀਸ਼ਾ ਪਥੀਰਾਨਾ, ਸਾਹਨ ਅਰਾਚਚਗੇ, ਦੁਸ਼ਾਨ ਹੇਮੰਥਾ, ਕਾਸੁਨ ਰਜਿਤਾ, ਬਿਨੁਰਾ ਫਰਨਾਂਡੋ, ਦਿਮੁਥਾ ਕਰੁਣਾਰਤਨੇ।


ਭਾਰਤ ਦੀ ਪਲੇਇੰਗ 11: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.