ਇਸ ਦੌਰਾਨ ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ ਯਾਨੀ ICC ਨੇ ਫੈਸਲਾ ਕੀਤਾ ਹੈ ਕਿ ਟੀਮ ਇੰਡੀਆ ਆਪਣੇ ਗਰੁੱਪ ਏ ਵਿੱਚ ਚਾਹੇ ਨੰਬਰ ਇੱਕ 'ਤੇ ਰਹੇ ਜਾਂ ਦੂਜੇ 'ਤੇ, ਪਰ ਉਸ ਨੂੰ ਏ1 ਟੀਮ ਹੀ ਕਿਹਾ ਜਾਵੇਗਾ। ਇਸ ਦੇ ਨਾਲ ਹੀ ਆਸਟ੍ਰੇਲਿਆਈ ਟੀਮ ਲਈ ਆਈਸੀਸੀ ਨੇ ਫੈਸਲਾ ਕੀਤਾ ਹੈ ਕਿ ਭਾਵੇਂ ਆਸਟ੍ਰੇਲੀਆ ਗਰੁੱਪ ਬੀ ਵਿੱਚ ਪਹਿਲੇ ਸਥਾਨ ’ਤੇ ਰਹੇ ਪਰ ਫਿਰ ਵੀ ਉਸ ਨੂੰ ਬੀ2 ਕਿਹਾ ਜਾਵੇਗਾ।


ਆਈਸੀਸੀ ਦੇ ਇਸ ਫੈਸਲੇ ਤੋਂ ਇੱਕ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਸੈਮੀਫਾਈਨਲ ਤੋਂ ਠੀਕ ਪਹਿਲਾਂ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ। ਪਹਿਲਾ ਸੈਮੀਫਾਈਨਲ 26 ਜੂਨ ਨੂੰ ਖੇਡਿਆ ਜਾਵੇਗਾ। ਇਸ ਤੋਂ ਦੋ ਦਿਨ ਪਹਿਲਾਂ 24 ਜੂਨ ਨੂੰ ਸੁਪਰ 8 ਦੇ ਆਖ਼ਰੀ ਮੈਚ ਵਿੱਚ ਭਾਰਤ ਤੇ ਆਸਟਰੇਲੀਆ ਦੀਆਂ ਟੀਮਾਂ ਭਿੜਨਗੀਆਂ। 


ਆਈਸੀਸੀ ਨੇ ਭਾਰਤ ਤੇ ਆਸਟ੍ਰੇਲੀਆ ਨੂੰ ਹੀ ਤਰਜੀਹ ਦਿੱਤੀ ਹੈ। ਅਜਿਹਾ ਕਿਸੇ ਹੋਰ ਟੀਮ ਜਾਂ ਗਰੁੱਪ ਲਈ ਨਹੀਂ ਕੀਤਾ ਗਿਆ। ਇਹੀ ਕਾਰਨ ਹੈ ਕਿ ਅਜੇ ਇਹ ਫਾਈਨਲ ਨਹੀਂ ਹੋਇਆ ਕਿ ਟੀਮ ਇੰਡੀਆ ਬਾਕੀ ਦੇ ਦੋ ਮੈਚ ਕਿਹੜੀਆਂ ਟੀਮਾਂ ਖਿਲਾਫ ਖੇਡੇਗੀ।


ਟੀਮ ਇੰਡੀਆ ਏ1 ਹੈ, ਇਸ ਲਈ ਟੀਮ ਦਾ ਪਹਿਲਾ ਸੁਪਰ 8 ਮੈਚ ਸੀ1 ਨਾਲ ਹੋਵੇਗਾ। ਇਸ ਗਰੁੱਪ ਵਿੱਚ ਅਫਗਾਨਿਸਤਾਨ, ਵੈਸਟਇੰਡੀਜ਼, ਯੂਗਾਂਡਾ, ਪਾਪੂਆ ਨਿਊ ਗਿਨੀ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਨ। ਭਾਰਤੀ ਟੀਮ 20 ਜੂਨ ਨੂੰ ਬਾਰਬਾਡੋਸ 'ਚ ਗਰੁੱਪ ਸੀ 'ਚ ਚੋਟੀ 'ਤੇ ਰਹਿਣ ਵਾਲੀ ਟੀਮ ਨਾਲ ਭਿੜੇਗੀ। 


ਇਸ ਦੇ ਨਾਲ ਹੀ 22 ਜੂਨ ਨੂੰ ਟੀਮ ਇੰਡੀਆ ਦਾ ਦੂਜਾ ਸੁਪਰ 8 ਮੈਚ ਡੀ2 ਟੀਮ ਨਾਲ ਹੋਵੇਗਾ, ਜੋ ਘੱਟ ਤੋਂ ਘੱਟ ਦੱਖਣੀ ਅਫਰੀਕਾ ਨਹੀਂ ਹੋਵੇਗਾ। ਬੰਗਲਾਦੇਸ਼, ਨੀਦਰਲੈਂਡ, ਨੇਪਾਲ ਜਾਂ ਸ਼੍ਰੀਲੰਕਾ ਵਿੱਚੋਂ ਕੋਈ ਇੱਕ ਟੀਮ ਹੋ ਸਕਦੀ ਹੈ। ਹਾਲਾਂਕਿ ਸ਼੍ਰੀਲੰਕਾ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਅਜਿਹੇ 'ਚ ਬੰਗਲਾਦੇਸ਼ ਜਿੱਤ ਸਕਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।