Asia Cup 2023, India vs Pakistan: ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਪ੍ਰੇਮੀਆਂ ਵੱਲੋਂ ਏਸ਼ੀਆ ਕੱਪ 2023 ਦੇ ਅਧਿਕਾਰਤ ਸ਼ਡਿਊਲ ਦੇ ਐਲਾਨ ਦਾ ਬੇਸਬਰੀ ਨਾਲ ਕੀਤਾ ਜਾ ਰਿਹਾ ਹੈ। ਇਸ ਵਾਰ ਹਾਈਬ੍ਰਿਡ ਮਾਡਲ 'ਚ ਖੇਡੇ ਜਾਣ ਵਾਲੇ ਏਸ਼ੀਆ ਕੱਪ ਦੇ ਪਹਿਲੇ 4 ਮੈਚ ਪਾਕਿਸਤਾਨ 'ਚ ਅਤੇ ਬਾਕੀ 9 ਮੈਚ ਸ਼੍ਰੀਲੰਕਾ 'ਚ ਹੋਣਗੇ। ਇਸ ਦੇ ਨਾਲ ਹੀ ਪੂਰੀ ਉਮੀਦ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੂਰਨਾਮੈਂਟ 'ਚ ਘੱਟੋ-ਘੱਟ 2 ਮੈਚ ਖੇਡੇ ਜਾਣਗੇ।


ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕੋ ਗਰੁੱਪ 'ਚ ਹਨ ਅਤੇ ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ 2 ਸਤੰਬਰ ਨੂੰ ਖੇਡਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੁਪਰ-4 ਗੇੜ 'ਚ 10 ਸਤੰਬਰ ਨੂੰ ਇਕ ਵਾਰ ਫਿਰ ਦੋਵਾਂ ਟੀਮਾਂ ਵਿਚਾਲੇ ਟੱਕਰ ਹੋਵੇਗੀ। ਦੋਵੇਂ ਮੈਚ ਸ੍ਰੀਲੰਕਾ ਦੇ ਦਾਂਬੁਲਾ ਜਾਂ ਕੈਂਡੀ ਵਿੱਚ ਖੇਡੇ ਜਾ ਸਕਦੇ ਹਨ। ਇਸ ਤੋਂ ਇਲਾਵਾ ਤੀਜਾ ਮੁਕਾਬਲਾ ਉਦੋਂ ਦੇਖਣ ਨੂੰ ਮਿਲ ਸਕਦਾ ਹੈ ਜਦੋਂ ਦੋਵੇਂ ਟੀਮਾਂ ਫਾਈਨਲ 'ਚ ਪ੍ਰਵੇਸ਼ ਕਰ ਜਾਣਗੀਆਂ।


ਇਹ ਵੀ ਪੜ੍ਹੋ: MLC 2023: ਐਮਆਈ ਨਿਊਯਾਰਕ ਨੇ ਧਮਾਕੇਦਾਰ ਤਰੀਕੇ ਨਾਲ ਖੋਲ੍ਹਿਆ ਜਿੱਤ ਦਾ ਖਾਤਾ, ਨਾਈਟ ਰਾਈਡਰਜ਼ ਨੂੰ 105 ਦੌੜਾਂ ਨਾਲ ਦਿੱਤੀ ਮਾਤ


ਪਾਕਿਸਤਾਨ ਨੇਪਾਲ 'ਚ ਖੇਡੇਗਾ ਆਪਣਾ ਪਹਿਲਾ ਮੁਕਾਬਲਾ


ਪਾਕਿਸਤਾਨ ਦੀ ਟੀਮ ਏਸ਼ੀਆ ਕੱਪ 2023 ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਨੇਪਾਲ ਦੇ ਖ਼ਿਲਾਫ਼ ਮੁਕਾਬਲੇ ਨਾਲ ਕਰੇਗੀ। ਇਹ ਮੈਚ 30 ਜਾਂ 31 ਅਗਸਤ ਨੂੰ ਮੁਲਤਾਨ ਦੇ ਮੈਦਾਨ 'ਚ ਖੇਡਿਆ ਜਾਵੇਗਾ। ਇਸੇ ਦਿਨ ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਵੀ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਇਸ ਮੈਚ ਤੋਂ ਬਾਅਦ ਪਾਕਿਸਤਾਨ ਦੀ ਟੀਮ ਸਿੱਧੇ ਸ਼੍ਰੀਲੰਕਾ ਲਈ ਰਵਾਨਾ ਹੋ ਜਾਵੇਗੀ। ਉੱਥੇ ਹੀ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਪਾਕਿਸਤਾਨ ਵਿੱਚ ਆਪਣੇ ਗਰੁੱਪ ਮੈਚ ਖੇਡਣ ਤੋਂ ਬਾਅਦ ਸ਼੍ਰੀਲੰਕਾ ਲਈ ਰਵਾਨਾ ਹੋਣਗੀਆਂ।


19 ਜੁਲਾਈ ਹੋ ਸਕਦਾ ਅਧਿਕਾਰਤ ਐਲਾਨ 


ਏਸ਼ੀਆ ਕੱਪ ਇਸ ਵਾਰ 31 ਅਗਸਤ ਤੋਂ 17 ਸਤੰਬਰ ਤੱਕ ਹੋਣ ਜਾ ਰਿਹਾ ਹੈ। ਜਿਸ ਦੇ ਅਧਿਕਾਰਤ ਪ੍ਰੋਗਰਾਮ ਦਾ ਐਲਾਨ 19 ਸਤੰਬਰ ਤੱਕ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਪਹਿਲਾਂ ਪਾਕਿਸਤਾਨ ਦੇ ਨਵੇਂ ਮੁਖੀ ਜ਼ਕਾ ਅਸ਼ਰਫ਼ ਨੇ ਇਸ ਹਾਈਬ੍ਰਿਡ ਮਾਡਲ ਬਾਰੇ ਕੁਝ ਨਾਰਾਜ਼ਗੀ ਪ੍ਰਗਟਾਈ ਸੀ, ਪਰ ਹੁਣ ਉਨ੍ਹਾਂ ਨੇ ਆਪਣੀ ਪਿਛਲੀ ਕਮੇਟੀ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ।


ਇਹ ਵੀ ਪੜ੍ਹੋ: Shubman Gill: ਸ਼ੁਭਮਨ ਗਿੱਲ ਤੇ ਮੰਡਰਾ ਰਹੀ ਖ਼ਤਰੇ ਦੀ ਘੰਟੀ, ਜਾਣੋ ਕ੍ਰਿਕਟਰ ਕਾਰਨ ਕਿਉਂ ਵਧਿਆ ਟੀਮ ਇੰਡੀਆ ਦਾ ਤਣਾਅ ?